ਘਰ ਦੀ ਰਸੋਈ ਵਿਚ : ਗਾਜਰ ਦੀ ਖੀਰ

ਸਪੋਕਸਮੈਨ ਸਮਾਚਾਰ ਸੇਵਾ
Published Feb 11, 2019, 12:02 pm IST
Updated Feb 11, 2019, 12:02 pm IST
ਗਾਜਰ ਦਾ ਜੂਸ, ਗਾਜਰ ਦੀ ਸਬਜ਼ੀ, ਗਾਜਰ ਦਾ ਹਲਵਾ ਖਾਧਾ ਹੋਵੇਗਾ। ਅੱਜ ਅਸੀਂ ਤੁਹਾਨੂੰ ਗਾਜਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਨੂੰ ...
Carrot Kheer
 Carrot Kheer

ਗਾਜਰ ਦਾ ਜੂਸ, ਗਾਜਰ ਦੀ ਸਬਜ਼ੀ, ਗਾਜਰ ਦਾ ਹਲਵਾ ਖਾਧਾ ਹੋਵੇਗਾ। ਅੱਜ ਅਸੀਂ ਤੁਹਾਨੂੰ ਗਾਜਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਨੂੰ ਬਣਾਉਣ ਦੀ ਵਿਧੀ। ਇਹ ਬਣਾਉਣ 'ਚ ਵੀ ਆਸਾਨ ਹੈ ਅਤੇ ਹੈਲਦੀ ਵੀ। 

Carrot KheerCarrot Kheer

Advertisement

ਸਮੱਗਰੀ - ਗਾਜਰ 200 ਗ੍ਰਾਮ, ਦੁੱਧ 1 ਲੀਟਰ, ਕਾਜੂ 1 ਚਮਚ, ਬਾਦਾਮ 1 ਚਮਚ, ਸੌਗੀ 1ਚਮਚ, ਪਿਸਤਾ 1ਚਮਚ, ਬ੍ਰਾਊਨ ਸ਼ੂਗਰ 70 ਗ੍ਰਾਮ, ਇਲਾਇਚੀ,ਪਾਊਡਰ 1/4 ਚਮਚ

Carrot KheerCarrot Kheer

ਵਿਧੀ - ਸੱਭ ਤੋਂ ਪਹਿਲਾਂ 200 ਗ੍ਰਾਮ ਗਾਜਰ ਨੂੰ ਕਦੂਕਸ ਕਰ ਲਓ। ਫਿਰ ਇਕ ਪੈਨ 'ਚ 1 ਲੀਟਰ ਦੁੱਧ ਘੱਟ ਗੈਸ 'ਤੇ ਉਬਾਲ ਲਓ। ਜਦੋਂ ਦੁੱਧ ਚੰਗੀ ਤਰ੍ਹਾਂ ਨਾਲ ਉਬਲ ਜਾਵੇ ਤਾਂ ਇਸ 'ਚ ਕਦੂਕਸ ਕੀਤੀ ਹੋਈ ਗਾਜਰ ਪਾਓ ਅਤੇ 3-5 ਮਿੰਟ ਲਈ ਚੰਗੀ ਤਰ੍ਹਾਂ ਨਾਲ ਪਕਾਓ। ਫਿਰ ਇਸ 'ਚ 1ਚਮਚ ਕਾਜੂ, 1 ਚਮਚ ਬਾਦਾਮ, 1 ਚਮਚ ਕਿਸ਼ਮਿਸ਼, 1 ਚਮਚ ਪਿਸਤਾ ਪਾ ਕੇ ਮਿਲਾਓ। ਇਸ ਤੋਂ ਬਾਅਦ ਇਸ 'ਚ 70 ਗ੍ਰਾਮ ਬ੍ਰਾਊਨ ਸ਼ੂਗਰ, 1/4 ਚਮਚ ਇਲਾਇਚੀ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਤਾਂ ਕਿ ਇਸ ਦਾ ਫਲੇਵਰ ਮਿਕਸ ਹੋ ਜਾਵੇ। ਤੁਹਾਡੀ ਗਾਜਰ ਦੀ ਖੀਰ ਬਣ ਕੇ ਤਿਆਰ ਹੈ ਫਿਰ ਇਸ ਨੂੰ ਗਰਮਾ-ਗਰਮ ਸਰਵ ਕਰੋ।

Advertisement

 

Advertisement
Advertisement