
ਆਉ ਜਾਣਦੇ ਹਾਂ ਅਖ਼ਰੋਟੀ ਖਾਣ ਦੇ ਫ਼ਾਇਦਿਆਂ ਬਾਰੇ:
Health News: ਅਖ਼ਰੋਟ ਇਕ ਡਰਾਈ ਫ਼ਰੂਟ ਹੈ ਜਿਸ ਨਾਲ ਤੁਹਾਡੀ ਸਿਹਤ ਨੂੰ ਕਈ ਫ਼ਾਇਦੇ ਮਿਲਦੇ ਹਨ। ਹਾਲ ਹੀ ਵਿਚ ਇਕ ਅਧਿਐਨ ਅਨੁਸਾਰ ਜੋ ਲੋਕ ਰੋਜ਼ਾਨਾ ਅਖ਼ਰੋਟ ਖਾਂਦੇ ਹਨ, ਉਹ ਹਮੇਸ਼ਾ ਦਿਲ ਦੀਆਂ ਗੰਭੀਰ ਬੀਮਾਰੀਆਂ ਤੋਂ ਦੂਰ ਰਹਿੰਦੇ ਹਨ। ਇਸ ਵਿਚ ਮੌਜੂਦ ਕੈਲਸ਼ੀਅਮ, ਵਿਟਾਮਿਨ, ਮਿਨਰਲ ਅਤੇ ਪ੍ਰੋਟੀਨ ਸਾਡੇ ਸਰੀਰ ਨੂੰ ਸਿਹਤਮੰਦ ਬਣਾਉਂਦੇ ਹਨ।
ਆਉ ਜਾਣਦੇ ਹਾਂ ਅਖ਼ਰੋਟੀ ਖਾਣ ਦੇ ਫ਼ਾਇਦਿਆਂ ਬਾਰੇ:
ਅਖ਼ਰੋਟ ਵਿਚ ਮੌਜੂਦ ਅਲਫ਼ਾ-ਲਿਨੋਲੇਨਿਕ ਐਸਿਡ ਕਮਜ਼ੋਰ ਹੱਡਿਆਂ ਵਾਲੇ ਲੋਕਾਂ ਲਈ ਵਰਦਾਨ ਹੈ। ਜੇਕਰ ਤੁਹਾਡੀਆਂ ਹੱਡੀਆਂ ਵਿਚ ਹਮੇਸ਼ਾ ਦਰਦ ਰਹਿੰਦਾ ਹੈ, ਤਾਂ ਰੋਜ਼ਾਨਾ ਸਵੇਰੇ ਖ਼ਾਲੀ ਪੇਟ ਭਿੱਜੇ ਹੋਏ ਅਖ਼ਰੋਟ ਖਾਣੇ ਚਾਹੀਦੇ ਹਨ। ਅਖ਼ਰੋਟ ਵਿਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਬੀ6 ਤੁਹਾਡੀ ਚਮੜੀ ਦੀ ਸਿਹਤ ਲਈ ਕਾਰਗਰ ਹਨ। ਇਹ ਤੁਹਾਡੀ ਚਮੜੀ ਨੂੰ ਜਵਾਨ ਅਤੇ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ।
ਜੇ ਤੁਸੀਂ ਅਪਣੀ ਚਮੜੀ ਨੂੰ ਮੁਲਾਇਮਮ ਬਣਾਉਣਾ ਚਾਹੁੰਦੇ ਹੋ ਤਾਂ ਰੋਜ਼ਨਾ 5-6 ਅਖ਼ਰੋਟ ਖਾਲੀ ਪੇਟ ਖਾਉ। ਜਿਨ੍ਹਾਂ ਨੂੰ ਹਰ ਗੱਲ ਭੁੱਲ ਜਾਂਦੀ ਹੈ, ਉਨ੍ਹਾਂ ਨੂੰ ਅਪਣੀ ਡਾਇਟ ਵਿਚ ਇਸ ਡਰਾਈ ਫ਼ਰੂਟ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਅਖ਼ਰੋਟ ਵਿਚ ਮੌਜੂਦ ਓਮੇਗਾ-3 ਫ਼ੈਟੀ ਐਸਿਡ ਅਤੇ ਵਿਟਾਮਿਨ ਈ ਜੈਵਿਕ ਤੱਤ ਤੁਹਾਡੇ ਦਿਮਾਗ ਨੂੰ ਸਿਹਤਮੰਦ ਬਣਾਉਂਦੇ ਹਨ।
ਅਖ਼ਰੋਟ ਖਾਣ ਨਾਲ ਦਿਮਾਗ ਵਿਚ ਬਲੱਡ ਸਰਕੂਲੇਸ਼ਨ ਵਧਦਾ ਹੈ ਜਿਸ ਨਾਲ ਦਿਮਾਗ ਤਕ ਆਕਸੀਜਨ ਆਸਾਨੀ ਨਾਲ ਪਹੁੰਚਦਾ ਹੈ।
ਡਾਇਬਿਟਿਜ਼ ਦੇ ਮਰੀਜ਼ਾਂ ਲਈ ਅਖ਼ਰੋਟ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਦਰਅਸਲ ਅਖ਼ਰੋਟ ਖ਼ੂਨ ਵਿਚ ਗੁਲੂਕੋਜ਼ ਦੇ ਲੈਵਲ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਟਾਈਪ 2 ਡਾਈਬਟੀਖ਼ ਦਾ ਖ਼ਤਰਾ ਘੱਟ ਹੁੰਦਾ ਹੈ। ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਅਖ਼ਰੋਟ ਤੁਹਾਡੇ ਵਜ਼ਨ ਨੂੰ ਘੱਟ ਕਰਨ ਵਿਚ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ। ਅਖ਼ਰੋਟ ਵਿਚ ਪ੍ਰੋਟੀਨ ਅਤੇ ਫ਼ਾਈਬਰ ਹੁੰਦਾ ਹੈ ਜੋ ਤੁਹਾਡੀ ਭੁੱਖ ਘੱਟ ਕਰਦੇ ਹਨ।