
ਭਰਵਾ ਕਰੇਲਾ ਮੱਖਣੀ ਇਕ ਸਵਾਦਿਸ਼ਟ ਸਬਜ਼ੀ ਹੈ ਜੋ ਤੁਸੀਂ ਆਪਣੇ ਲੰਚ ਜਾਂ ਡਿਨਰ ਦੇ ਖਾਣੇ ਲਈ ਬਣਾ ਸਕਦੇ ਹੋ। ਇਸ ਸਬਜ਼ੀ ਵੱਡਿਆ.....
ਭਰਵਾ ਕਰੇਲਾ ਮੱਖਣੀ ਇਕ ਸਵਾਦਿਸ਼ਟ ਸਬਜ਼ੀ ਹੈ ਜੋ ਤੁਸੀਂ ਆਪਣੇ ਲੰਚ ਜਾਂ ਡਿਨਰ ਦੇ ਖਾਣੇ ਲਈ ਬਣਾ ਸਕਦੇ ਹੋ। ਇਹ ਸਬਜ਼ੀ ਵੱਡਿਆ ਦੇ ਨਾਲ ਨਾਲ ਬੱਚਿਆਂ ਨੂੰ ਵੀ ਪੰਸਦ ਆਵੇਗੀ।
ਸਮੱਗਰੀ - ਚਾਰ ਕਰੇਲੇ, ਇਕ ਕਪ ਪਨੀਰ ਕਦੂਕਸ ਕੀਤਾ ਹੋਇਆ , ਅੱਧਾ ਕਪ ਆਲੂ ਉਬਲਿ਼ਆ ਹੋਇਆ, ਇਕ ਚਮਚ ਕਾਲੀ ਮਿਰਚ ਪਾਊਡਰ, ਇਕ ਚਮਚ ਧਨੀਆ ਪੱਤੀ ਬਰੀਕ ਕਟੀ ਹੋਈ, ਲੂਣ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ, ਗਰੇਵੀ ਲਈ ਇਕ ਕਪ ਪਿਆਜ ਬਰੀਕ ਕਟਿਆ ਹੋਇਆ, ਇਕ ਕਪ ਟੋਮੈਟੋ ਪਿਊਰੀ, ਇਕ ਵਡਾ ਚਮਚ ਅਦਰਕ -ਲਸਣ ਦਾ ਪੇਸਟ, ਇਕ ਛੋਟਾ ਚਮਚ ਲਾਲ ਮਿਰਚ ਪਾਊਡਰ, ਇਕ ਛੋਟਾ ਚਮਚ ਧਨੀਆ ਪਾਊਡਰ, ਇਕ ਛੋਟਾ ਚਮਚ ਗਰਮ ਮਸਾਲਾ ਪਾਊਡਰ, ਦੋ ਛੋਟੇ ਚਮਚ ਕਰੀਮ, ਇਕ ਕਪ ਪਾਣੀ, ਲੂਣ ਸਵਾਦ ਅਨੁਸਾਰ
bharwa karela makhniਢੰਗ - ਭਰਵਾਂ ਕਰੇਲਾ ਮੱਖਣੀ ਬਣਾਉਣ ਲਈ ਸਭ ਤੋਂ ਪਹਿਲਾਂ ਕਰੇਲੇ ਨੂੰ ਧੋ ਕੇ ਉਸਦਾ ਛਿਲਕਾ ਉਤਾਰ ਲਉ। ਹੁਣ ਕਰੇਲੇ ਦੇ ਬੀਜਾਂ ਵਿਚ ਇਕ ਚੀਰਾ ਦੇ ਕੇ ਕਰੇਲੇ ਦਾ ਗੁਦਾ ਅਤੇ ਬੀਜ ਕੱਢ ਦਿਉ। ਇਕ ਪੈਨ ਵਿਚ ਪਾਣੀ ਪਾ ਕੇ ਕਰੇਲੇ ਨੂੰ 10 ਮਿੰਟ ਤਕ ਉਬਾਲੋ। ਜਦੋਂ ਕਰੇਲੇ ਉਬਲ ਜਾਣ ਤਾਂ ਗੈਸ ਬੰਦ ਕਰ ਕੇ ਇਸ ਨੂੰ ਇਕ ਪਲੇਟ ਵਿਚ ਕਢ ਕੇ ਰੱਖ ਦਿਉ। ਹੁਣ ਕਰੇਲੇ ਬਣਾਉਣ ਲਈ ਇਕ ਕਟੋਰੇ ਵਿਚ ਪਨੀਰ, ਆਲੂ, ਲੂਣ, ਕਾਲੀ ਮਿਰਚ ਪਾਊਡਰ, ਧਨੀਆ ਪੱਤੀ ਚੰਗੀ ਤਰਾਂ ਨਾਲ ਮਿਲਾ ਲਉ। ਹੁਣ ਕਰੇਲੇ ਵਿਚ ਮਿਸ਼ਰਣ ਨੂੰ ਚੰਗੀ ਤਰਾਂ ਭਰ ਦਿਉ। ਇਕ ਪੈਨ ਵਿਚ ਤੇਲ ਪਾ ਕੇ ਗਰਮ ਕਰੋ। ਤੇਲ ਦੇ ਗਰਮ ਹੁੰਦੇ ਹੀ ਕਰੇਲੇ ਨੂੰ ਪੈਨ ਵਿਚ ਪਾ ਕੇ ਹਲਕਾ ਭੂਰਾ ਹੋਣ ਦਿਉ।
krelaਜਦੋਂ ਕਰੇਲੇ ਪਕ ਜਾਣ ਤਾਂ ਇਸ ਨੂੰ ਕੱਢ ਕੇ ਇਕ ਪਲੇਟ ਵਿਚ ਰੱਖ ਲਉ। ਗਰੇਵੀ ਲਈ ਉਸੇ ਪੈਨ ਵਿਚ ਦੋ ਚਮਚ ਤੇਲ ਪਾ ਕੇ ਗਰਮ ਕਰੋ। ਤੇਲ ਦੇ ਗਰਮ ਹੁੰਦੇ ਹੀ ਪਿਆਜ,ਅਦਰਕ, ਲਸਣ ਦਾ ਪੇਸਟ ਪਾ ਕੇ ਭੁੰਨੋ। ਹੁਣ ਟੋਮੈਟੋ ਪਿਊਰੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਭੁੰਨੋ। ਜਦੋਂ ਸਾਰੇ ਮਸਾਲੇ ਪਕ ਜਾਂ ਜਾਣ ਤਾਂ ਕਰੀਮ, ਲੂਣ ਅਤੇ ਪਾਣੀ ਪਾ ਕੇ ਲਗਭਗ 10 ਮਿੰਟ ਤੱਕ ਪਕਾਓ। ਹੁਣ ਇਸ ਵਿਚ ਕਰੇਲੇ ਪਾ ਕੇ ਇਸ ਨੂੰ ਉਬਾਲ ਆਉਣ ਤੱਕ ਪਕਾਉ। ਉਬਾਲ ਆਉਣ ਤੋਂ ਬਾਅਦ ਬੰਦ ਕਰ ਦਿਓ। ਤਿਆਰ ਹੈ ਭਰਵਾਂ ਕਰੇਲਾ ਮਖਣੀ , ਇਸ ਨੂੰ ਚਾਵਲ ਜਾਂ ਰੋਟੀ ਦੇ ਨਾਲ ਗਰਮਾ ਗਰਮ ਖਾਓ।