
ਪੀਜ਼ਾ ਆਮਲੇਟ ਦੀ ਰੈਸਿਪੀ
ਸਮੱਗਰੀ: ਅੰਡੇ- 3, ਲੂਣ- ਸੁਆਦ ਅਨੁਸਾਰ, ਕਾਲੀ ਮਿਰਚ - ਸੁਆਦ ਅਨੁਸਾਰ , ਲਾਲ ਮਿਰਚ - 1/2 ਚਮਚ, ਓਰੇਗਾਨਾ - 1 ਚਮਚ, ਪਿਆਜ਼ - 1 (ਬਾਰੀਕ ਕਟਿਆ ਹੋਇਆ), ਲਾਲ-ਪੀਲੀ ਕੱਟੀ ਸ਼ਿਮਲਾ ਮਿਰਚ- 1/2 ਕਟੋਰਾ (ਬਾਰੀਕ ਕਟਿਆ ਹੋਇਆ), ਤੇਲ-ਲੋੜ ਅਨੁਸਾਰ, ਡਬਲਰੋਟੀ ਦੇ ਟੁਕੜੇ 4, ਪੀਜ਼ਾ ਸਾਸ-2 ਚਮਚੇ, ਪਨੀਰ-1/2 ਕਟੋਰਾ (ਪੀਸਿਆ ਹੋਇਆ)।
ਬਣਾਉਣ ਦੀ ਵਿਧੀ: ਪਹਿਲਾਂ ਇਕ ਕਟੋਰੇ ਵਿਚ ਅੰਡੇ ਨੂੰ ਤੋੜੋ ਅਤੇ ਇਸ ਨੂੰ ਹਲਾਉ। ਹੁਣ ਇਸ ਵਿਚ ਨਮਕ, ਮਿਰਚ, ਲਾਲ ਮਿਰਚ ਪਾਊਡਰ ਅਤੇ ਓਰੇਗਾਨੋ ਮਿਲਾਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਕੜਾਹੀ ਵਿਚ ਤੇਲ ਪਾਉ ਅਤੇ ਗਰਮ ਕਰਨ ਲਈ ਰੱਖੋ। ਅੰਡੇ ਦੇ ਨਾਲ ਤਿਆਰ ਮਿਸ਼ਰਣ ਨੂੰ ਮਿਲਾਉ ਅਤੇ ਇਸ ਨੂੰ ਫ਼ਰਾਈਪੈਨ ’ਤੇ ਤਲ ਲਵੋ। ਹੁਣ ਇਸ ’ਤੇ ਪਨੀਰ ਪਾ ਲਉ। ਇਸ ਤੋਂ ਬਾਅਦ, ਪੀਜ਼ਾ ਆਮਲੇਟ ਨੂੰ ਪਲਟ ਲਉ ਅਤੇ ਇਸ ਨੂੰ ਦੂਜੇ ਪਾਸੇ ਤੋਂ ਵੀ ਸੇਕ ਲਵੋ। ਹੁਣ ਇਸ ਦੇ ਉਪਰ ਡਬਲਰੋਟੀ ਦੇ ਟੁਕੜੇ ਰੱਖੋ। ਇਸ ਨੂੰ ਦੋਹਾਂ ਪਾਸਿਆਂ ਤੋਂ ਸੇਕਣ ਤੋਂ ਬਾਅਦ ਇਸ ਨੂੰ ਪੀਜ਼ਾ ਸਾਸ ਅਤੇ ਤਲੀਆਂ ਹੋਈਆਂ ਸਬਜ਼ੀਆਂ ਨਾਲ ਸਜਾਵਟ ਕਰੋ। ਉਪਰ ਤੋਂ ਹੋਰ ਪਨੀਰ ਪਾ ਦਿਉ। ਗੈਸ ਬੰਦ ਕਰ ਕੇ ਪਨੀਰ ਨੂੰ 1-2 ਮਿੰਟ ਤਕ ਪਿਘਲਣ ਤੋਂ ਬਾਅਦ ਇਸ ਨੂੰ ਢੱਕ ਦਿਉ। ਤੁਹਾਡਾ ਪੀਜ਼ਾ ਆਮਲੇਟ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।