
Chyawanprash : ਚਵਨਪ੍ਰਾਸ਼ ਹੱਡੀਆਂ ਤੇ ਜੋੜਾਂ ਨੂੰ ਮਜ਼ਬੂਤ ਕਰਨ ’ਚ ਕਰਦਾ ਹੈ ਮਦਦ
Eat Chyawanprash : ਚਵਨਪ੍ਰਾਸ਼ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਹ ਸਿਰਫ਼ ਸਰੀਰ ਨੂੰ ਤਾਕਤ ਨਹੀਂ ਦਿੰਦਾ ਸਗੋਂ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਜਿਸ ਨਾਲ ਸਰੀਰ ਸਰਦੀਆਂ ’ਚ ਹੋਣ ਵਾਲੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਸਕਦਾ ਹੈ। ਇਸ ’ਚ 50 ਤੋਂ ਵਧੇਰੇ ਕੁਦਰਤੀ ਜੜ੍ਹੀਆਂ-ਬੂਟੀਆਂ ਅਤੇ ਵੱਖ-ਵੱਖ ਔਸ਼ਧੀਆਂ ਸ਼ਾਮਲ ਹੁੰਦੀਆਂ ਹਨ, ਜੋ ਸਰੀਰ ਲਈ ਪੋਸ਼ਣ ਪ੍ਰਦਾਨ ਕਰਨ ਤੇ ਜ਼ਰੂਰੀ ਤੱਤਾਂ ਦੀ ਭਰਪਾਈ ਕਰਨ ’ਚ ਮਦਦ ਕਰਦੀਆਂ ਹਨ। ਇਸ ਦਾ ਮੁੱਖ ਤੱਤ ਔਲਾ ਹੈ, ਜੋ ਵਿਟਾਮਿਨ-ਸੀ ਦਾ ਸ਼ਾਨਦਾਰ ਸਰੋਤ ਹੈ। ਇਹ ਸਰੀਰ ਨੂੰ ਐਂਟੀਆਕਸੀਡੈਂਟ ਪ੍ਰਦਾਨ ਕਰਦਾ ਹੈ ਤੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚਲੀਆਂ ਔਸ਼ਧੀਆਂ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਸੁਧਾਰਦੀਆਂ ਹਨ ਤੇ ਜਿਗਰ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀਆਂ ਹਨ। ਇਹ ਸਰੀਰ ’ਚ ਆਕਸੀਜਨ ਦੇ ਪੱਧਰ ਨੂੰ ਵਧਾਉਂਦਾ ਹੈ ਤੇ ਮੈਟਾਬੌਲਿਕ ਫ਼ੰਕਸ਼ਨ ਨੂੰ ਮਜ਼ਬੂਤ ਕਰਦਾ ਹੈ।
ਸਰਦੀਆਂ ’ਚ ਵੱਖ-ਵੱਖ ਚੀਜ਼ਾਂ ਨੂੰ ਖਾਣ ਨਾਲ ਪਾਚਨ ਸਬੰਧੀ ਸਮੱਸਿਆਵਾਂ ਵੱਧ ਜਾਂਦੀਆਂ ਹਨ। ਇਹ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ। ਸ਼ਕਤੀ ਦਾ ਸਰੋਤ ਚਵਨਪ੍ਰਾਸ਼ ਸਰੀਰ ਨੂੰ ਤਾਕਤ ਪ੍ਰਦਾਨ ਕਰਨ ’ਚ ਮਦਦ ਕਰਦਾ ਹੈ ਜਿਸ ਨਾਲ ਸਰੀਰ ਨੂੰ ਸਰਦੀਆਂ ਦੇ ਮੌਸਮ ਵਿਚ ਜ਼ਿਆਦਾ ਤਾਕਤ ਦੀ ਲੋੜ ਹੁੰਦੀ ਹੈ। ਇਹ ਸਰੀਰ ਨੂੰ ਸ਼ਕਤੀ ਦੇ ਨਾਲ-ਨਾਲ ਸਹੀ ਢੰਗ ਨਾਲ ਕੰਮ ਕਰਨ ਦੀ ਯੋਗਤਾ ਦਿੰਦਾ ਹੈ ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਨੂੰ ਹਰ ਉਮਰ ਵਰਗ ਦੇ ਲੋਕ ਖਾ ਸਕਦੇ ਹਨ ਪਰ ਇਸ ਦਾ ਦਿਨ ’ਚ ਇਕ ਵਾਰੀ ਖਾਣਾ ਲਾਭਕਾਰੀ ਹੁੰਦਾ ਹੈ।
ਰੋਜ਼ਾਨਾ ਸਵੇਰੇ ਖ਼ਾਲੀ ਪੇਟ ਗਰਮ ਪਾਣੀ ਜਾਂ ਗਰਮ ਦੁੱਧ ਨਾਲ ਖਾਣਾ ਚਾਹੀਦਾ ਹੈ, ਤਾਂ ਜੋ ਸਰੀਰ ਇਸ ਦੇ ਪੋਸ਼ਕ ਤੱਤਾਂ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਅਪਣਾ ਸਕੇ। ਚਵਨਪ੍ਰਾਸ਼ ਸਰਦੀਆਂ ’ਚ ਸਿਹਤ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਤੇ ਲਾਭਕਾਰੀ ਦਵਾਈ ਹੈ। ਇਸ ਦਾ ਨਿਰੰਤਰ ਉਪਯੋਗ ਸਰੀਰ ਨੂੰ ਤਾਕਤ ਤੇ ਤੰਦਰੁਸਤੀ ਦਿੰਦਾ ਹੈ। ਬਾਜ਼ਾਰ ’ਚ ਕਈ ਤਰ੍ਹਾਂ ਦੇ ਚਵਨਪ੍ਰਾਸ਼ ਮੁਹਈਆ ਹਨ। ਮੁਨਾਫ਼ਾਖ਼ੋਰ ਲੋਕ ਔਲੇ ਦੀ ਥਾਂ ਆਲੂ ਜਾਂ ਸ਼ਕਰਕੰਦੀ ਦੀ ਵਰਤੋਂ ਕਰ ਲੈਂਦੇ ਹਨ। ਚੰਗੀ ਤਰ੍ਹਾਂ ਪਰਖ ਕੇ ਉੱਚ ਗੁਣਵੱਤਾ ਵਾਲਾ ਚਵਨਪ੍ਰਾਸ਼ ਹੀ ਸਿਹਤ ਲਈ ਲਾਹੇਵੰਦ ਹੁੰਦਾ ਹੈ।
ਸਰਦੀਆਂ ’ਚ ਹੱਡੀਆਂ ਦਾ ਦਰਦ ਆਮ ਸਮੱਸਿਆ ਹੁੰਦੀ ਹੈ। ਇਹ ਹੱਡੀਆਂ ਤੇ ਜੋੜਾਂ ਨੂੰ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ ਕਿਉਂਕਿ ਇਸ ’ਚ ਕਈ ਅਜਿਹੀਆਂ ਚੀਜ਼ਾਂ ਹਨ, ਜੋ ਹੱਡੀਆਂ ਦੇ ਮਜ਼ਬੂਤ ਰੱਖਣ ਲਈ ਜ਼ਰੂਰੀ ਹੁੰਦੀਆਂ ਹਨ। ਇਹ ਜੋੜਾਂ ਦੀ ਲਚਕੀਲੇਪਣ ਤੇ ਮਜ਼ਬੂਤੀ ਨੂੰ ਬਰਕਰਾਰ ਰਖਦਾ ਹੈ। ਇਸ ਦੇ ਸੇਵਨ ਨਾਲ ਚਮੜੀ ਦੀ ਸੁੰਦਰਤਾ ’ਚ ਵੀ ਵਾਧਾ ਹੁੰਦਾ ਹੈ। ਸਰਦੀਆਂ ਦੇ ਮੌਸਮ ’ਚ ਤਾਪਮਾਨ ਵਿਚ ਕਮੀ ਆਉਂਦੀ ਹੈ ਜਿਸ ਨਾਲ ਸਰੀਰ ਦੀ ਇਮਿਊਨਟੀ ਸਿਸਟਮ ਦੀ ਸਮਰੱਥਾ ਘੱਟ ਸਕਦੀ ਹੈ। ਇਨ੍ਹਾਂ ਹਾਲਾਤ ਵਿਚ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਸਰਦੀਆਂ ਦੇ ਮੌਸਮ ਵਿਚ ਸਰੀਰ ਨੂੰ ਵਧੇਰੇ ਧਿਆਨ ਤੇ ਪੋਸ਼ਣ ਦੀ ਲੋੜ ਹੁੰਦੀ ਹੈ, ਤਾਂ ਜੋ ਇਹ ਵੱਖ-ਵੱਖ ਬੀਮਾਰੀਆਂ ਜਿਵੇਂ ਜ਼ੁਕਾਮ, ਖੰਘ, ਫਲੂ ਤੇ ਬੁਖ਼ਾਰ ਨਾਲ ਨਜਿੱਠ ਸਕੇ। ਉਦੋਂ ਚਵਨਪ੍ਰਾਸ਼ ਸਰੀਰ ਨੂੰ ਰੋਗਾਂ ਤੋਂ ਬਚਾਉਣ ਤੇ ਸਿਹਤ ਨੂੰ ਸੁਧਾਰਨ ’ਚ ਮਹੱਤਵਪੂਰਨ ਸਾਬਤ ਹੁੰਦਾ ਹੈ।
(For more news apart from Eat chavanprash in winter, what are the benefits for the body News in Punjabi, stay tuned to Rozana Spokesman)