
ਖਾਣ ਵਿਚ ਹੁੰਦਾ ਬੇਹੱਦ ਸਵਾਦ
ਸਮੱਗਰੀ: ਚੌਲਾਂ ਦਾ ਆਟਾ-2 ਕੱਪ, ਉਬਲੇ ਹੋਏ ਚੌਲ-1/2 ਕੱਪ, ਦਹੀ-2 ਟੇਬਲ ਸਪੂਨ, ਬੇਕਿੰਗ ਸੋਡਾ-1/2 ਟੀਸਪੂਨ, ਲੂਣ-ਸਵਾਦ ਅਨੁਸਾਰ, ਪਿਆਜ਼-1 (ਟੁਕੜਿਆਂ ਵਿਚ ਕਟਿਆ ਹੋਇਆ), ਟਮਾਟਰ-1 (ਟੁਕੜਿਆਂ ਵਿਚ ਕੱਟਿਆ ਹੋਇਆ), ਸ਼ਿਮਲਾ ਮਿਰਚ- 1/2 (ਟੁਕੜਿਆਂ ਵਿਚ ਕੱਟੀ ਹੋਈ) ਗਾਜਰ- 1/2 (ਬਰੀਕ ਕੱਟੀ ਹੋਈ), ਬੀਂਸ- 2 (ਬਰੀਕ ਕੱਟੀ ਹੋਈ), ਸਵੀਟ ਕਾਰਨ-2 ਟੀਸਪੂਨ, ਪਨੀਰ-1/2 (ਕੱਦੂਕਸ ਕੀਤਾ ਹੋਇਆ). ਮੱਖਣ-1 ਟੀਸਪੂਨ, ਕਿਊਬਸ ਚੀਜ਼-3-4, ਪੀਜ਼ਾ ਸਾਸ- 2 ਟੇਬਲ ਸਪੂਨ
ਇਹ ਵੀ ਪੜ੍ਹੋ: ਗੁੜ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਅਪਣਾਉ ਇਹ ਘਰੇਲੂ ਨੁਸਖ਼ੇ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ ਚੌਲਾਂ ਦਾ ਆਟਾ, ਉਬਲੇ ਹੋਏ ਚੌਲ, ਲੂਣ, ਦਹੀਂ, ਬੇਕਿੰਗ ਸੋਡਾ ਪਾ ਕੇ ਮਿਕਸ ਕਰੋ। ਹੁਣ ਇਸ ਵਿਚ ਥੋੜ੍ਹਾ-ਥੋੜ੍ਹਾ ਕਰ ਕੇ ਪਾਣੀ ਪਾਉ ਅਤੇ ਨਰਮ ਆਟਾ ਗੁੰਨ੍ਹ ਲਵੋ। 10-15 ਮਿੰਟ ਤਕ ਆਟਾ ਢੱਕ ਕੇ ਸਾਈਡ ਤੇ ਰੱਖ ਦਿਉ। ਹੁਣ ਗੈਸ ਦੇ ਘੱਟ ਸੇਕ ਉਤੇ ਫ਼ਰਾਈਪੈਨ ਰੱਖੋ ਅਤੇ ਮੱਖਣ ਪਿਘਲਾਉ। ਇਸ ਵਿਚ ਸਾਰੀਆਂ ਸਬਜ਼ੀਆਂ ਪਾ ਕੇ ਹਲਕਾ ਭੂਰਾ ਹੋਣ ਤਕ ਭੁੰਨੋ। ਸਬਜ਼ੀਆਂ ਉਤੇ ਲੂਣ ਅਤੇ ਸਾਸ ਪਾ ਕੇ ਥੋੜ੍ਹੀ ਦੇਰ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਉ। ਹੁਣ ਤਿਆਰ ਆਟੇ ਦੀ ਵੱਡੀ ਲੋਈ ਲੈ ਕੇ ਰੋਟੀ ਦੀ ਤਰ੍ਹਾਂ ਵੇਲ ਲਵੋ। ਹੁਣ ਗੈਸ ਦੇ ਘੱਟ ਸੇਕ ਉਤੇ ਤਵਾ ਰੱਖੋ ਅਤੇ ਮੱਖਣ ਪਾ ਕੇ ਰੋਟੀ ਨੂੰ ਹਲਕਾ ਸੇਕ ਲਗਾ ਲਵੋ। ਸੇਕਣ ਤੋਂ ਬਾਅਦ ਰੋਟੀ ਉਤੇ ਪੀਜ਼ਾ ਸਾਸ ਲਗਾਉ। ਉਸ ’ਤੇ ਸਬਜ਼ੀਆਂ ਫੈਲਾ ਲਵੋ। ਹੁਣ ਇਸ ਪੀਜ਼ੇ ਨੂੰ ਢੱਕ ਦਿਉ ਅਤੇ 2-3 ਮਿੰਟ ਤਕ ਭਾਫ਼ ਵਿਚ ਰਹਿਣ ਦਿਉ। ਤੁਹਾਡਾ ਚੌਲਾਂ ਦਾ ਪੀਜ਼ਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਾਸ ਨਾਲ ਖਾਉ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਸਥਿਤ ਕੱਪੜਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ