Food: ਦੁਪਹਿਰ ਦੇ ਖਾਣੇ ’ਚ ਸਬਜ਼ੀ ਦੀ ਬਜਾਏ ਬਣਾਉ ਮੇਥੀ ਚੌਲ
Published : Jan 11, 2024, 7:36 am IST
Updated : Jan 11, 2024, 8:35 am IST
SHARE ARTICLE
Make fenugreek rice instead of vegetables in lunch
Make fenugreek rice instead of vegetables in lunch

ਤੁਸੀਂ ਰੋਜ਼ ਦੁਪਹਿਰ ਦੇ ਖਾਣੇ ਵਿਚ ਬਣੀ ਸਬਜ਼ੀ ਖਾ ਕੇ ਅੱਕ ਗਏ ਹੋਵੋਗੇ। ਜੇਕਰ ਤੁਸੀਂ ਅਪਣੇ ਮੂੰਹ ਦਾ ਸਵਾਦ ਬਦਲਣਾ ਚਾਹੁੰਦੇ ਹੋ ਤਾਂ ਘਰ ਵਿਚ ਬਣਾਉ ਮੇਥੀ ਚੌਲ।

Food: ਤੁਸੀਂ ਰੋਜ਼ ਦੁਪਹਿਰ ਦੇ ਖਾਣੇ ਵਿਚ ਬਣੀ ਸਬਜ਼ੀ ਖਾ ਕੇ ਅੱਕ ਗਏ ਹੋਵੋਗੇ। ਜੇਕਰ ਤੁਸੀਂ ਅਪਣੇ ਮੂੰਹ ਦਾ ਸਵਾਦ ਬਦਲਣਾ ਚਾਹੁੰਦੇ ਹੋ ਤਾਂ ਘਰ ਵਿਚ ਬਣਾਉ ਮੇਥੀ ਚੌਲ।

ਸਮੱਗਰੀ: ਬਾਸਮਤੀ ਚਾਵਲ-4 ਕੱਪ, ਪਿਆਜ਼-1 (ਲੰਮੇ ਪਤਲੇ ਕੱਟੇ ਹੋਏ),ਅਦਰਕ-1 ਇੰਚ ਟੁਕੜਾ (ਪੀਸਿਆ ਹੋਇਆ), ਲੱਸਣ- 4 ਕਲੀਆਂ, ਟਮਾਟਰ-30 (ਬਾਰੀਕ ਕੱਟਿਆ ਹੋਇਆ), ਮੇਥੀ ਦਾ ਕੱਪ (ਬਾਰੀਕ ਕੱਟਿਆ ਹੋਇਆ), ਲਾਲ ਮਿਰਚ ਪਾਊਡਰ-1 ਚਮਚ, ਧਨੀਆ ਪਾਊਡਰ-2 ਵੱਡੇ ਚਮਚ, ਗਰਮ ਮਸਾਲਾ-1 ਚਮਚ ਦਾਲਚੀਨੀ-1 ਟੁਕੜਾ, ਲੌਂਗ-2, ਇਲਾਇਚੀ-1, ਤੇਲ-2 ਚਮਚ, ਲੂਣ-ਸਵਾਦ ਅਨੁਸਾਰ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੇਥੀ ਚੌਲ ਬਣਾਉਣ ਦਾ ਤਰੀਕਾ: ਸੱਭ ਤੋਂ ਪਹਿਲਾਂ, ਚਾਵਲਾਂ ਨੂੰ ਗਰਮ ਪਾਣੀ ਵਿਚ 1 ਘੰਟੇ ਲਈ ਭਿਉਂ ਕੇ ਰੱਖ ਦਿਉ। ਨਿਰਧਾਰਤ ਸਮੇਂ ਤੋਂ ਬਾਅਦ, ਚਾਵਲਾਂ ਨੂੰ ਪ੍ਰੈਸ਼ਰ ਕੁਕਰ ਵਿਚ ਪਕਣ ਲਈ ਰੱਖ ਦਿਉ। ਹੁਣ ਇਕ ਕੜਾਹੀ ਵਿਚ ਘਿਉ ਗਰਮ ਕਰੋ ਅਤੇ ਇਸ ਵਿਚ ਦਾਲਚੀਨੀ, ਲੌਂਗ, ਇਲਾਇਚੀ ਪਾਉ ਅਤੇ ਇਸ ਨੂੰ ਥੋੜ੍ਹਾ ਜਿਹਾ ਪਕਾਉ। ਹੁੁਣ ਇਸ ਵਿਚ ਪਿਆਜ਼ ਮਿਲਾਉ ਅਤੇ ਇਸ ਨੂੰ ਸੁਨਿਹਰੀ ਹੋਣ ਤਕ ਪਕਣ ਦਿਉ। ਇਸ ਵਿਚ ਅਦਰਕ, ਲੱਸਣ ਅਤੇ ਟਮਾਟਰ ਮਿਲਾਉ ਅਤੇ ਇਸ ਨੂੰ ਨਰਮ ਹੋਣ ਤਕ ਪੱਕਣ ਦਿਉ। ਤਿਆਰ ਕੀਤੇ ਗਏ ਮਸਾਲੇ ਵਿਚ ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਗਰਮ ਮਸਾਲਾ ਪਾਊਡਰ, ਨਮਕ ਪਾਉ ਅਤੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ 3 ਤੋਂ 4 ਮਿੰਟ ਲਈ ਪਕਾਉ। ਮਸਾਲਾ ਬਣਾਉਣ ਤੋਂ ਬਾਅਦ ਮੇਥੀ ਮਿਲਾਉ ਅਤੇ ਇਸ ਨੂੰ ਪਕਾਉ। ਜਦੋਂ ਮੇਥੀ ਪੱਕ ਜਾਂਦੀ ਹੈ ਇਸ ਵਿਚ ਪਕਾਏ ਹੋਏ ਚਾਵਲ ਮਿਲਾਉ ਅਤੇ ਇਸ ਨੂੰ 2-3 ਮਿੰਟ ਲਈ ਹੋਰ ਪੱਕਣ ਦਿਉ। ਲਉ ਜੀ ਤੁਹਾਡੇ ਮੇਥੀ ਚੌਲ ਬਣ ਕੇ ਤਿਆਰ ਹਨ।

 (For more Punjabi news apart from Make fenugreek rice instead of vegetables in lunch, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement