 
          	Food Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ
Eat homemade ice cream in summer Food Recipes; ਸਮੱਗਰੀ: 500 ਗ੍ਰਾਮ ਚੀਕੂ, 4 ਕੱਪ ਕਰੀਮ, 6 ਕੱਪ ਠੰਢਾ ਦੁੱਧ, ਸਜਾਉਣ ਲਈ ਕਾਜੂ ਬਾਦਾਮ, ਕਿਸ਼ਮਿਸ਼।
ਬਣਾਉਣ ਦੀ ਵਿਧੀ: ਛਿਲਕਾ ਉਤਾਰ ਕੇ ਚੀਕੂੂ ਨੂੰ ਚੰਗੀ ਤਰ੍ਹਾਂ ਫੈਂਟ ਲਉ। ਦੁੱਧ ਅਤੇ ਕਰੀਮ ਨੂੰ ਮਿਲਾ ਕੇ ਫ਼ਰਿੱਜ ਵਿਚ ਜੰਮਣ ਲਈ ਰੱਖ ਦਿਉ। ਜਦੋਂ ਇਹ ਟਰੇਅ ਦੇ ਕਿਨਾਰਿਆਂ ਨਾਲ ਜੰਮਣ ਲੱਗੇ ਤਾਂ ਕੱਢ ਕੇ ਫੈਂਟ ਲਉ ਅਤੇ ਚੀਕੂ ਮਿਕਸ ਕਰ ਦਿਉ। ਫਿਰ ਤੋਂ ਫ਼ਰੀਜ਼ਰ ਵਿਚ ਰੱਖ ਦਿਉ। ਜਦੋਂ ਇਹ ਮਿਸ਼ਰਣ ਜਮ ਜਾਵੇ ਤਾਂ ਇਸ ਉਪਰ ਕਾਜੂ, ਬਾਦਾਮ, ਕਿਸ਼ਮਿਸ਼ ਨਾਲ ਸਜਾ ਕੇ ਬੱਚਿਆਂ ਨੂੰ ਦਿਉ ਅਤੇ ਆਪ ਵੀ ਖਾਉ।
 
                     
                
 
	                     
	                     
	                     
	                     
     
     
     
     
     
                     
                     
                     
                     
                    