ਅੰਬ ਅਤੇ ਮੇਵੇ ਦੇ ਲੱਡੂ, ਇਕ ਵਾਰ ਖਾਓਗੇ ਬਸ ਖਾਂਦੇ ਹੀ ਰਹਿ ਜਾਓਗੇ
Published : Nov 6, 2022, 9:00 am IST
Updated : Nov 6, 2022, 9:02 am IST
SHARE ARTICLE
 Mango and Nut Ladoo
Mango and Nut Ladoo

ਨਾਰੀਅਲ ਨੂੰ ਫ਼ਰਾਈਪੈਨ ਵਿਚ ਪਾ ਕੇ ਘੱਟ ਗੈਸ ਉੱਤੇ ਲਗਾਤਾਰ ਚਲਾਉਂਦੇ ਹੋਏ ਇਕ ਮਿੰਟ ਭੁੰਨ ਕੇ ਪਲੇਟ ਵਿਚ ਕੱਢ ਲਉ।

 

ਸਮੱਗਰੀ: ਪੱਕੇ ਅੰਬ ਦਾ ਪਲਪ- 1 ਕੱਪ (2 ਅੰਬ ਦਾ) (600 ਗਰਾਮ), ਚੀਨੀ-3/4 ਕੱਪ (150 ਗਰਾਮ), ਬਦਾਮ-1/2 ਕੱਪ (60 ਗਰਾਮ) (ਦਰਦਰੇ ਕੁਟੇ ਹੋਏ), ਕਾਜੂ- 1 ਕੱਪ (120 ਗਰਾਮ) (ਦਰਦਰੇ ਕੁਟੇ ਹੋਏ), ਖਰਬੂਜ਼ੇ ਦੇ ਬੀਜ-1/2 ਕੱਪ (50 ਗਰਾਮ),  ਨਾਰੀਅਲ-1/2 ਕੱਪ (30 ਗਰਾਮ) (ਕੱਦੂਕਸ ਕੀਤਾ ਹੋਇਆ), ਘਿਉ- 1 ਤੋਂ 2 ਵੱਡੇ ਚਮਚ, ਇਲਾਚੀ - 5 ਤੋਂ 6 (ਦਰਦਰੀ ਕੁਟੀ ਹੋਈ) 

ਬਣਾਉਣ ਦੀ ਵਿਧੀ: ਫ਼ਰਾਈਪੈਨ ਗਰਮ ਕਰ ਕੇ ਇਸ ਵਿਚ 1/2 ਛੋਟੀ ਚਮਚ ਘਿਉ ਪਾ ਦਿਉ। ਘਿਉ ਦੇ ਖੁਰਨ ਉਤੇ ਖਰਬੂਜ਼ੇ ਦੇ ਬੀਜ ਪਾ ਕੇ ਲਗਾਤਾਰ ਚਲਾਉਂਦੇ ਹੋਏ ਬੀਜਾਂ ਦੇ ਫੁੱਲਣ ਅਤੇ ਹਲਕਾ ਜਿਹਾ ਰੰਗ ਬਦਲਣ ਤਕ ਭੁੰਨ ਕੇ ਪਲੇਟ ਵਿਚ ਕੱਢ ਲਉ। ਕਾਜੂ ਬਦਾਮ ਭੁੰਨਣ ਲਈ ਫ਼ਰਾਈਪੈਨ ਵਿਚ ਇਕ ਛੋਟਾ ਚਮਚ ਘਿਉ ਪਾ ਕੇ ਖੁਰਨ  ਦਿਉ। ਫਿਰ ਇਸ ਵਿਚ ਕੁੱਟੇ ਹੋਏ ਕਾਜੂ ਅਤੇ ਬਦਾਮ ਪਾ ਦਿਉ। ਇਨ੍ਹਾਂ ਨੂੰ ਲਗਾਤਾਰ ਚਲਾਉਂਦੇ ਹੋਏ ਹਲਕਾ ਜਿਹਾ ਰੰਗ ਬਦਲਣ ਅਤੇ ਚੰਗੀ ਖ਼ੁਸ਼ਬੂ ਆਉਣ ਤਕ ਇਕ ਮਿੰਟ ਭੁੰਨ ਕੇ ਪਲੇਟ ਵਿਚ ਕੱਢ ਲਉ।

ਨਾਰੀਅਲ ਨੂੰ ਫ਼ਰਾਈਪੈਨ ਵਿਚ ਪਾ ਕੇ ਘੱਟ ਗੈਸ ਉੱਤੇ ਲਗਾਤਾਰ ਚਲਾਉਂਦੇ ਹੋਏ ਇਕ ਮਿੰਟ ਭੁੰਨ ਕੇ ਪਲੇਟ ਵਿਚ ਕੱਢ ਲਉ। ਫ਼ਰਾਈਪੈਨ ਵਿਚ ਅੰਬ ਦਾ ਪਲਪ ਅਤੇ ਚੀਨੀ ਪਾ ਦਿਉ। ਇਸ ਨੂੰ ਘੱਟ ਅੱਗ ਉਤੇ ਲਗਾਤਾਰ ਚਲਾਉਂਦੇ ਹੋਏ ਗਾੜਾ ਹੋਣ ਤਕ ਪਕਾਉ। ਪੇਸਟ ਸੈਟ ਹੋਣ ਵਾਲੀ ਕੰਸਿਸਟੇਂਸੀ ਦਾ ਪਕਾ ਕੇ ਤਿਆਰ ਕਰਨਾ ਹੈ। ਪੇਸਟ ਨੂੰ ਪਲਟ ਕੇ ਗਿਰਾ ਕੇ ਵੇਖੋ, ਤਾਂ ਇਹ ਜਲਦੀ ਤੋਂ ਹੇਠਾਂ ਨਹੀਂ ਡਿੱਗ ਰਿਹਾ ਹੈ। ਗੈਸ ਹੌਲੀ ਕਰ ਕੇ ਇਸ ਪੇਸਟ ਵਿਚ ਮੇਵੇ ਪਾ ਦਿਉ। ਇਸ ਨੂੰ ਚੰਗੀ ਤਰ੍ਹਾਂ ਮਿਲਾਉਂਦੇ ਹੋਏ 2 ਤੋਂ 3 ਮਿੰਟ ਪਕਾ ਲਉ।

ਮਿਸ਼ਰਣ ਨੂੰ ਥਾਲੀ ਵਿਚ ਕੱਢ ਕੇ ਠੰਢਾ ਕਰ ਲਉ। ਹਲਕਾ ਠੰਢਾ ਹੋਣ ਉਤੇ ਹੱਥ ਉੱਤੇ ਘਿਉ ਲਗਾਉ ਅਤੇ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਗੋਲ ਕਰ ਕੇ ਲੱਡੂ ਦਾ ਸਰੂਪ ਦੇ ਕੇ ਬਰੀਕ ਕੁਟੇ ਹੋਏ ਕਾਜੂ ਵਿਚ ਲਪੇਟੋ। ਇਸੇ ਤਰ੍ਹਾਂ ਨਾਲ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਉ। ਲੱਡੂ ਨੂੰ ਕੱਦੂਕਸ ਕੀਤੇ ਹੋਏ ਨਾਰੀਅਲ ਵਿਚ ਵੀ ਲਪੇਟ ਸਕਦੇ ਹੋ। ਤੁਹਾਡੇ ਅੰਬ ਅਤੇ ਮੇਵੇ ਦੇ ਸਪੈਸ਼ਲ ਲੱਡੂ ਬਣ ਕੇ ਤਿਆਰ ਹੈ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement