
ਨਾਰੀਅਲ ਚੌਲ ਦੀ ਰੈਸਿਪੀ
ਸਮੱਗਰੀ: ਚੌਲ- 1 ਕੱਪ, ਤੇਲ- 1 ਚਮਚ, ਨਿੰਬੂ ਦਾ ਰਸ-1 ਚਮਚ, ਇਕ ਚੁਟਕੀ ਨਮਕ, ਤੇਲ-1 ਚਮਚ, ਜੀਰਾ-1/2 ਚਮਚ, ਸਰ੍ਹੋਂ ਦੇ ਬੀਜ-1/2 ਚਮਚ, ਸਾਬੁਤ ਲਾਲ ਮਿਰਚ, ਕਰੀ ਪੱਤਾ, ਹਿੰਗ- 1/2 ਚਮਚ, ਹਰੀ ਮਿਰਚ- 4-5, ਅਦਰਕ ਲੱਸਣ ਦਾ ਪੇਸਟ-1 ਚਮਚ, ਭੁੰਨੀ ਹੋਈ ਮੂੰਗਫਲੀ- 25 ਗ੍ਰਾਮ, ਕਾਜੂ - 25 ਗ੍ਰਾਮ, ਗਰੇਟਡ ਕੋਕਨਟ- 45 ਗ੍ਰਾਮ, ਸੁਆਦ ਅਨੁਸਾਨ ਨਮਕ, ਪੀਸਿਆ ਹੋਇਆ ਨਾਰੀਅਲ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਬਰਤਨ ਲਵੋ ਤੇ ਇਸ ਵਿਚ ਪਾਣੀ ਉਬਾਲੋ। ਇਸ ਵਿਚ ਚੌਲ, ਤੇਲ, ਨਿੰਬੂ ਦਾ ਰਸ ਅਤੇ ਇਕ ਚੁਟਕੀ ਨਮਕ ਪਾਉ। ਇਸ ਨੂੰ ਚੰਗੀ ਤਰ੍ਹਾਂ ਰਲਾਉ ਅਤੇ ਪਕਾਉ। ਚੰਗੀ ਤਰ੍ਹਾਂ ਪੱਕ ਜਾਣ ’ਤੇ ਪਾਣੀ ਬਾਹਰ ਕੱਢੋ ਅਤੇ ਇਕ ਪਾਸੇ ਰੱਖ ਦਿਉ। ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰੋ। ਇਸ ਵਿਚ ਹਿੰਗ, ਜੀਰਾ, ਸਰ੍ਹੋਂ ਅਤੇ ਸਾਬੂਤ ਲਾਲ ਮਿਰਚ ਪਾਉ। ਇਸ ਨੂੰ ਚੰਗੀ ਤਰ੍ਹਾਂ ਰਲਾਉ। ਇਸ ਤੋਂ ਬਾਅਦ ਅਦਰਕ ਲੱਸਣ ਦਾ ਪੇਸਟ ਅਤੇ ਹਰੀ ਮਿਰਚ ਪਾਉ। ਇਸ ਨੂੰ 1-2 ਮਿੰਟ ਲਈ ਪਕਾਉ ਅਤੇ ਫਿਰ ਕੱਚੀ ਮੂੰਗਫਲੀ ਅਤੇ ਕਾਜੂ ਪਾਉ। ਚੰਗੀ ਤਰ੍ਹਾਂ ਮਿਕਸ ਕਰੋ ਅਤੇ ਸੁਨਹਿਰੀ ਭੂਰਾ ਹੋਣ ਤਕ ਪਕਾਉ। ਹੁਣ ਇਸ ਵਿਚ ਪੀਸਿਆ ਨਾਰੀਅਲ ਪਾਉ ਅਤੇ ਇਸ ਨੂੰ 5-10 ਮਿੰਟ ਲਈ ਭੁੰਨੋ। ਇਸ ਤੋਂ ਬਾਅਦ ਉਬਾਲੇ ਚੌਲ ਪਾਉ। ਹੁਣ ਇਸ ਵਿਚ ਸੁਆਦ ਅਨੁਸਾਰ ਨਮਕ ਪਾਉ ਅਤੇ ਚੰਗੀ ਤਰ੍ਹਾਂ ਰਲਾਉ। ਤੁਹਾਡੇ ਨਾਰੀਅਲ ਵਾਲੇ ਚੌਲ ਬਣ ਕੇ ਤਿਆਰ ਹੈ।