Benefits of Raisins : ਕਿਸ਼ਮਿਸ਼ ਦੇ ਫ਼ਾਇਦੇ
Published : Sep 10, 2025, 6:41 am IST
Updated : Sep 10, 2025, 7:58 am IST
SHARE ARTICLE
Benefits of Raisins News
Benefits of Raisins News

Benefits of Raisins : ਕਿਸ਼ਮਿਸ਼ ਖਾਣ ਨਾਲ ਤੁਹਾਡੀ ਉਮਰ ਵੱਧ ਜਾਂਦੀ ਹੈ

Benefits of Raisins News: ਸੁੱਕੇ ਮੇਵਿਆਂ ਵਿਚ ਕਿਸ਼ਮਿਸ਼ ਕਾਫ਼ੀ ਫ਼ਾਇਦੇਮੰਦ ਅਤੇ ਊਰਜਾ ਨਾਲ ਭਰਪੂਰ ਘੱਟ ਚਰਬੀ ਵਾਲਾ ਭੋਜਨ ਹੈ। ਕਿਸ਼ਮਿਸ਼ ਦੇ ਪਾਣੀ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਅਤੇ ਖਣਿਜ ਮੌਜੂਦ ਹੁੰਦੇ ਹਨ। ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਿਹਤ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਕਿਸ਼ਮਿਸ਼ ਦੇ ਪਾਣੀ ਨੂੰ ਸਵੇਰੇ ਖ਼ਾਲੀ ਪੇਟ ਪੀਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ।

ਕਿਸ਼ਮਿਸ਼ ਦੇ ਪਾਣੀ ਨੂੰ ਬਣਾਉਣ ਲਈ ਇਕ ਬਰਤਨ ਵਿਚ ਥੋੜ੍ਹਾ ਪਾਣੀ ਲੈ ਕੇ ਇਸ ਵਿਚ ਥੋੜ੍ਹੀ ਕਿਸ਼ਮਿਸ਼ ਪਾ ਕੇ ਘੱਟ ਤੋਂ ਘੱਟ 20 ਮਿੰਟ ਤਕ ਉਬਾਲੋ। ਇਸ ਤੋਂ ਬਾਅਦ ਇਸ ਪਾਣੀ ਨੂੰ ਇਕ ਗਲਾਸ ਵਿਚ ਰਾਤ ਭਰ ਲਈ ਰੱਖ ਦਿਉ ਅਤੇ ਇਸ ਨੂੰ ਸਵੇਰੇ ਪੀ ਲਉ। ਇਸ ਦੇ ਫ਼ਾਇਦੇ ਤੁਹਾਨੂੰ ਹੈਰਾਨ ਕਰ ਦੇਣਗੇ। ਕਿਸ਼ਮਿਸ਼ ਦੇ ਪਾਣੀ ਨੂੰ ਰੋਜ਼ ਪੀਣ ਨਾਲ ਕੋਲੇਸਟਰਾਲ ਦਾ ਪੱਧਰ ਠੀਕ ਰਹਿੰਦਾ ਹੈ ਜੋ ਕਿ ਜ਼ਿਆਦਾਤਰ ਲੋਕਾਂ ਨੂੰ ਅਨਿਯਮਿਤ ਰੂਪ ਵਿਚ ਭੋਜਨ ਕਰਨ ਕਰ ਕੇ ਹੋ ਜਾਂਦਾ ਹੈ। ਇਹ ਸਰੀਰ ਦੇ ਟਰਾਈਗਲਿਸੇਰੀਏਟਸ ਦੇ ਪੱਧਰ ਨੂੰ ਵੀ ਘੱਟ ਕਰਨ ਵਿਚ ਮਦਦ ਵੀ ਕਰਦਾ ਹੈ।

ਕਿਸ਼ਮਿਸ਼ ਖਾਣ ਨਾਲ ਤੁਹਾਡੀ ਉਮਰ ਵੱਧ ਜਾਂਦੀ ਹੈ। ਇਹ ਤੁਹਾਡੀ ਚਮੜੀ ਵਿਚ ਵੀ ਕਸਾਅ ਪੈਦਾ ਕਰਦੀ ਹੈ। ਇਸ ਲਈ ਇਸ ਦੇ ਪਾਣੀ ਨੂੰ ਰੋਜ਼ ਸਵੇਰੇ ਪੀਉ ਅਤੇ ਹਮੇਸ਼ਾ ਜਵਾਨ ਦਿਸੋ। ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਤੁਹਾਡੀ ਪਾਚਨ ਸ਼ਕਤੀ ਤੰਦਰੁਸਤ ਰਹੇਗੀ। ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ। ਜੇਕਰ ਤੁਹਾਨੂੰ ਕਬਜ਼, ਐਸੀਡਿਟੀ ਅਤੇ ਥਕਾਨ ਦੀ ਸਮੱਸਿਆ ਹੈ ਤਾਂ ਇਹ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।  ਰੋਜ਼ਾਨਾ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਲਿਵਰ ਵੀ ਠੀਕ ਰਹਿੰਦਾ ਹੈ ਅਤੇ ਇਹ ਪਾਚਨ ਦੇ ਪੱਧਰ ਨੂੰ ਵੀ ਕਾਬੂ ਕਰਨ ਵਿਚ ਸਹਾਈ ਹੁੰਦਾ ਹੈ।

(For more news apart from “Benefits of Raisins News,” stay tuned to Rozana Spokesman.)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement