
ਖੀਰ ਤਾਂ ਆਮ ਸਭ ਦੇ ਘਰ ਬਣਦੀ ਹੀ ਹੈ। ਖੀਰ ਵੀ ਕਈ ਤਰ੍ਹਾਂ ਦੀ ਬਣਦੀ ਹੈ। ਅੱਜ ਅਸੀਂ ਤੁਹਾਨੂੰ ਪਨੀਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ...
ਖੀਰ ਤਾਂ ਆਮ ਸਭ ਦੇ ਘਰ ਬਣਦੀ ਹੀ ਹੈ। ਖੀਰ ਵੀ ਕਈ ਤਰ੍ਹਾਂ ਦੀ ਬਣਦੀ ਹੈ। ਅੱਜ ਅਸੀਂ ਤੁਹਾਨੂੰ ਪਨੀਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬਹੁਤ ਹੀ ਟੇਸਟੀ ਹੁੰਦੀ ਹੈ।
Paneer Kesar Badam Kheer
ਸਮੱਗਰੀ - 1 ਕੇਸਰ, ਚੁਟਕੀਭਰ ਇਲਾਇਚੀ ਪਾਊਡਰ, 2 ਚਮਚ ਪਿਸਤਾ, 2 ਚਮਚ ਕਾਜੂ, 2 ਚਮਚ ਬਦਾਮ, 1/2 ਕੱਪ ਪਨੀਰ, 2 ਕੱਪ ਦੁੱਧ, 2 ਚਮਚ ਕਾਰਨਫਲੋਰ, 2-3 ਚਮਚ ਚੀਨੀ
Paneer Kesar Badam Kheer
ਵਿਧੀ - ਸੱਭ ਤੋਂ ਪਹਿਲਾ 1 ਕੱਪ ਦੁੱਧ 'ਚ ਕੇਸਰ ਨੂੰ ਭਿਓਂ ਕੇ ਰੱਖ ਦਿਓ। ਹੁਣ 1 ਚਮਚ ਦੁੱਧ 'ਚ ਕਾਰਨਫਲੋਰ ਨੂੰ ਵੀ ਭਿਉਂ ਦਿਓ। ਇਸ ਤੋਂ ਬਾਅਦ ਦੁੱਧ ਉੱਬਾਲੋ ਅਤੇ ਇਸ 'ਚ ਕਾਰਨਫਲੋਰ ਵਾਲਾ ਦੁੱਧ ਮਿਲਾ ਕੇ 10 ਮਿੰਟਾਂ ਦੇ ਲਈ ਇਸ ਨੂੰ ਹਿਲਾਉਂਦੇ ਰਹੋ।
Paneer Kesar Badam Kheer
ਫਿਰ ਇਸ 'ਚ ਕੇਸਰ ਵਾਲਾ ਦੁੱਧ ਪਾ ਦਿਓ। ਇਸ ਤੋਂ ਬਾਅਦ ਉੱਬਲਦੇ ਹੋਏ ਦੁੱਧ 'ਚ ਪਨੀਰ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਨੂੰ 10 ਮਿੰਟਾਂ ਦੇ ਲਈ ਉੱਬਾਲੋ। ਹੁਣ ਇਸ 'ਚ ਇਲਾਇਚੀ ਪਾਊਡਰ ਅਤੇ ਬਾਕੀ ਦੇ ਸਾਰੇ ਡ੍ਰਾਈ ਫਰੂਟਸ ਪਾ ਕੇ ਗੈਸ ਦੀ ਆਂਚ ਬੰਦ ਕਰ ਦਿਓ। ਪਨੀਰ ਖੀਰ ਤਿਆਰ ਹੈ। ਇਸ ਨੂੰ ਸਰਵ ਕਰੋ।