
ਨੂਡਲ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਖ਼ਾਸ ਕਰਕੇ ਬੱਚੇ ਤਾਂ ਨੂਡਲਸ ਨੂੰ ਬਹੁਤ ਚਾਅ ਨਾਲ ਖਾਂਦੇ ਹਨ।
ਚੰਡੀਗੜ੍ਹ: ਨੂਡਲ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਖ਼ਾਸ ਕਰਕੇ ਬੱਚੇ ਤਾਂ ਨੂਡਲਸ ਨੂੰ ਬਹੁਤ ਚਾਅ ਨਾਲ ਖਾਂਦੇ ਹਨ। ਬਾਜ਼ਾਰ ਵਿਚ ਤੁਹਾਨੂੰ ਕਈ ਤਰ੍ਹਾਂ ਦੇ ਨੂਡਲ ਖਾਣ ਲਈ ਮਿਲਦੇ ਹੋਣਗੇ। ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਹੱਕਾ ਨੂਡਲ ਬਣਾਉਣ ਦਾ ਤਰੀਕਾ ਦੱਸਾਂਗੇ।
ਸਮੱਗਰੀ
- ਉਬਾਲਣ ਲਈ ਪਾਣੀ
- ਤੇਲ
- ਨਮਕ – 1 ਵੱਡਾ ਚਮਚ
- ਨੂਡਲ - 250 ਗ੍ਰਾਮ
- ਤੇਲ - 30 ਮਿਲੀ
- ਲਸਣ - 1 ਚੱਮਚ
- ਪਿਆਜ਼ - 80 ਗ੍ਰਾਮ
- ਸ਼ਿਮਲਾ ਮਿਰਚ - 80 ਗ੍ਰਾਮ
- ਲਾਲ ਸ਼ਿਮਲਾ ਮਿਰਚ - 80 ਗ੍ਰਾਮ
- ਪੀਲੀ ਸ਼ਿਮਲਾ ਮਿਰਚ - 80 ਗ੍ਰਾਮ
- ਸੋਇਆ ਸਾਸ - 1/2 ਚੱਮਚ
- ਕਾਲੀ ਮਿਰਚ - 1 ਚੱਮਚ
- ਨਮਕ ਸੁਆਦ ਅਨੁਸਾਰ
ਵਿਧੀ
-ਇਕ ਬਰਤਨ ਲਓ ਅਤੇ ਉਸ ਵਿਚ ਪਾਣੀ ਪਾ ਕੇ ਗਰਮ ਕਰੋ। ਫਿਰ ਇਸ ਵਿਚ ਤੇਲ ਅਤੇ ਨਮਕ ਪਾਓ। ਇਸ ਤੋਂ 8-10 ਮਿੰਟ ਬਾਅਦ ਨੂਡਲ ਪਾ ਕੇ ਪਕਾਓ
- ਇਸ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਇਕ ਪਾਸੇ ਠੰਡਾ ਹੋਣ ਲਈ ਰੱਖ ਦਿਓ।
-ਇਕ ਪੈਨ ਵਿਚ ਤੇਲ ਗਰਮ ਕਰੋ ਅਤੇ ਉਸ ਵਿਚ ਲਸਣ, ਪਿਆਜ਼, ਸ਼ਿਮਲਾ ਮਿਰਚ, ਲਾਲ ਸ਼ਿਮਲਾ ਮਿਰਚ, ਪੀਲੀ ਸ਼ਿਮਲਾ ਮਿਰਚ ਪਾਓ ਅਤੇ ਇਸ ਨੂੰ ਪਕਾਓ।
ਉਬਲੇ ਹੋਏ ਨੂਡਲ, ਸੋਇਆ ਸਾਸ, ਸਿਰਕਾ, ਕਾਲੀ ਮਿਰਚ, ਸੁਆਦ ਅਨੁਸਾਰ ਨਮਕ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੱਕਾ ਨੂਡਲ ਬਣ ਕੇ ਤਿਆਰ ਹਨ। ਇਸ ਨੂੰ ਗਰਮ-ਗਰਮ ਸਰਵ ਕਰੋ।