Maggi Sandwich Recipe: ਘਰ ਵਿਚ ਇੰਝ ਬਣਾਉ ਮੈਗੀ ਸੈਂਡਵਿਚ
Published : Feb 6, 2024, 7:49 am IST
Updated : Feb 6, 2024, 7:49 am IST
SHARE ARTICLE
Maggi Sandwich Recipe
Maggi Sandwich Recipe

ਸੱਭ ਤੋਂ ਪਹਿਲਾਂ ਫ਼ਰਾਈਪੈਨ ਵਿਚ ਦੋ ਵੱਡੇ ਚਮਚੇ ਤੇਲ ਪਾ ਕੇ ਗਰਮ ਕਰੋ।

Maggi Sandwich Recipe ਸਮੱਗਰੀ: ਤੇਲ- ਦੋ ਵੱਡੇ ਚਮਚੇ, ਜ਼ੀਰਾ- ਇਕ ਵੱਡਾ ਚਮਚਾ, ਪਿਆਜ਼-60 ਗ੍ਰਾਮ, ਹਲਦੀ-1/4 ਚਮਚਾ, ਕਾਲੀ ਮਿਰਚ ਪਾਊਡਰ-1/4 ਚਮਚਾ, ਸ਼ਿਮਲਾ ਮਿਰਚ-60 ਗ੍ਰਾਮ, ਗਾਜਰ-60 ਗ੍ਰਾਮ, ਪਾਣੀ ਲੋੜ ਅਨੁਸਾਰ, ਮੈਗੀ ਮਸਾਲਾ-ਦੋ ਵੱਡੇ ਚਮਚ, ਮੈਗੀ-120 ਗ੍ਰਾਮ, ਲੂਣ ਸਵਾਦ ਅਨੁਸਾਰ, ਬਰੈੱਡ ਸਲਾਈਸਿਜ਼, ਕੈਚਅੱਪ ਸਵਾਦ ਅਨੁਸਾਰ, ਤੇਲ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਫ਼ਰਾਈਪੈਨ ਵਿਚ ਦੋ ਵੱਡੇ ਚਮਚੇ ਤੇਲ ਪਾ ਕੇ ਗਰਮ ਕਰੋ। ਇਸ ਵਿਚ ਵੱਡਾ ਚਮਚਾ ਜ਼ੀਰਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਉ। ਇਸ ਤੋਂ ਬਾਅਦ ਇਸ ਵਿਚ ਪਿਆਜ਼ ਪਾ ਕੇ ਭੁੰਨ ਲਉ। ਬਾਅਦ ਵਿਚ ਹਲਦੀ, ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਉ। ਫਿਰ ਇਸ ਵਿਚ ਸ਼ਿਮਲਾ ਮਿਰਚ, ਗਾਜਰ ਪਾ ਕੇ ਮਿਕਸ ਕਰ ਲਉ। ਇਸ ਨੂੰ 3 ਤੋਂ 5 ਮਿੰਟ ਤਕ ਪਕਾਉ। ਇਸ ਮਿਸ਼ਰਣ ਵਿਚ ਲੋੜ ਅਨੁਸਾਰ ਪਾਣੀ, ਦੋ ਵੱਡੇ ਚਮਚੇ ਮੈਗੀ ਮਸਾਲਾ ਪਾਉਣ ਦੇ ਬਾਅਦ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਉ। ਉਸ ਵਿਚ ਅੱਧਾ ਚਮਚਾ ਲੂਣ ਮਿਲਾ ਕੇ ਇਕ ਪਾਸੇ ਰੱਖ ਦਿਉ।

ਇਕ ਬਰੈੱਡ ਸਲਾਈਸ ਲਉ ਅਤੇ ਉਸ ’ਤੇ ਥੋੜ੍ਹਾ ਕੈਚਅੱਪ ਲਗਾਉ। ਇਸ ਉਪਰ ਥੋੜ੍ਹੀ ਜਿਹੀ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਫੈਲਾਉ। ਉਸ ਤੋਂ ਬਾਅਦ ਇਸ ’ਤੇ ਕੱਦੂਕਸ ਕੀਤਾ ਹੋਇਆ ਪਨੀਰ ਪਾ ਕੇ ਉਪਰੋਂ ਦੂਜੀ ਬਰੈੱਡ ਸਲਾਈਸ ਲਗਾ ਦਿਉ। ਇਸ ਤੋਂ ਬਾਅਦ ਸੈਂਡਵਿਚ ਨੂੰ ਗਿ੍ਰਲਰ ਵਿਚ ਰੱਖ ਦਿਉ ਅਤੇ ਬਰੱਸ਼ ਦੀ ਮਦਦ ਨਾਲ ਤੇਲ ਲਗਾਉ। ਫਿਰ ਇਸ ਨੂੰ ਸੁਨਿਹਰਾ ਭੂਰਾ ਹੋਣ ਤਕ ਰੋਸਟ ਕਰ ਲਉ। ਇਸ ਨੂੰ ਗਿ੍ਰਲਰ ਵਿਚੋਂ ਕੱਢ ਕੇ ਅੱਧਾ ਕੱਟ ਲਉ। ਤੁਹਾਡਾ ਮੈਗੀ ਸੈਂਡਵਿਚ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਖਵਾਉ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement