
ਸਵੀਟ ਕਾਰਨ ਮਤਲਬ ਭੁੱਟਾ ਖਾਣ ਵਿਚ ਸਵਾਦਿਸ਼ਟ ਹੋਣ ਦੇ ਨਾਲ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਇਸ ਵਿਚ ਉੱਚ..........
ਸਵੀਟ ਕਾਰਨ ਮਤਲਬ ਭੁੱਟਾ ਖਾਣ ਵਿਚ ਸਵਾਦਿਸ਼ਟ ਹੋਣ ਦੇ ਨਾਲ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹੈ। ਇਸ ਵਿਚ ਉੱਚ ਮਾਤਰਾ ਵਿਚ ਵਿਟਾਮਿਨ, ਫਾਈਬਰ ਐਂਟੀ-ਆਕਸੀਡੈਂਟਸ ਆਦਿ ਪੌਸ਼ਣ ਤੱਤ ਪਾਏ ਜਾਂਦੇ ਹਨ। ਇਸ ਨੂੰ ਪਕਾਉਣ ਤੋਂ ਬਾਅਦ ਇਸ ਵਿਚ 50 ਫ਼ੀਸਦੀ ਐਂਟੀ-ਆਕਸੀਡੈਂਟਸ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਪੱਕੇ ਹੋਏ ਭੁੱਟੇ ਵਿਚ ਫੇਰੂਲਿਕ ਐਸਿਡ ਹੁੰਦਾ ਹੈ ਜੋ ਕੈਂਸਰ ਵਰਗੇ ਗੰਭੀਰ ਰੋਗ ਨਾਲ ਲੜਨ ਵਿਚ ਮਦਦ ਕਰਦਾ ਹੈ। ਭੁੱਟਾ ਖਾਣ ਨਾਲ ਸਿਹਤ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ। ਜਾਣਦੇ ਹਾਂ ਭੁੱਟਾ ਖਾਣ ਨਾਲ ਸਾਨੂੰੰ ਕੀ-ਕੀ ਫ਼ਾਇਦੇ ਮਿਲਦੇ ਹਨ...
Sweet Cornਸਵੀਟ ਕਾਰਨ ਵਿਚ ਵਿਟਾਮਿਨ ਏ ਅਤੇ ਕੈਰੇਟੇਨਾਏਡਸ ਕਾਫ਼ੀ ਮਾਤਰਾ ਵਿਚ ਹੁੰਦਾ ਹੈ। ਜਿਸਦੇ ਸੇਵਨ ਨਾਲ ਅੱਖਾਂ ਦੀਆਂ ਕਈ ਸਮਸਿਆਵਾਂ ਦਾ ਖ਼ਤਰਾ ਘੱਟ ਹੁੰਦਾ ਹੈ। ਇਸਦੇ ਨਾਲ ਹੀ ਇਹ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ। ਇਸ ਲਈ ਗਰਮੀਆਂ ਦੇ ਮੌਸਮ ਵਿਚ ਇਸਦਾ ਜ਼ਰੂਰ ਸੇਵਨ ਕਰੋ। ਭੁੱਟੇ ਵਿਚ ਵਿਟਾਮਿਨ ਬੀ12 , ਆਇਰਨ ਅਤੇ ਫੋਲਿਕ ਐਸਿਡ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਸਰੀਰ ਨੂੰ ਐਨੀਮਿਆ ਦੀ ਸ਼ਿਕਾਇਤ ਹੋਣ ਤੋਂ ਬਚਾਉਂਦੇ ਹਨ। ਇਸ ਵਿਚ ਮੌਜੂਦ ਆਇਰਨ ਨਵੀਆਂ ਖੂਨ ਕੋਸ਼ਿਕਾਵਾਂ ਦੇ ਨਿਰਮਾਣ ਵਿਚ ਮਦਦ ਕਰਦਾ ਹੈ। ਜਿਸਦੇ ਨਾਲ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ।
sweet cornਇਸ ਵਿਚ ਮੌਜੂਦ ਫੇਨੋਲਿਕ ਫਲੈਵਨਾਇਡ ਐਂਟੀਆਕਸੀਡੈਂਟ ਅਤੇ ਫੇਰੁਲਿਕ ਐਸਿਡ ਸਰੀਰ ਨੂੰ ਕੈਂਸਰ ਰੋਗ ਤੋਂ ਬਚਾ ਕੇ ਰੱਖਦਾ ਹੈ ਇਸ ਤੋਂ ਇਲਾਵਾ ਇਸਨੂੰ ਖਾਣ ਨਾਲ ਚਿਹਰੇ ਉਤੇ ਵੱਧਦੀ ਉਮਰ ਦੇ ਲੱਛਣ ਘੱਟ ਹੋ ਜਾਂਦੇ ਹਨ। ਸਵੀਟ ਕਾਰਨ ਖਾਣ ਵਿਚ ਟੇਸਟੀ ਅਤੇ ਪਚਾਉਣ ਵਿਚ ਵੀ ਕਾਫ਼ੀ ਆਸਾਨ ਹੁੰਦਾ ਹੈ। ਇਸ ਵਿਚ ਮੌਜੂਦ ਫਾਈਬਰ ਪਾਚਣ ਕਿਰਿਆ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਦਾ ਹੈ।
Sweet Cornਇਸ ਨਾਲ ਢਿੱਡ ਦੀ ਗੈਸ ਦੀ ਸਮੱਸਿਆ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਢਿੱਡ ਵਿਚ ਗੈਸ ਦੀ ਸਮੱਸਿਆ ਰਹਿਣ ਉੱਤੇ ਇਸਦਾ ਸੇਵਨ ਜ਼ਰੂਰ ਕਰੋ। ਜਿਨ੍ਹਾਂ ਲੋਕਾਂ ਦਾ ਸਰੀਰ ਦੁਬਲਾ ਪਤਲਾ ਹੈ, ਉਨ੍ਹਾਂ ਦੇ ਲਈ ਭੁੱਟੇ ਦਾ ਸੇਵਨ ਕਾਫ਼ੀ ਫਾਇਦੇਮੰਦ ਹੈ ਕਿਉਂਕਿ ਇਸ ਵਿਚ ਕਾਰਬੋਹਾਈਡਰੇਟ ਅਤੇ ਕੈਲੋਰੀ ਵੀ ਕਾਫ਼ੀ ਮਾਤਰਾ ਹੁੰਦੀ ਹੈ ਜੋ ਭਾਰ ਵਧਾਉਣ ਵਿਚ ਮਦਦ ਕਰਦਾ ਹੈ। ਇਕ ਕਪ ਭੁੱਟੇ ਵਿਚ 130 ਕੈਲੋਰੀ ਹੁੰਦੀ ਹੈ।