
Rose pudding: ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ
Rose pudding news in punjabi: ਸਮੱਗਰੀ: 4 ਕੱਪ ਦੁੱਧ, ਇਕ ਕੱਪ ਚੌਲ, ਇਕ ਛੋਟਾ ਚਮਚ ਇਲਾਇਚੀ ਪਾਊਡਰ, ਇਕ ਕੱਪ ਖੰਡ, 10 ਪਿਸਤਾ, 10 ਕਿਸ਼ਮਿਸ਼, ਇਕ ਚਮਚ ਗੁਲਾਬ ਜਲ, 1 ਵੱਡਾ ਚਮਚ ਗੁਲਕੰਦ, 10-12 ਗੁਲਾਬ ਦੀਆਂ ਪੱਤੀਆਂ।
ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਦੁੱਧ ਨੂੰ ਡੂੰਘੇ ਥੱਲੇ ਵਾਲੇ ਭਾਂਡੇ ਵਿਚ ਪਾ ਕੇ ਘੱਟ ਅੱਗ ’ਤੇ ਰੱਖੋ। ਜਦੋਂ ਇਹ ਉਬਲਣ ਲੱਗੇ ਤਾਂ ਇਸ ਵਿਚ ਖੰਡ ਤੇ ਚੌਲ ਮਿਕਸ ਕਰੋ ਉਪਰੋਂ ਇਲਾਇਚੀ ਪਾਊਡਰ ਪਾ ਕੇ ਦੁੱਧ ਨੂੰ 10 ਮਿੰਟ ਹੋਰ ਪਕਾਉ।
ਇਸ ਦੌਰਾਨ ਹਿਲਾਉਂਦੇ ਰਹੋ ਮਿਸ਼ਰਣ ਨੂੰ ਉਦੋਂ ਤਕ ਪਕਾਉ। ਜਦੋਂ ਤਕ ਚੌਲ ਟੁਟ ਕੇ ਪੂਰੀ ਤਰ੍ਹਾਂ ਪੱਕ ਨਾ ਜਾਣ ਹੁਣ ਖੀਰ ਨੂੰ ਅੱਗ ਤੋਂ ਉਤਾਰੋ, ਫਿਰ ਇਸ ਨੂੰ ਠੰਢਾ ਕਰ ਕੇ ਫ਼ਰਿੱਜ ਵਿਚ ਰੱਖ ਦਿਉ। ਹੁਣ ਇਸ ਵਿਚ ਗੁਲਾਬ ਦੀਆਂ ਪੱਤੀਆਂ, ਗੁਲਾਬ ਜਲ ਅਤੇ ਗੁਲਕੰਦ ਮਿਕਸ ਕਰੋ। ਤੁਹਾਡੀ ਗੁਲਾਬ ਦੀ ਖੀਰ ਬਣ ਕੇ ਤਿਆਰ ਹੈ।