
ਸੱਭ ਤੋਂ ਪਹਿਲਾਂ ਦੋ ਅੰਡਿਆਂ ਨੂੰ ਗਲਾਸ ਵਿਚ ਫੈਂਟ ਲਵੋ ਅਤੇ ਇਸ ਵਿਚ ਕਟੀਆਂ ਹੋਈਆਂ ਮਿਰਚਾਂ, ਪਿਆਜ਼, ਟਮਾਟਰ, ਲੂਣ ਪਾ ਕੇ ਚੰਗੀ ਤਰ੍ਹਾਂ ਫੈਂਟ ਲਵੋ।
Bread Omelette Recipe: ਸਮੱਗਰੀ: ਦੋ ਅੰਡੇ, ਕਟੀਆਂ ਹੋਈਆਂ ਦੋ ਹਰੀਆਂ ਮਿਰਚਾਂ, ਲੂਣ, ਇਕ ਕਟਿਆ ਹੋਇਆ ਪਿਆਜ਼, ਅੱਧਾ ਟਮਾਟਰ ਕਟਿਆ ਹੋਇਆ, ਤੇਲ, ਦੋ ਬਰੈੱਡ ਦੇ ਟੁਕੜੇ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਦੋ ਅੰਡਿਆਂ ਨੂੰ ਗਲਾਸ ਵਿਚ ਫੈਂਟ ਲਵੋ ਅਤੇ ਇਸ ਵਿਚ ਕਟੀਆਂ ਹੋਈਆਂ ਮਿਰਚਾਂ, ਪਿਆਜ਼, ਟਮਾਟਰ, ਲੂਣ ਪਾ ਕੇ ਚੰਗੀ ਤਰ੍ਹਾਂ ਫੈਂਟ ਲਵੋ। ਹੁਣ ਘੱਟ ਗੈਸ ’ਤੇ ਇਕ ਫ਼ਰਾਈਪੈਨ ਵਿਚ ਤੇਲ ਪਾਉ। ਹੁਣ ਫੈਂਟੇ ਹੋਏ ਅੰਡਿਆਂ ਨੂੰ ਫ਼ਰਾਈਪੈਨ ਵਿਚ ਪਾ ਦਿਉ। ਜਦੋਂ ਇਹ ਪੱਕ ਜਾਵੇ ਤਾਂ ਉਸ ਵਿਚ ਦੋ ਬਰੈੱਡ ਦੇ ਟੁਕੜਿਆਂ ਨੂੰ ਪਾਉ ਅਤੇ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਗੈਸ ਬੰਦ ਕਰ ਦਿਉ। ਹੁਣ ਤਿਆਰ ਬਰੈੱਡ ਆਮਲੇਟ ਨੂੰ ਪਲੇਟ ਵਿਚ ਕੱਢ ਲਵੋ। ਤੁਹਾਡਾ ਬਰੈੱਡ ਆਮਲੇਟ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਾਸ ਜਾਂ ਹਰੀ ਚਟਣੀ ਨਾਲ ਖਾਉ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।