ਘਰ 'ਚ ਬਣਾਓ ਲਾਜਵਾਬ ਮਸ਼ਰੂਮ ਸੂਪ
Published : Nov 6, 2019, 3:13 pm IST
Updated : Nov 6, 2019, 3:13 pm IST
SHARE ARTICLE
mushroom soup
mushroom soup

ਸਰਦੀ ਦੇ ਮੌਸਮ 'ਚ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਹੀ ਕੁਛ ਹੋਰ ਹੈ। ਜੇਕਰ ਤੁਸੀਂ ਵੀ ਇਸ ਮੌਸਮ ‘ਚ ਹੈਲਦੀ ਅਤੇ ਟੇਸਟੀ ਸੂਪ ਬਣਾਉਣ ਦੀ ਸੋਚ ਰਹੇ ਹੋ ਤਾਂ...

ਸਰਦੀ ਦੇ ਮੌਸਮ 'ਚ ਗਰਮਾ-ਗਰਮ ਸੂਪ ਪੀਣ ਦਾ ਮਜ਼ਾ ਹੀ ਕੁਛ ਹੋਰ ਹੈ। ਜੇਕਰ ਤੁਸੀਂ ਵੀ ਇਸ ਮੌਸਮ ‘ਚ ਹੈਲਦੀ ਅਤੇ ਟੇਸਟੀ ਸੂਪ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਮਸ਼ਰੂਮ ਸੂਪ ਟ੍ਰਾਈ ਕਰ ਸਕਦੇ ਹੋ। ਇਹ ਪੀਣ 'ਚ ਜਿਨ੍ਹਾਂ ਟੇਸਟੀ ਹੈ ਉਨ੍ਹਾਂ ਹੀ ਬਣਾਉਣਾ ਆਸਾਨ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।

Mushroom SoupMushroom Soup

ਸਮੱਗਰੀ - ਬਟਰ ਮਸ਼ਰੂਮ – 260 ਗ੍ਰਾਮ, ਵਾਈਟ ਵਾਈਨ – 50 ਮਿਲੀਲੀਟਰ, ਪਿਆਜ਼ – 30 ਗ੍ਰਾਮ (ਕੱਟਿਆ ਹੋਇਆ), ਲਸਣ – 10 ਗ੍ਰਾਮ, ਮੱਖਣ – 30 ਗ੍ਰਾਮ, ਅਜਮੋਦ – 1 ਗੁੱਛਾ, ਕ੍ਰੀਮ – 120 ਮਿਲੀਲੀਟਰ, ਨਮਕ – ਸੁਆਦਅਨੁਸਾਰ, ਕਾਲੀ ਮਿਰਚ – ਸੁਆਦਅਨੁਸਾਰ

Mushroom SoupMushroom Soup

ਵਿਧੀ - ਸੱਭ ਤੋਂ ਪਹਿਲਾਂ ਮਸ਼ਰੂਮਜ਼ ਨੂੰ ਲਗਭਗ ਇਕ ਘੰਟੇ ਤਕ ਵ੍ਹਾਈਟ ਵਾਈਨ ਵਿਚ ਭਿਉਂ ਕੇ ਰੱਖ ਦਿਓ। ਫ਼ਿਰ ਪਿਆਜ਼, ਲਸਣ ਅਤੇ ਮਸ਼ਰੂਮਜ਼ ਨੂੰ ਕੱਟ ਕੇ ਵੱਖਰਾ ਰੱਖ ਦਿਓ। ਇਕ ਪੈਨ ਵਿਚ ਮੱਖਣ ਗਰਮ ਕਰ ਕੇ ਲਸਣ ਅਤੇ ਅਦਰਕ ਨੂੰ ਹਲਕਾ ਬਰਾਉਨ ਹੋਣ ਤਕ ਭੁੰਨ ਲਓ। ਇਸ ਤੋਂ ਬਾਅਦ ਇਸ 'ਚ ਕੱਟੇ ਹੋਏ ਮਸ਼ਰੂਮ ਪਾ ਦਿਓ।

Mushroom SoupMushroom Soup

ਬਾਅਦ ਵਿਚ ਇਸ 'ਚ ਵ੍ਹਾਈਨ ਮਿਲਾ ਕੇ 10 ਮਿੰਟ ਤਕ ਪੱਕਣ ਲਈ ਛੱਡ ਦਿਓ। ਹੁਣ ਅਜਮੋਦ ਦੀਆਂ ਪੱਤੀਆਂ ਕੱਟ ਕੇ ਮਸ਼ਰੂਮ 'ਚ ਜਾਲ ਓਦੋਂ ਤਕ ਪਕਾਓ ਜਦੋਂ ਤਕ ਇਹ ਗਲ ਨਾ ਜਾਵੇ। ਜਦੋਂ ਸਬਜ਼ੀਆਂ ਪੱਕ ਜਾਣ ਤਾਂ ਉਨ੍ਹਾਂ ਨੂੰ ਠੰਡਾ ਕਰ ਕੇ ਬਲੈਂਡ ਕਰ ਲਓ। ਉਸ ਤੋਂ ਬਾਅਦ ਪੈਨ 'ਚ ਮਸ਼ਰੂਮ ਪੇਸਟ, ਕਰੀਮ ਅਤੇ ਮੱਖਣ ਨੂੰ ਇਕੱਠੇ ਮਿਲਾ ਕੇ ਉਬਾਲ ਲਓ।

Mushroom SoupMushroom Soup

ਜੇਕਰ ਸੂਪ ਜ਼ਿਆਦਾ ਸੰਘਣਾ ਲੱਗੇ ਤਾਂ ਇਸ 'ਚ ਥੋੜ੍ਹੀਆਂ ਸਬਜ਼ੀਆਂ ਮਿਕਸ ਕਰ ਲਓ। ਫ਼ਿਰ ਇਸ 'ਚ ਸੁਆਦਅਨੁਸਾਰ ਨਮਕ ਅਤੇ ਕਾਲੀ ਮਿਰਚ ਮਿਲਾ ਕੇ 5-7 ਮਿੰਟ ਲਈ ਘੱਟ ਗੈਸ 'ਤੇ ਪਕਾਓ। ਤੁਹਾਡਾ ਮਸ਼ਰੂਮ ਸੂਪ ਬਣ ਕੇ ਤਿਆਰ ਹੈ। ਇਸ ਨੂੰ ਕਰੀਮ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM
Advertisement