
ਮਸ਼ਹੂਰ ਆਲੂ ਹਰ ਪ੍ਰਕਾਰ ਦੀ ਸਬਜ਼ੀ ਵਿਚ ਆਪਣੀ ਜਗ੍ਹਾ ਬਣਾ ਲੈਂਦੇ ਹਨ ਅਤੇ ਹਰ ਵਾਰ ਇਨ੍ਹਾਂ ਨੂੰ ਵੱਖਰੇ ਅਤੇ ਸਵਾਦਿਸ਼ਟ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਇਸ ਵਿਅੰਜਨ ...
ਮਸ਼ਹੂਰ ਆਲੂ ਹਰ ਪ੍ਰਕਾਰ ਦੀ ਸਬਜ਼ੀ ਵਿਚ ਆਪਣੀ ਜਗ੍ਹਾ ਬਣਾ ਲੈਂਦੇ ਹਨ ਅਤੇ ਹਰ ਵਾਰ ਇਨ੍ਹਾਂ ਨੂੰ ਵੱਖਰੇ ਅਤੇ ਸਵਾਦਿਸ਼ਟ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਇਸ ਵਿਅੰਜਨ ਵਿਚ ਇਨ੍ਹਾਂ ਨੂੰ ਤਾਜੇ ਦਹੀ ਨਾਲ ਬਣੀ ਗਰੇਵੀ ਵਿਚ ਝਟਪਟ ਪਕਾਇਆ ਗਿਆ ਹੈ ਅਤੇ ਹੋਰ ਮਸਾਲਿਆਂ ਦੇ ਨਾਲ ਸੌਫ਼ ਅਤੇ ਕਲੌਂਜੀ ਦਾ ਸਵਾਦ ਭਰਿਆ ਗਿਆ ਹੈ। ਪੂਰੀ ਦੇ ਨਾਲ ਇਹ ਦਹੀਂ ਵਾਲੀ ਆਲੂ ਦੀ ਸਬਜ਼ੀ ਇਕ ਮਸ਼ਹੂਰ ਰਾਜਸਥਾਨੀ ਖਾਣਾ ਬਣਾਉਂਦੀ ਹੈ ਜਿਸ ਦਾ ਮਜਾ ਦੁਪਹਿਰ ਜਾਂ ਰਾਤ ਦੇ ਖਾਣ ਵਿਚ ਲਿਆ ਜਾ ਸਕਦਾ ਹੈ।
Potato Vegitable
ਸਮੱਗਰੀ :- 1 ਕਪ ਤਾਜ਼ਾ ਫੇਂਟਿਆ ਹੋਇਆ ਦਹੀਂ, 3 ਕਪ ਉੱਬਲ਼ੇ ਅਤੇ ਛਿਲੇ ਹੋਏ ਆਲੂ ਦੇ ਟੁਕੜੇ, 1 ਚਮਚ ਵੇਸਣ, 1 ਚਮਚ ਘਿਓ, 1/2 ਚਮਚ ਸਰਸੋਂ, 1/2 ਚਮਚ ਜ਼ੀਰਾ, 1 ਚਮਚ ਸੌਫ਼, 1/2 ਚਮਚ ਕਲੌਂਜੀ, 1 ਤੇਜਪੱਤਾ, 1 ਦਾਲਚੀਨੀ ਦਾ ਟੁਕੜਾ, 2 ਲੌਂਗ, ਇਕ ਚੁਟਕੀ ਹਿੰਗ, 1 ਚਮਚ ਲਾਲ ਮਿਰਚ ਪਾਊਡਰ, 1/4 ਚਮਚ ਹਲਦੀ ਪਾਊਡਰ, 1 ਚਮਚ ਧਨੀਆ - ਜ਼ੀਰਾ ਪਾਊਡਰ, ਲੂਣ ਸਵਾਦਅਨੁਸਾਰ
abji Potato Vegitable
ਵਿਧੀ:- ਦਹੀਂ ਅਤੇ ਵੇਸਣ ਨੂੰ ਇਕ ਬਾਉਲ ਵਿਚ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ਨੂੰ ਇਕ ਪਾਸੇ ਰੱਖ ਦਿਓ। ਇਕ ਡੂੰਘੇ ਨਾਨ - ਸਟਿਕ ਬਰਤਨ ਵਿਚ ਘਿਓ ਗਰਮ ਕਰੋ ਅਤੇ ਸਰਸੋਂ, ਜੀਰਾ, ਸੌਫ਼, ਕਲੌਂਜੀ, ਤੇਜਪੱਤਾ, ਦਾਲਚੀਨੀ, ਲੌਂਗ ਅਤੇ ਹਿੰਗ ਪਾ ਕੇ ਮੱਧਮ ਅੱਗ 'ਤੇ ਕੁੱਝ ਸੈਕੰਡ ਤੱਕ ਭੁੰਨ ਲਓ।
curd potato Vegitable
ਦਹੀ - ਵੇਸਣ ਦਾ ਮਿਸ਼ਰਣ ਲਈ 1/4 ਕਪ ਪਾਣੀ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਧਨੀਆ - ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਲਗਾਤਾਰ ਹਿਲਾਉਂਦੇ ਹੋਏ, ਘੱਟ ਗੈਸ 'ਤੇ 2 ਮਿੰਟ ਤੱਕ ਪਕਾ ਲਓ। ਆਲੂ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਘੱਟ ਅੱਗ 'ਤੇ ਵਿਚ ਵਿਚ ਹਿਲਾਂਦੇ ਹੋਏ 2 - 3 ਮਿੰਟ ਤੱਕ ਪਕਾ ਲਓ। ਧਨੀਏ ਨਾਲ ਸਜਾ ਕੇ ਤੁਰੰਤ ਪਰੋਸੋ।