
ਖਾਣ ਵਿਚ ਹੁੰਦਾ ਬੇਹੱਦ ਸਵਾਦ
ਸਮੱਗਰੀ: ਕੱਦੂ -200 ਗਰਾਮ, ਦਹੀਂ-350 ਗਰਾਮ, ਲਾਲ ਮਿਰਚ ਪਾਊਡਰ - 1 ਚਮਚ, ਜ਼ੀਰਾ ਪਾਊਡਰ - 1/2 ਚਮਚ, ਧਨੀਆ ਪੱਤਾ, ਲੂਣ - ਸਵਾਦ ਅਨੁਸਾਰ, ਤੇਲ - 2 ਚਮਚ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕੱਦੂ ਨੂੰ ਛਿੱਲ ਕੇ ਉਸ ਵਿਚੋਂ ਬੀਜ ਨੂੰ ਕੱਢ ਦਿਉ ਅਤੇ ਕੱਦੂਕਸ ਕਰ ਲਵੋ। ਇਸ ਤੋਂ ਬਾਅਦ ਇਕ ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਕੱਦੂ ਅਤੇ ਲੂਣ ਨੂੰ ਪਾ ਕੇ 3 ਤੋਂ 4 ਮਿੰਟ ਤਕ ਚੰਗੀ ਨਾਲ ਭੁੰਨ ਲਵੋ।
ਜਦੋਂ ਕੱਦੂ ਠੀਕ ਤਰ੍ਹਾਂ ਪੱਕ ਜਾਵੇ ਤਾਂ ਗੈਸ ਬੰਦ ਕਰ ਦਿਉ ਅਤੇ ਕੁੱਝ ਦੇਰ ਠੰਢਾ ਹੋਣ ਲਈ ਛੱਡ ਦਿਉ। ਹੁਣ ਇਕ ਬਰਤਨ ਵਿਚ ਦਹੀਂ ਪਾਉ ਅਤੇ ਉਸ ਵਿਚ ਹਲਕਾ ਲੂਣ, ਜ਼ੀਰਾ ਪਾਊਡਰ ਅਤੇ ਧਨੀਆ ਪੱਤਾ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਇਸ ਵਿਚ ਪਕਾਏ ਹੋਏ ਕੱਦੂ ਨੂੰ ਪਾਉ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਤੁਹਾਡਾ ਕੱਦੂ ਦਾ ਰਾਇਤਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।