Atta Bread Benefits: ਮੈਦੇ ਦੀ ਥਾਂ ਖਾਉ ਆਟੇ ਤੋਂ ਬਣੀ ਬਰੈੱਡ, ਸਰੀਰ ਲਈ ਹੈ ਲਾਭਕਾਰੀ
Published : Apr 8, 2024, 7:19 am IST
Updated : Apr 8, 2024, 7:19 am IST
SHARE ARTICLE
Atta Bread Benefits
Atta Bread Benefits

ਵਧੇਰੇ ਬਰੈੱਡ ਖਾਣ ਨਾਲ ਪਾਚਨ ਪ੍ਰਕਿਰਿਆ ਪ੍ਰਭਾਵਤ ਹੋ ਸਕਦੀ ਹੈ।

Atta Bread Benefits: ਸਾਡੇ ਵਿਚੋਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜੋ ਸਵੇਰ ਦੇ ਨਾਸ਼ਤੇ ਵਿਚ ਬਰੈੱਡ ਦੀ ਵਰਤੋਂ ਕਰਦੇ ਹਨ। ਇਸ ਦੀ ਵਰਤੋਂ ਬਰੈੱਡ ਪਕੌੜਾ, ਸੈਂਡਵਿਚ ਦੇ ਤੌਰ ’ਤੇ ਹੁੰਦੀ ਹੈ। ਮਾਰਕੀਟ ਵਿਚ ਕਈ ਕਿਸਮਾਂ ਦੀਆਂ ਬਰੈੱਡਾਂ ਉਪਲਭਧ ਹਨ, ਪਰ ਜ਼ਿਆਦਾਤਰ ਲੋਕ ਚਿੱਟੀ ਬਰੈੱਡ ਖਾਣਾ ਪਸੰਦ ਕਰਦੇ ਹਨ। ਜ਼ਿਆਦਾ ਬਰੈੱਡ ਦੀ ਵਰਤੋਂ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਵਧੇਰੇ ਬਰੈੱਡ ਖਾਣ ਨਾਲ ਪਾਚਨ ਪ੍ਰਕਿਰਿਆ ਪ੍ਰਭਾਵਤ ਹੋ ਸਕਦੀ ਹੈ।

ਇਕ ਰੀਪੋਰਟ ਮੁਤਾਬਕ ਮੈਦੇ ਨਾਲ ਬਣੀ ਬਰੈੱਡ ਦੀ ਵਧੇਰੇ ਵਰਤੋਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਵਧਾ ਸਕਦੀ ਹੈ। ਬਰੈੱਡ ਕਬਜ਼ ਕਰ ਸਕਦੀ ਹੈ। ਬਾਅਦ ਵਿਚ ਇਹ ਸਮੱਸਿਆ ਗੰਭੀਰ ਬੀਮਾਰੀ ਜਿਵੇਂ ਕਿ ਪੇਪਟਿਕ ਅਲਸਰ ਦਾ ਕਾਰਨ ਵੀ ਬਣ ਸਕਦੀ ਹੈ। ਇਸ ਤੋਂ ਇਲਾਵਾ ਬਰੈੱਡ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਵੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਨਾਲ ਹੀ ਇਸ ਦੌਰਾਨ ਕਾਰਬੋਹਾਈਡਰੇਟਸ ਤੁਹਾਡੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਬਰੈੱਡ ਵਿਚ ਉਹ ਪਦਾਰਥ ਹੁੰਦੇ ਹਨ ਜਿਸ ਨਾਲ ਪਾਚਨ ਕਿਰਿਆ ਵਿਗੜ ਜਾਂਦੀ ਹੈ ਅਤੇ ਜ਼ਿਆਦਾ ਵਰਤੋਂ ਪੇਟ ਦੀ ਬੀਮਾਰੀ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਹੀ ਇਸ ਨੂੰ ਖਾਣ ਨਾਲ ਸਿਲਿਅਕ ਬੀਮਾਰੀ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਕ ਹੋਰ ਪ੍ਰਕਾਸ਼ਤ ਰੀਪੋਰਟ ਅਨੁਸਾਰ ਚਿੱਟੀ ਬਰੈੱਡ ਖਾਣ ਨਾਲ ਸਰੀਰ ਨੂੰ ਕੋਈ ਪੌਸ਼ਟਿਕ ਤੱਤ ਨਹੀਂ ਮਿਲਦੇ। ਇਸ ਨੂੰ ਖਾਣ ਨਾਲ ਜਲਦਬਾਜ਼ੀ ਵਿਚ ਨਾਸ਼ਤਾ ਛੇਤੀ ਹੋ ਜਾਂਦਾ ਹੈ ਅਤੇ ਪੇਟ ਵੀ ਭਰਦਾ ਹੈ, ਪਰ ਸਰੀਰ ਨੂੰ ਇਸ ਤੋਂ ਊਰਜਾ ਨਹੀਂ ਮਿਲਦੀ।

ਅਜਿਹਾ ਇਸ ਲਈ ਕਿਉਂਕਿ ਇਸ ਵਿਚ ਪ੍ਰੋਟੀਨ, ਵਿਟਾਮਿਨ ਅਤੇ ਫ਼ਾਈਬਰ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ। ਅਪਣੇ ਸਰੀਰ ਦੇ ਵਧਦੇ ਭਾਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਪਣੀ ਖ਼ੁਰਾਕ ਵਿਚ ਬਰੈੱਡ ਸ਼ਾਮਲ ਨਹੀਂ ਕਰਨੀ ਚਾਹੀਦੀ ਕਿਉਂਕਿ ਜੇ ਤੁਸੀਂ ਲਗਾਤਾਰ ਬਰੈੱਡ ਖਾਉਗੇ ਤਾਂ ਇਹ ਤੁਹਾਡੇ ਭਾਰ ਨੂੰ ਵਧਾਏਗੀ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਦੇ ਪੱਧਰ ’ਚ ਤੇਜ਼ੀ ਨਾਲ ਉਤਰਾਅ-ਚੜ੍ਹਾਅ ਆਉਂਦੇ ਹਨ, ਜੋ ਕਿ ਜ਼ਿਆਦਾ ਭੁੱਖ ਦਾ ਮੁੱਖ ਕਾਰਨ ਹੈ। ਅਜਿਹੀ ਸਥਿਤੀ ਵਿਚ ਮੈਦੇ ਨਾਲ ਬਣੀ ਬਰੈੱਡ ਦੀ ਥਾਂ ਆਟੇ ਤੋਂ ਬਣੀ ਬਰੈੱਡ ਖਾਣਾ ਲਾਭਕਾਰੀ ਹੁੰਦਾ ਹੈ।

(For more Punjabi news apart from Atta Bread Benefits, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement