Jaggery syrup: ਬੱਚਿਆਂ ਨੂੰ ਘਰ 'ਚ ਬਣਾ ਕੇ ਦਿਉ ਗੁੜ ਦਾ ਸ਼ਰਬਤ
Published : Jul 5, 2025, 2:52 pm IST
Updated : Jul 5, 2025, 2:52 pm IST
SHARE ARTICLE
Jaggery syrup
Jaggery syrup

ਗੁੜ ਦਾ ਸ਼ਰਬਤ ਬਣਾਉਣ ਦੀ ਵਿਧੀ

ਸਮੱਗਰੀ : ਗੁੜ-100 ਗ੍ਰਾਮ, ਪੁਦੀਨੇ ਦੇ ਪੱਤੇ-1 ਚਮਚ, ਨਿੰਬੂ ਦਾ ਰਸ-1 ਚਮਚ, ਅਦਰਕ-1 ਇੰਚ ਦਾ ਟੁਕੜਾ, ਸੌਂਫ ਪਾਊਡਰ-1 ਚਮਚ, ਭੁੰਨਿਆ ਜ਼ੀਰਾ ਪਾਊਡਰ -1 ਚਮਚ, ਕਾਲਾ ਲੂਣ-1/4 ਚਮਚ, ਕਾਲੀ ਮਿਰਚ ਪੀਸੀ ਹੋਈ-1/4 ਚਮਚ, ਬਰਫ਼

ਵਿਧੀ : ਗੁੜ ਦਾ ਸ਼ਰਬਤ ਬਣਾਉਣ ਲਈ ਸੱਭ ਤੋਂ ਪਹਿਲਾਂ ਗੁੜ ਲਉ ਅਤੇ ਇਸ ਨੂੰ ਪੀਸ ਕੇ ਬਾਰੀਕ ਬਣਾ ਲਉ। ਹੁਣ ਇਕ ਡੂੰਘੇ ਤਲੇ ਵਾਲੇ ਭਾਂਡੇ ਵਿਚ ਪੀਸੇ ਹੋਏ ਗੁੜ ਨੂੰ ਪਾਉ ਅਤੇ ਇਸ ਵਿਚ 2 ਕੱਪ ਪਾਣੀ ਪਾਉ। ਇਸ ਤੋਂ ਬਾਅਦ ਗੁੜ ਨੂੰ ਕੁੱਝ ਦੇਰ ਲਈ ਰੱਖੋ ਤਾਕਿ ਇਹ ਪਾਣੀ ਵਿਚ ਚੰਗੀ ਤਰ੍ਹਾਂ ਘੁਲ ਜਾਵੇ। ਇਸ ਦੌਰਾਨ ਘੋਲ ਨੂੰ ਚਮਚ ਨਾਲ ਹਿਲਾਉਂਦੇ ਰਹੋ। ਲਗਭਗ 10 ਮਿੰਟਾਂ ਵਿਚ ਸਾਰਾ ਗੁੜ ਪਾਣੀ ਵਿਚ ਚੰਗੀ ਤਰ੍ਹਾਂ ਘੁਲ ਜਾਵੇਗਾ। ਇਸ ਤੋਂ ਬਾਅਦ ਅਦਰਕ ਲਉ ਅਤੇ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਪੀਸ ਲਉ। ਫਿਰ ਪੁਦੀਨੇ ਦੀਆਂ ਪੱਤੀਆਂ ਲੈ ਕੇ ਉਨ੍ਹਾਂ ਨੂੰ ਧੋ ਲਉ ਅਤੇ ਬਾਰੀਕ ਕੱਟ ਲਉ। ਹੁਣ ਗੁੜ ਦਾ ਪਾਣੀ ਲਉ ਅਤੇ ਇਕ ਵਾਰ ਫਿਰ ਚਮਚ ਨਾਲ ਕੁੱਝ ਸੈਕਿੰਡ ਤਕ ਹਿਲਾ ਕੇ ਇਸ ਵਿਚ ਪੀਸਿਆ ਹੋਇਆ ਅਦਰਕ, ਪੁਦੀਨੇ ਦੀਆਂ ਪੱਤੀਆਂ ਪਾਉ।

ਇਸ ਤੋਂ ਬਾਅਦ ਇਕ ਨਿੰਬੂ ਲਉ, ਉਸ ਦਾ ਰਸ ਕੱਢ ਲਉ ਅਤੇ ਗੁੜ ਦੇ ਸ਼ਰਬਤ ’ਚ 1 ਚਮਚ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਲਾਉ। ਹੁਣ ਸ਼ਰਬਤ ਵਿਚ ਸਵਾਦ ਅਨੁਸਾਰ ਨਮਕ, ਜ਼ੀਰਾ ਪਾਊਡਰ, ਕਾਲੀ ਮਿਰਚ ਪਾਊਡਰ, ਫੈਨਿਲ ਪਾਊਡਰ ਅਤੇ ਕਾਲਾ ਨਮਕ ਪਾਉ। ਇਨ੍ਹਾਂ ਨੂੰ ਚਮਚ ਦੀ ਮਦਦ ਨਾਲ ਸ਼ਰਬਤ ਵਿਚ ਚੰਗੀ ਤਰ੍ਹਾਂ ਮਿਲਾ ਕੇ ਇਕਸਾਰ ਬਣਾ ਲਉ। ਹੁਣ ਇਸ ਨੂੰ 10 ਮਿੰਟ ਲਈ ਇਕ ਪਾਸੇ ਰੱਖ ਦਿਉ ਤਾਕਿ ਸ਼ਰਬਤ ਵਿਚਲੀਆਂ ਸਾਰੀਆਂ ਚੀਜ਼ਾਂ ਦਾ ਸੁਆਦ ਚੰਗੀ ਤਰ੍ਹਾਂ ਆ ਜਾਵੇ। ਤੁਹਾਡਾ ਗੁੜ ਦਾ ਸ਼ਰਬਤ ਦਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਪੀਣ ਲਈ ਦਿਉ।    

 

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement