
ਆਉ ਜਾਣਦੇ ਹਾਂ ਠੀਕ ਸਮੇਂ ’ਤੇ ਪਨੀਰ ਖਾਣ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਹੁੰਦੇ ਹਨ।
Health News: ਪਨੀਰ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਸਵਾਦ ਵਿਚ ਸਵਾਦਿਸ਼ਟ ਹੋਣ ਦੇ ਨਾਲ ਇਹ ਸਿਹਤ ਲਈ ਵੀ ਬਹੁਤ ਵਧੀਆ ਹੁੰਦਾ ਹੈ ਪਰ ਕਿ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਕੱਚਾ ਪਨੀਰ ਖਾਣ ਨਾਲ ਤੁਹਾਡੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਪ੍ਰੋਟੀਨ, ਕੈਲਸ਼ੀਅਮ, ਪ੍ਰੋਟੀਨ, ਫ਼ਾਸਫ਼ੋਰਸ ਅਤੇ ਕਈ ਹੋਰ ਤੱਤਾਂ ਨਾਲ ਭਰਪੂਰ ਪਨੀਰ ਨਾ ਸਿਰਫ਼ ਸ਼ੂਗਰ ਨੂੰ ਕੰਟਰੋਲ ’ਚ ਰਖਦਾ ਹੈ ਬਲਕਿ ਇਸ ਨਾਲ ਮਾਨਸਕ ਤਣਾਅ ਵੀ ਦੂਰ ਹੁੰਦਾ ਹੈ।
ਫਿਟਨੈੱਸ ਮਾਹਰ ਜਿਮ ਤੋਂ ਕਸਰਤ ਦੇ ਬਾਅਦ ਅਕਸਰ ਕੱਚਾ ਪਨੀਰ ਖਾਣ ਦੀ ਸਲਾਹ ਦਿੰਦੇ ਹਨ। ਪਨੀਰ ’ਚ ਗੁੱਡ ਫੈਟ ਦੇ ਨਾਲ ਪ੍ਰੋਟੀਨ ਦੀ ਹਾਈ ਮਾਤਰਾ ਪਾਈ ਜਾਂਦੀ ਹੈ। ਭਾਰ ਘਟਾਉਣ ਵਾਲਿਆਂ ਲਈ ਪਨੀਰ ਸੱਭ ਤੋਂ ਚੰਗੀ ਡਾਇਟ ਹੈ ਪਰ ਪਨੀਰ ਸਿਰਫ਼ ਵੇਟ ਮੈਨੇਜਮੈਂਟ ਲਈ ਹੀ ਨਹੀਂ ਸਗੋਂ ਸਿਹਤ ਲਈ ਕਈ ਤਰ੍ਹਾਂ ਤੋਂ ਫ਼ਾਇਦੇਮੰਦ ਹੈ।
ਆਉ ਜਾਣਦੇ ਹਾਂ ਠੀਕ ਸਮੇਂ ’ਤੇ ਪਨੀਰ ਖਾਣ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਹੁੰਦੇ ਹਨ।
ਕੱਚੇ ਪਨੀਰ ’ਚ ਕੈਲਸ਼ੀਅਮ ਅਤੇ ਫ਼ਾਸਫ਼ੋਰਸ ਹੁੰਦਾ ਹੈ। ਇਸ ਲਈ ਰੋਜ਼ਾਨਾ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਹੀ ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਇਸ ’ਚ ਆਸਟੀਉਪੋਰੋਸਿਸ ਵਰਗੀਆਂ ਹੱਡੀਆਂ ਦੀਆਂ ਬੀਮਾਰੀਆਂ ਦਾ ਵੀ ਖ਼ਤਰਾ ਘੱਟ ਹੁੰਦਾ ਹੈ। ਕੱਚੇ ਪਨੀਰ ’ਚ ਓਮੇਗਾ-3 ਫ਼ੈਟੀ ਐਸਿਡ ਪਾਇਆ ਜਾਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ ਰਹੇਗੀ। ਪਨੀਰ ’ਚ ਕੁੱਝ ਪ੍ਰੋਬਾਇਓਟਿਕ ਬੈਕਟੀਰੀਆ ਹੁੰਦੇ ਹਨ ਜੋ ਪਾਚਣ ਤੰਤਰ ਲਈ ਫ਼ਾਇਦੇਮੰਦ ਹੋ ਸਕਦੇ ਹਨ। ਇਸ ਵਿਚ ਫ਼ਾਈਬਰ ਦੀ ਵੀ ਉੱਚ ਮਾਤਰਾ ਪਾਈ ਜਾਂਦੀ ਹੈ। ਪਨੀਰ ਦਾ ਸੇਵਨ ਪਾਚਣ ਵਿਚ ਸੁਧਾਰ ਦੇ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਵੀ ਦਿਵਾਉਂਦਾ ਹੈ।
ਪਨੀਰ ’ਚ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਹੋਣ ਨਾਲ ਇਹ ਸਰੀਰ ਦਾ ਭਾਰ ਘੱਟ ਕਰਨ ’ਚ ਮਦਦਗਾਰ ਹੁੰਦਾ ਹੈ ਜੋ ਲੋਕ ਅਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ਾਨਾ ਪਨੀਰ ਦੀ ਵਰਤੋਂ ਕਰਨੀ ਚਾਹੀਦੀ ਹੈ। ਪਨੀਰ ਵਿਚ ਪ੍ਰੋਟੀਨ ਦੀ ਉੱਚ ਮਾਤਰਾ ਪਾਈ ਜਾਂਦੀ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਇਹ ਕਸਰਤ ਦੇ ਬਾਅਦ ਮਸਲਸ ਰਿਕਵਰੀ ’ਚ ਵੀ ਮਦਦਗਾਰ ਹੈ। ਪ੍ਰੋਟੀਨ ਦਾ ਸੇਵਨ ਕ੍ਰੇਵਿੰਗ ਨੂੰ ਵੀ ਕੰਟਰੋਲ ਕਰਦਾ ਹੈ ਜਿਸ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ। ਗਰਭਵਤੀ ਔਰਤਾਂ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਹੈ। ਇਸ ’ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫ਼ਾਸਫ਼ੋਰਸ ਅਤੇ ਆਇਰਨ ਪੇਟ ’ਚ ਪਲ ਰਹੇ ਬੱਚੇ ਦੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ।