Health News: ਸ਼ੂਗਰ ਹੀ ਨਹੀਂ ਕਈ ਬੀਮਾਰੀਆਂ ਵਿਚ ਫ਼ਾਇਦੇਮੰਦ ਹੁੰਦੈ ਕਰੇਲਾ
Published : Jun 9, 2025, 7:13 am IST
Updated : Jun 9, 2025, 7:22 am IST
SHARE ARTICLE
Bitter gourd is beneficial in many diseases, not just diabetes Health News
Bitter gourd is beneficial in many diseases, not just diabetes Health News

ਸੁਆਦ ਵਿਚ ਕੌੜਾ ਹੋਣ ਦੇ ਬਾਵਜੂਦ  ਇਹ ਮੈਡੀਕਲ ਗੁਣਾਂ ਨਾਲ ਭਰਪੂਰ ਹੁੰਦਾ ਹੈ

Bitter gourd is beneficial in many diseases, not just diabetes Health News : ਹਰੀਆਂ ਸਬਜ਼ੀਆਂ ਵਿਚ ਕਰੇਲਾ ਵੀ ਸ਼ਾਮਲ ਹੁੰਦਾ ਹੈ, ਸੁਆਦ ਵਿਚ ਕੌੜਾ ਹੋਣ ਦੇ ਬਾਵਜੂਦ  ਇਹ ਮੈਡੀਕਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਦਰਅਸਲ ਇਸ ਦੀਆਂ ਵਿਸ਼ੇਸ਼ਤਾਵਾਂ ਇਸ ਦੀ ਕੁੜੱਤਣ ਵਿਚ ਹੀ ਲੁਕੀਆਂ ਹੋਈਆਂ ਹਨ। ਸ਼ੂਗਰ ਦੇ ਮਰੀਜ਼, ਜਿਨ੍ਹਾਂ ਦਾ ਸ਼ੂਗਰ ਦਾ ਪੱਧਰ ਦਵਾਈਆਂ ਰਾਹੀਂ ਵੀ ਕਾਬੂ ਨਹੀਂ ਕੀਤਾ ਜਾਂਦਾ ਹੈ, ਨੂੰ ਚਾਹੀਦਾ ਹੈ ਕਿ ਉਹ ਕਰੇਲਾ ਦਾ ਜੂਸ ਜ਼ਰੂਰ ਪੀਣ। ਕਰੇਲੇ ਦਾ ਰਸ ਕਿਵੇਂ ਬਣਾਇਆ ਜਾਵੇ: 

ਸਮੱਗਰੀ: ਕਰੇਲਾ - 1, ਸੰਤਰੇ ਦਾ ਜੂਸ - 1 ਕੱਪ, ਨਿੰਬੂ ਦਾ ਰਸ - 1 ਚਮਚਾ, ਕਾਲਾ ਲੂਣ - 1 ਵੱਡਾ ਚਮਚਾ, ਇਮਲੀ ਪੇਸਟ - 1 ਚੱਮਚ, ਜੀਰਾ ਪਾਊਡਰ - 1 ਚਮਚ।

ਵਿਧੀ: ਕਰੇਲੇ ’ਤੇ ਥੋੜ੍ਹਾ ਜਿਹਾ ਚਿੱਟਾ ਨਮਕ ਲਗਾਉ ਅਤੇ ਅੱਧੇ ਘੰਟੇ ਲਈ ਰੱਖੋ। ਇਸ ਤੋਂ ਬਾਅਦ ਕਰੇਲੇ ਨੂੰ ਧੋ ਲਉ ਅਤੇ ਇਸ ਨੂੰ ਪੀਹ ਲਉ, ਸੰਤਰੇ ਦਾ ਰਸ ਵੀ ਮਿਲਾ ਲਉ। ਇਕ ਜੂਸਰ ਵਿਚ ਪੀਹਣ ਤੋਂ ਬਾਅਦ ਇਕ ਗਲਾਸ ਵਿਚ ਜੂਸ ਕੱਢ ਲਵੋ। ਨਿੰਬੂ ਦਾ ਰਸ, ਕਾਲਾ ਨਮਕ ਅਤੇ ਇਮਲੀ ਦਾ ਪੇਸਟ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ। ਇਸ ਜੂਸ ਨੂੰ ਸਵੇਰੇ ਖ਼ਾਲੀ ਪੇਟ ਪੀਉ।

ਚਰਬੀ ਸਾੜਨ ਵਿਚ ਮਦਦਗਾਰ: ਕਰੇਲੇ  ਵਿਚ ਸਰੀਰ ਦੀ ਵਧੇਰੇ ਚਰਬੀ ਨੂੰ ਘਟਾਉਣ ਦੇ ਗੁਣ ਹੁੰਦੇ ਹਨ। ਕਰੇਲਾ ਸਰੀਰ ਵਿਚ ਇੰਸੁਲਿਨ ਨੂੰ ਸਰਗਰਮ ਕਰਦਾ ਹੈ, ਜਿਸ ਕਾਰਨ ਸਰੀਰ ਵਿਚ ਪੈਦਾ ਕੀਤੀ ਚੀਨੀ ਚਰਬੀ ਦਾ ਰੂਪ ਨਹੀਂ ਲੈਂਦੀ। ਚਾਹੇ ਤੁਸੀਂ ਇਸ ਨੂੰ ਸਿੱਧਾ ਖਾਉ ਜਾਂ ਇਸ ਨੂੰ ਜੂਸ ਬਣਾ ਕੇ ਪੀਉ, ਇਹ ਤੁਹਾਡੇ ਸਰੀਰ ਨੂੰ ਲਾਭ ਪਹੁੰਚਾਵੇਗਾ।

ਅੱਖਾਂ ਲਈ ਲਾਭਕਾਰੀ: ਕਰੇਲੇ  ਵਿਚ ਮੌਜੂਦ ਬੀਟਾ ਕੈਰੋਟੀਨ ਅੱਖਾਂ ਲਈ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕੰਪਿਊਟਰ ਸਕ੍ਰੀਨ ’ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਕਰੇਲੇ ਦਾ ਸੇਵਨ ਕਰਨਾ ਚਾਹੀਦਾ ਹੈ ਜਾਂ ਇਸ ਦਾ ਜੂਸ ਹਫ਼ਤੇ ਵਿਚ 2 ਵਾਰ ਪੀਣਾ ਚਾਹੀਦਾ ਹੈ। ਬੱਚਿਆਂ ਨੂੰ ਕਰੇਲੇ ਵੀ ਖਾਣੇ ਚਾਹੀਦੇ ਹਨ। ਇਸ ਨਾਲ ਉਨ੍ਹਾਂ ਦੀ ਯਾਦਦਾਸ਼ਤ ਅਤੇ ਅੱਖਾਂ ਦੋਵੇਂ ਮਜ਼ਬੂਤ ਹੋਣਗੀਆਂ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement