
ਮਨਚੂਰੀਅਨ ਦਾ ਨਾਮ ਸੁਣਦਿਆਂ ਹੀ ਮੂੰਹ ਵਿਚੋਂ ਪਾਣੀ ਆਉਣ ਲੱਗਦਾ ਹੈ। ਮਨਚੂਰੀਅਨ ਨੂੰ ਬੱਚਿਆਂ ਤੋਂ ਇਲਾਵਾ ਵੱਡੇ ਵੀ ਕਾਫੀ ਪਸੰਦ ਕਰਦੇ ਹਨ।
ਚੰਡੀਗੜ੍ਹ: ਮਨਚੂਰੀਅਨ ਦਾ ਨਾਮ ਸੁਣਦਿਆਂ ਹੀ ਮੂੰਹ ਵਿਚੋਂ ਪਾਣੀ ਆਉਣ ਲੱਗਦਾ ਹੈ। ਮਨਚੂਰੀਅਨ ਨੂੰ ਬੱਚਿਆਂ ਤੋਂ ਇਲਾਵਾ ਵੱਡੇ ਵੀ ਕਾਫੀ ਪਸੰਦ ਕਰਦੇ ਹਨ। ਅੱਜ ਦੀ ਰੈਸਿਪੀ ਵਿਚ ਅਸੀਂ ਤੁਹਾਨੂੰ ਘਰ ਵਿਚ ਸਵਾਦ ਅਤੇ ਤੰਦਰੁਸਤ ਸ਼ਾਕਾਹਾਰੀ ਮਨਚੂਰੀਅਨ ਬਣਾਉਣਾ ਦੱਸਾਂਗੇ।
Veg Manchurian Recipe
ਸਮੱਗਰੀ
- ਕੱਦੂਕਸ ਕੀਤੀ ਹੋਈ ਗੋਭੀ- 200 ਗ੍ਰਾਮ
- ਗਾਜਰ- 150 ਗ੍ਰਾਮ
- ਸ਼ਿਮਲਾ ਮਿਰਚ- 80 ਗ੍ਰਾਮ
- ਅਦਰਕ- 1 ਚੱਮਚ
- ਹਰੀ ਮਿਰਚ- 1 ਚੱਮਚ
- ਲਸਣ- 1 ਚੱਮਚ
- ਮੱਕੀ ਦਾ ਆਟਾ- 1 ਚੱਮਚ
- ਮੈਦਾ- 2 ਚੱਮਚ
- ਸਵਾਦ ਅਨੁਸਾਰ ਨਮਕ
- ਤੇਲ- 1 ਚੱਮਚ
- ਲਸਣ- 1 ਚੱਮਚ
- ਅਦਰਕ- 1 ਚੱਮਚ
- ਹਰੀ ਮਿਰਚ- 1 / 2 ਚੱਮਚ
- ਪਿਆਜ਼ ਦੀਆਂ ਭੂਕਾਂ- 60 ਗ੍ਰਾਮ
- ਸ਼ਿਮਲਾ ਮਿਰਚ- 60 ਗ੍ਰਾਮ
- ਗਾਜਰ- 60 ਗ੍ਰਾਮ
- ਪਾਣੀ- 100 ਮਿਲੀ
- ਲਾਲ ਮਿਰਚ ਦੀ ਚਟਣੀ- 1 ਚੱਮਚ
- ਸੋਇਆ ਸੌਸ- 1- ½ ਚੱਮਚ
- ਸਵਾਦ ਅਨੁਸਾਰ ਨਮਕ
- ਮੱਕੀ ਦਾ ਆਟਾ- 1 ½ ਚੱਮਚ
- ਪਾਣੀ- 50 ਮਿਲੀ
Veg Manchurian Recipe
ਵਿਧੀ
- ਇਕ ਕਟੋਰਾ ਲਓ, ਉਸ ਵਿਚ ਕੱਦੂਕਸ ਕੀਤੀ ਗੋਭੀ, ਕੱਦੂਕਸ ਕੀਤੀ ਗਾਜਰ, ਕੱਟੀ ਹੋਈ ਸ਼ਿਮਲਾ ਮਿਰਚ, ਅਦਰਤ, ਲਸਣ ਅਤੇ ਹਰੀ ਮਿਰਚ ਪਾਓ।
- ਹੁਣ ਇਸੇ ਕਟੋਰੇ ਵਿਚ ਮੱਕੀ ਦਾ ਆਟਾ, ਮੈਦਾ ਅਤੇ ਸਵਾਦ ਅਨੁਸਾਰ ਨਮਕ ਪਾਓ।
- ਸਾਰੀ ਸਮੱਗਰੀ ਨੂੰ ਮਿਲਾਓ ਅਤੇ ਛੋਟੀਆਂ ਗੋਲੀਆਂ ਬਣਾਓ।
- ਹੁਣ ਇਕ ਭਾਰੀ ਕੜਾਹੀ ਲਓ ਤੇ ਉਸ ਵਿਚ ਤੇਲ ਗਰਮ ਕਰੋ। ਤੇਲ ਗਰਮ ਹੋਣ ਤੋਂ ਬਾਅਦ ਇਸ ਵਿਚ ਬਾਲਜ਼ ਪਾਓ ਤੇ ਇਹਨਾਂ ਨੂੰ ਉਦੋਂ ਤੱਕ ਫਰਾਈ ਕਰੋ ਜਦੋਂ ਤੱਕ ਸੁਨਹਿਰੀ ਭੂਰੀਆਂ ਨਹੀਂ ਹੁੰਦੀਆਂ।
- ਇਕ ਹੋਰ ਕੜਾਹੀ ਲਓ। ਇਸ ਤੇਲ ਪਾਓ ਅਤੇ ਫਿਰ ਕੱਟਿਆ ਹੋਇਆ ਲਸਣ, ਅਦਰਕ, ਹਰੀ ਮਿਰਚ ਅਤੇ ਨਮਕ ਮਿਲਾਓ।
- ਹੁਣ ਪਿਆਜ਼, ਕੱਟੀ ਹੋਈ ਸ਼ਿਮਲਾ ਮਿਰਚ, ਪਿਆਜ਼, ਕੱਟੀ ਹੋਈ ਗਾਜਰ ਪਾਓ ਅਤੇ ਹਿਲਾਓ।
- ਇਸ ਤੋਂ ਬਾਅਦ ਪਾਣੀ, ਲਾਲ ਮਿਰਚ ਦੀ ਚਟਨੀ ਅਤੇ ਸੋਇਆ ਸੌਸ ਮਿਲਾਓ।
- ਇਕ ਛੋਟੀ ਕਟੋਰੀ ਲਓ। ਇਸ ਵਿਚ ਮੱਕੀ ਦਾ ਆਟਾ ਅਤੇ ਪਾਣੀ ਪਾਓ। ਇਸ ਨੂੰ ਚੰਗੀ ਤਰ੍ਹਾਂ ਰਲਾਓ ਅਤੇ ਘੋਲ ਬਣਾਓ।
- ਇਸ ਘੋਲ ਨੂੰ ਤਿਆਰ ਕੀਤੇ ਮਿਸ਼ਰਣ ਵਿਚ ਪਾਓ ਕਰੋ ਅਤੇ ਸੰਘਣੀ ਗਰੇਵੀ ਹੋਣ ਤੱਕ ਪਕਾਓ।
- ਹੁਣ ਇਸ ਗ੍ਰੇਵੀ ਵਿਚ ਮਨਚੂਰੀਅਨ ਬਾਲਜ਼ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।
- ਪਿਆਜ਼ ਦੀਆਂ ਭੂਕਾਂ ਅਤੇ ਤਿਲਾਂ ਨਾਲ ਗਾਰਨਿਸ਼ ਕਰੋ।
- ਵੈੱਜ ਮਨਚੂਰੀਅਨ ਬਣ ਕੇ ਤਿਆਰ ਹੈ। ਇਸ ਨੂੰ ਗਰਮ-ਗਰਮ ਖਾਓ।