ਟਮਾਟਰ ਵਰਗਾ ਦਿਖਣ ਵਾਲਾ ਇਹ ਰਾਮਫ਼ਲ ਸਿਹਤ ਲਈ ਹੈ ਬਹੁਤ ਫਾਇਦੇਮੰਦ, ਤੁਸੀਂ ਵੀ ਜਾਣੋ ਇਸਦੇ ਲਾਭ
Published : Dec 7, 2022, 11:36 am IST
Updated : Dec 7, 2022, 11:36 am IST
SHARE ARTICLE
This fruit that looks like a tomato is very beneficial for health, you should also know its benefits
This fruit that looks like a tomato is very beneficial for health, you should also know its benefits

ਰਾਮਫ਼ਲ ਦਿਖਣ ਵਿਚ ਬਿਲਕੁਲ ਟਮਾਟਰ ਵਰਗਾ ਹੈ - ਲਾਲ, ਸੰਤਰੀ ਅਤੇ ਪੀਲਾ, ਪਰ ਇਹ ਖਾਣ ਵਿਚ ਚੀਕੂ ਵਾਂਗ ਮਿੱਠਾ ਹੁੰਦਾ ਹੈ।

ਮੋਹਾਲੀ : ਫ਼ਲ਼ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਅਸੀਂ ਬਹੁਤ ਸਾਰੇ ਫ਼ਲਾਂ ਬਾਰੇ ਜਾਣਦੇ ਹਾਂ ਪਰ ਕੁਝ ਅਜਿਹੇ ਫ਼ਲ ਵੀ ਹਨ ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕ ਅਣਜਾਣ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਫ਼ਲ ਬਾਰੇ ਦੱਸਣ ਜਾ ਰਹੇ ਹਾਂ, ਜੋ ਚਮੜੀ ਅਤੇ ਸਿਹਤ ਦੋਵਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਉਂਝ ਤਾਂ ਤੁਸੀਂ ਸੀਤਾਫਲ ਬਾਰੇ ਤਾਂ ਸੁਣਿਆ ਹੀ ਹੋਵੇਗਾ, ਇਸੇ ਤਰ੍ਹਾਂ ਰਾਮਫ਼ਲ ਵੀ ਹੈ। ਇਹ ਦਿਖਣ ਵਿਚ ਬਿਲਕੁਲ ਟਮਾਟਰ ਵਰਗਾ ਹੈ - ਲਾਲ, ਸੰਤਰੀ ਅਤੇ ਪੀਲਾ ਪਰ ਇਹ ਖਾਣ ਵਿਚ ਚੀਕੂ ਵਾਂਗ ਮਿੱਠਾ ਹੁੰਦਾ ਹੈ।
 ਆਓ ਅੱਜ ਤੁਹਾਨੂੰ ਦੱਸਦੇ ਹਾਂ ਰਾਮਫਲ ਖਾਣ ਦੇ ਫਾਇਦੇ-

ਰਾਮਫ਼ਲ ਕਰਦਾ ਹੈ ਭਾਰ ਨੂੰ ਕੰਟਰੋਲ:

ਪਾਚਨ ਤੰਤਰ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਫਾਈਬਰ ਮਿਲਦਾ ਰਹਿਣਾ ਜ਼ਰੂਰੀ ਹੈ ਤੇ ਫ਼ਲਾਂ ਅਤੇ ਸਬਜ਼ੀਆਂ ਵਿਚ ਫਾਈਬਰ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਪੋਸ਼ਣ ਦੀ ਲੋੜੀਂਦੀ ਮਾਤਰਾ ਨਾਲ ਤੁਸੀਂ ਨਾ ਸਿਰਫ ਕਬਜ਼, ਗੈਸ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ, ਸਗੋਂ ਇਹ ਭਾਰ ਨੂੰ ਵੀ ਕੰਟਰੋਲ ਵਿਚ ਰੱਖਦਾ ਹੈ। ਰਾਮਫ਼ਲ 'ਚ ਫਾਈਬਰ ਵੀ ਚੰਗੀ ਮਾਤਰਾ 'ਚ ਮੌਜੂਦ ਹੁੰਦਾ ਹੈ।

ਔਰਤਾਂ ਨੂੰ ਖਾਸ ਕਰਕੇ ਕਰਨਾ ਚਾਹੀਦਾ ਹੈ ਰਾਮਫ਼ਲ ਦਾ ਸੇਵਨ:

ਜ਼ਿਆਦਾਤਰ ਔਰਤਾਂ ਆਇਰਨ ਦੀ ਕਮੀ ਕਾਰਨ ਅਨੀਮੀਆ ਦੀ ਸ਼ਿਕਾਇਤ ਕਰਦੀਆਂ ਹਨ, ਇਸਲਈ ਔਰਤਾਂ ਨੂੰ ਇਹ ਫ਼ਲ ਜ਼ਰੂਰ ਖਾਣਾ ਚਾਹੀਦਾ ਹੈ। ਆਇਰਨ ਸਾਡੇ ਸਰੀਰ ਲਈ ਜ਼ਰੂਰੀ ਪੋਸ਼ਣ ਹੈ। ਰਾਮਫ਼ਲ 'ਚ ਆਇਰਨ ਵੀ ਮੌਜੂਦ ਹੁੰਦਾ ਹੈ ਜਿਸਨਾਲ ਸਰੀਰ 'ਚ ਖੂਨ ਦੇ ਨਾਲ-ਨਾਲ ਆਕਸੀਜਨ ਦੀ ਮਾਤਰਾ ਨੂੰ ਵੀ ਪੂਰੀ ਹੁੰਦੀ ਹੈ। 

ਸਿਹਤਮੰਦ ਦਿਲ :

ਰਾਮਫ਼ਲ ਦਾ ਸੇਵਨ ਕਰਨ ਨਾਲ ਵਿਟਾਮਿਨ ਬੀ 6 ਦੀ ਕਮੀ ਪੂਰੀ ਹੁੰਦੀ ਹੈ, ਇਸ ਦਾ ਸੇਵਨ ਕਰਨ ਨਾਲ ਦਿਲ 'ਤੇ ਜਮੀ ਹੋਈ ਚਰਬੀ ਘੱਟ ਹੁੰਦੀ ਹੈ। ਨਾਲ ਹੀ ਦਿਲ ਵੀ ਸਿਹਤਮੰਦ ਰਹਿੰਦਾ ਹੈ |ਦਿਲ ਦੇ ਨਾਲ-ਨਾਲ ਇਹ ਤੁਹਾਡੀ ਕਿਡਨੀ ਲਈ ਵੀ ਬਹੁਤ ਫਾਇਦੇਮੰਦ ਫਲ ਹੈ |

ਦਾਗ-ਮੁਕਤ ਚਮੜੀ:

ਰਾਮਫ਼ਲ ਦਾ ਸੇਵਨ ਚਮੜੀ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ। ਰਾਮਫ਼ਲ 'ਚ ਵਿਟਾਮਿਨ ਏ ਅਤੇ ਵਿਟਾਮਿਨ ਬੀ6 ਚੰਗੀ ਮਾਤਰਾ 'ਚ ਮੌਜੂਦ ਹੁੰਦੇ ਹਨ। ਜੋ ਸਾਡੀ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਇਸ ਨੂੰ ਦਾਗ ਤੋਂ ਮੁਕਤ ਬਣਾਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement