Dhaniya Bharta Recipe: ਧਨੀਏ ਤੋਂ ਚਟਨੀ ਹੀ ਨਹੀਂ ਸਵਾਦਿਸ਼ਟ ਭੜਥਾ ਵੀ ਬਣਾਇਆ ਜਾ ਸਕਦਾ ਹੈ, ਜਾਣੋ ਆਸਾਨ ਰੈਸਿਪੀ

By : BALJINDERK

Published : Apr 7, 2024, 1:38 pm IST
Updated : Apr 7, 2024, 4:56 pm IST
SHARE ARTICLE
Dhaniya Bharata
Dhaniya Bharata

Dhaniya Bharta Recipe: ਧਨੀਆ ਭੜਥਾ ਬੰਗਾਲੀ ਲੋਕਾਂ ਦਾ ਹੈ ਮਸ਼ਹੂਰ ਪਕਵਾਨ

Dhaniya Bharata Recipe:ਹਰ ਕੋਈ ਧਨੀਏ ਦੀ ਚਟਨੀ ਨੂੰ ਸੁਆਦ ਨਾਲ ਖਾਂਦਾ ਹੈ। ਇਸ ਤੋਂ ਬਣੀ ਚਟਨੀ ਮੂੰਹ ਨੂੰ ਵੱਖਰਾ ਹੀ ਸੁਆਦ ਦਿੰਦੀ ਹੈ। ਧਨੀਏ ਤੋਂ ਬਣੀ ਚਟਨੀ ਤਾਂ ਤੁਸੀਂ ਕਈ ਵਾਰ ਖਾਧੀ ਹੋਵੇਗੀ, ਪਰ ਇਸ ਵਾਰ ਖਾਣੇ ’ਚ ਇਸ ਤੋਂ ਬਣੀ ਚਟਨੀ ਦਾ ਭੜਥਾ ਬਣਾ ਸਕਦੇ ਹੋ। ਧਨੀਆ ਭੜਥਾ ਨੂੰ ਬੰਗਾਲੀ ਵਿਚ ਧੋਨੇ ਪਾਟਾ ਬਾਟਾ ਕਿਹਾ ਜਾਂਦਾ ਹੈ। ਇਹ ਬੰਗਾਲੀ ਲੋਕਾਂ ਦਾ ਮਸ਼ਹੂਰ ਪਕਵਾਨ ਹੈ। ਤੁਸੀਂ ਇਸ ਨੂੰ ਰੋਟੀ ਦੇ ਨਾਲ ਸਵਾਦ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ ਬਾਰੇ।

ਇਹ ਵੀ ਪੜੋ:Punjab News : ਮਾਨਸਾ ਪੁਲਿਸ ਨੇ 300 ਕਿਲੋ ਭੁੱਕੀ ਸਮੇਤ 6 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

 

a

ਸਮੱਗਰੀ
ਧਨੀਆ - 1-2 ਗੁੱਛੀ
ਲਸਣ ਦੀਆਂ ਕਲੀਆਂ - 4-5
ਕਲੌਂਜੀ ਦੇ ਬੀਜ - 1/2 ਚਮਚਾ
ਸਾਬਤ ਲਾਲ ਮਿਰਚ - 1-2
ਸਰ੍ਹੋਂ ਦਾ ਤੇਲ - ਲੋੜ ਅਨੁਸਾਰ
ਹਰੀ ਮਿਰਚ - 1-2
ਸੁਆਦ ਲਈ ਲੂਣ

ਇਹ ਵੀ ਪੜੋ:Pakistan News : ਪਾਕਿਸਤਾਨ ’ਚ ਚੀਨੀ ਨਾਗਰਿਕ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ: ਮਰੀਅਮ ਨਵਾਜ਼ 

ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਮਿਕਸਰ ’ਚ ਧਨੀਆ, ਲਸਣ ਅਤੇ ਹਰੀ ਮਿਰਚ ਪਾ ਕੇ ਬਲੈਂਡ ਕਰ ਲਓ।
2. ਫਿਰ ਇਸ ਮਿਸ਼ਰਣ ਤੋਂ ਮੁਲਾਇਮ ਪੇਸਟ ਬਣਾ ਲਓ।
3. ਇਕ ਕੜਾਹੀ ਵਿਚ ਤੇਲ ਪਾਓ। ਫਿਰ ਕਲੌਂਜੀ ਅਤੇ ਲਾਲ ਮਿਰਚ ਦਾ ਮਸਾਲਾ ਪਾਓ।
4. ਹੁਣ ਇਸ ’ਚ ਧਨੀਏ ਦਾ ਪੇਸਟ ਪਾਓ।
5. ਪੇਸਟ ਨੂੰ ਚੰਗੀ ਤਰ੍ਹਾਂ ਪਕਾਓ।
6. ਜਦੋਂ ਇਹ ਮਿਸ਼ਰਣ ਸੁੱਕਣ ਲੱਗੇ ਅਤੇ ਇਸ ਵਿਚਲੀ ਕੱਚੀ ਮਹਿਕ ਖ਼ਤਮ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਓ।
7. ਤੁਹਾਡਾ ਸਵਾਦਿਸ਼ਟ ਧਨੀਆ ਭੜਥਾ ਤਿਆਰ ਹੈ। ਰੋਟੀ ਨਾਲ ਗਰਮਾ-ਗਰਮ ਸਰਵ ਕਰੋ।

ਇਹ ਵੀ ਪੜੋ:Himachal News : ਕਾਂਗਰਸੀ ਨੇਤਾ ਸਿੰਘਵੀ ‘ਡਰਾਅ’ ਰਾਹੀਂ ਰਾਜ ਸਭਾ ਚੋਣਾਂ ’ਚ ਹਾਰ ਨੂੰ ਚੁਣੌਤੀ ਦੇਣ ਹਾਈਕੋਰਟ ਪਹੁੰਚੇ

 (For more news apart from Delicious bharata made from coriander News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement