ਨਾਸ਼ਤੇ ਵਿਚ ਦਾਲ ਕਚੌਰੀ, ਆਲੂ ਭਾਜੀ ਬਣਾਉ
Published : Jun 10, 2018, 12:19 pm IST
Updated : Jun 10, 2018, 12:19 pm IST
SHARE ARTICLE
daal kachori
daal kachori

ਗਰਮ ਤੇਲ ਵਿਚ ਘੱਟ ਅੱਗ ਉਤੇ ਕਚੌਰੀ ਬਣਾ ਲਉ। ਇਨ੍ਹਾਂ ਨੂੰ 1-2 ਦਿਨ ਪਹਿਲਾਂ ਵੀ ਬਣਾ ਕਰ ਰੱਖਿਆ ਜਾ ਸਕਦਾ ਹੈ। ਓਵਨ ਜਾ....

ਸਮੱਗਰੀ ਕਚੌਰੀ ਦੀ- 200 ਗ੍ਰਾਮ ਮੈਦਾ, 2 ਵੱਡੇ ਚਮਚ ਘਿਉ, ਆਟਾ ਗੁੰਨਣ ਲਈ ਕੋਸਾ ਪਾਣੀ, ਕਚੌਰੀਆਂ ਤਲਣ ਲਈ ਰਿਫਾਇੰਡ ਤੇਲ,  ਲੂਣ ਸਵਾਦਾਨੁਸਾਰ।ਸਮੱਗਰੀ ਕਚੌਰੀ ਭਰਨ ਦੀ- 50 ਗ੍ਰਾਮ ਧੁਲੀ ਮੂੰਗ ਦਾਲ, 2 ਵੱਡੇ ਚਮਚ ਵੇਸਣ, 1 ਛੋਟਾ ਚਮਚ ਧਨੀਆ ਪਾਊਡਰ,  1/2 ਛਟਾ ਚਮਚ ਲਾਲ ਮਿਰਚ ਪਾਊਡਰ, 1 ਛੋਟਾ ਚਮਚ ਸੌਫ਼ ਪਾਊਡਰ, 1 ਛੋਟਾ ਚਮਚ ਅਮਚੂਰ ਪਾਊਡਰ, 2 ਛੋਟੇ ਚਮਚ ਬਰੀਕ ਕਟੀ ਅਦਰਕ ਅਤੇ ਹਰੀ ਮਿਰਚ, ਚੁਟਕੀ ਭਰ ਹਿੰਗ ਪਾਊਡਰ,  1/2 ਛੋਟਾ ਚਮਚ ਜੀਰਾ ਪਾਊਡਰ, 2 ਵੱਡੇ ਚਮਚ ਰਿਫਾਇੰਡ ਤੇਲ, ਲੂਣ ਸਵਾਦਾਨੁਸਾਰ। 

katchorikatchoriਸਮੱਗਰੀ ਆਲੂ ਭਾਜੀ ਦੀ- 250 ਗ੍ਰਾਮ ਉੱਬਲ਼ੇ ਆਲ, ਚੁਟਕੀ ਭਰ ਹਿੰਗ ਪਾਊਡਰ, 1 ਛੋਟਾ ਚਮਚ ਜੀਰਾ, 1/2 ਕਪ ਫਰੈਸ਼ ਟਮਾਟਰ ਪੀਸੇ ਹੋਏ, 1/2 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਛੋਟਾ ਚਮਚ ਅਦਰਕ ਅਤੇ ਹਰੀ ਮਿਰਚ ਪੇਸਟ, 1/2 ਛੋਟਾ ਚਮਚ ਹਲਦੀ ਪਾਊਡਰ, 1 ਵੱਡਾ ਚਮਚ ਧਨੀਆ ਪੱਤੀ ਕੱਟੀ ਹੋਈ, 1 ਵੱਡਾ ਚਮਚ ਰਿਫਾਇੰਡ ਤੇਲ, ਲੂਣ ਸਵਾਦਾਨੁਸਾਰ। ​

aloo bhajialoo bhajiਕਚੌਰੀ ਬਣਾਉਣ ਦੀ ਵਿਧੀ :- ਮੈਦੇ ਵਿਚ ਘਿਉ ਅਤੇ ਲੂਣ ਪਾ ਕੇ ਗੁੰਨ ਲਉ। ਅੱਧਾ ਘੰਟੇ ਲਈ ਢੱਕ ਕੇ ਰੱਖ ਦਿਉ।  ਧੁਲੀ ਮੂੰਗ ਦਾਲ ਧੋ ਕੇ ਇਕ ਕਪ ਪਾਣੀ ਵਿਚ 5 ਮਿੰਟ ਉਬਾਲੋ। ਦਾਲ ਚੰਗੀ ਤਰ੍ਹਾਂ ਗਲ ਜਾਣੀ ਚਾਹੀਦੀ ਹੈ, ਉਸ ਉਤੋਂ ਪਾਣੀ ਉਤਾਰ ਲਉ| ਇਕ ਨੌਨਸਟਿਕ ਪੈਨ ਵਿਚ ਤੇਲ ਗਰਮ ਕਰਕੇ ਹਿੰਗ ਪਾਊਡਰ, ਅਦਰਕ ਅਤੇ ਹਰੀ ਮਿਰਚ ਪੇਸਟ ਪਾ ਕੇ  ਭੁੰਨੋ।ਫਿਰ ਵੇਸਣ ਪਾ ਕੇ 1 ਮਿੰਟ ਤੱਕ ਭੁੰਨੋ। ਦਾਲ ਅਤੇ ਸਾਰੇ ਮਸਾਲੇ ਪਾ ਕੇ 3 - 4 ਮਿੰਟ ਤੱਕ ਮਿਕਸ ਕਰਕੇ ਭੁੰਨ ਲਉ ਮੈਦੇ ਦੇ ਨਿੰਬੂ ਦੇ ਆਕਾਰ ਦੀਆਂ ਲੋਈਆਂ ਬਣਾ ਲਉ। ਥੋੜ੍ਹਾ ਥਪਥਪਾ ਕੇ ਵੱਡਾ ਕਰੋ।

dal katchoridal katchoriਹੁਣ ਇਕ ਵੱਡਾ ਚਮਚ ਮਸਾਲਾ ਭਰੋ ਅਤੇ ਬੰਦ ਕਰਕੇ ਹਲਕਾ ਜਿਹਾ ਵੇਲ ਦਿਉ ਤਾਂਕਿ ਕਚੌਰੀ ਥੋੜ੍ਹੀ ਵੱਡੀ ਹੋ ਜਾਏ। ਗਰਮ ਤੇਲ ਵਿਚ ਘੱਟ ਅੱਗ ਉਤੇ ਕਚੌਰੀ ਬਣਾ ਲਉ। ਇਨ੍ਹਾਂ ਨੂੰ 1-2 ਦਿਨ ਪਹਿਲਾਂ ਵੀ ਬਣਾ ਕਰ ਰੱਖਿਆ ਜਾ ਸਕਦਾ ਹੈ। ਓਵਨ ਜਾਂ ਏਅਰਫਰਾਇਰ ਵਿਚ ਗਰਮ ਕਰਕੇ ਆਲੂ ਦੀ ਭਾਜੀ ਦੇ ਨਾਲ ਨਾਸ਼ਤੇ ਵਿਚ ਸਰਵ ਕਰੋ। ਵਿਧੀ ਆਲੂ ਭਾਜੀ ਦੀ :- ਇਕ ਪ੍ਰੈਸ਼ਰਪੈਨ ਵਿਚ ਤੇਲ ਗਰਮ ਕਰਕੇ ਹਿੰਗ ਅਤੇ ਜੀਰੇ ਦਾ ਤੜਕਾ ਲਗਾਉ ਅਤੇ ਫਿਰ ਟਮਾਟਰ ਪੇਸਟ ਅਤੇ ਹੋਰ ਸੁੱਕੇ ਮਸਾਲੇ ਪਾ ਕੇ ਭੁੰਨੋ। ਜਦੋਂ ਮਸਾਲੇ ਭੁੰਨ ਜਾਣ ਤਾਂ ਮੈਸ਼ ਕੀਤੇ ਆਲੂ ਪਾਉ, ਨਾਲ ਹੀ ਤਰੀ ਲਈ 2 ਕਪ ਕੋਸਾ ਪਾਣੀ ਵੀ ਪਾਉ। 1 ਸੀਟੀ ਬਜਾਉ ਜਾਂ 5 ਮਿੰਟ ਖੁੱਲੇ ਵਿਚ ਪਕਾਉ| ਧਨੀਆ ਪੱਤੀ ਪਾ ਕੇ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement