ਘਰ ਵਿਚ ਬਣਾਓ ਮਸਾਲਾ ਨਮਕੀਨ ਬੂੰਦੀ
Published : Jul 11, 2018, 4:17 pm IST
Updated : Jul 11, 2018, 4:17 pm IST
SHARE ARTICLE
Masala Boondi
Masala Boondi

ਘਰ ਵਿਚ ਬੂੰਦੀ ਨੂੰ ਬਣਾਉਣਾ ਬਹੁਤ ਅਸਾਨ ਹੈ। ਇਸ ਨੂੰ ਹਰ ਕੋਈ ਬਣਾ ਸਕਦਾ ਹੈ। ਬੂੰਦੀ ਕਈ ਚੀਜ਼ਾਂ ਵਿਚ ਵਰਤੀ ਜਾ ਸਕਦੀ

ਘਰ ਵਿਚ ਬੂੰਦੀ ਨੂੰ ਬਣਾਉਣਾ ਬਹੁਤ ਅਸਾਨ ਹੈ। ਇਸ ਨੂੰ ਹਰ ਕੋਈ ਬਣਾ ਸਕਦਾ ਹੈ। ਬੂੰਦੀ ਕਈ ਚੀਜ਼ਾਂ ਵਿਚ ਵਰਤੀ ਜਾ ਸਕਦੀ ਹੈ ਜਿਵੇਂ ਦਹੀਂ 'ਚ ਗੋਲ ਗੱਪਿਆ ਦੇ ਪਾਣੀ ਆਦਿ 'ਚ। ਆਓ ਜਾਣਦੇ ਹਾਂ ਕਿ ਇਸ ਨੂੰ ਬਣਾਉਣ ਬਾਰੇ।ਜ਼ਰੂਰੀ ਸੱਮਗਰੀ - ਵੇਸਣ-1 ਕੱਪ (125 ਗਰਾਮ), ਤੇਲ -1 ਇਕ ਵੱਡਾ ਚਮਚ, ਕਰੀ ਪੱਤੇ  -  15 - 20, ਲੂਣ- ¼ ਛੋਟਾ ਚਮਚ ਜਾਂ ਸਵਾਦ ਅਨੁਸਾਰ,ਲਾਲ ਮਿਰਚ ਪਾਊਡਰ- ¼ ਛੋਟਾ ਚਮਚ,ਤੇਲ -ਤਲਣ ਲਈ 

Masala BoondiMasala Boondi

ਢੰਗ  - ਇਕ ਕੌਲੇ ਵਿਚ ਵੇਸਣ ਕੱਢ ਲਓ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਘੋਲ ਲਵੋ। ਇਸ ਘੋਲ ਨੂੰ ਗੁਠਲੀਆਂ ਖ਼ਤਮ ਹੋਣ ਤੱਕ ਫੈਂਟਦੇ ਰਹੋ। ਇਕ ਵਾਰ ਵਿਚ ਹੀ ਬਹੁਤ ਸਾਰਾ ਪਾਣੀ ਨਾ ਪਾਓ ਨਹੀ ਤਾਂ ਗੁਠਲੀਆਂ ਨੂੰ ਖਤਮ ਕਰਨ ਵਿਚ ਮੁਸ਼ਕਲ ਹੋਵੇਗੀ ਘੋਲ ਵਿਚ ਥੋੜ੍ਹਾ ਜਿਹਾ ਪਾਣੀ ਅਤੇ ਪਾ ਦਿਓ ਅਤੇ ਮਿਕਸ ਕਰੋ। ਹੁਣ ਇਸ ਵਿਚ 1 ਵੱਡਾ ਚਮਚ ਤੇਲ ਪਾ ਕਿ ਇਸ ਘੋਲ ਨੂੰ ਖੂਬ 4 ਤੋਂ 5 ਮਿੰਟ ਤੱਕ ਫੈਂਟ ਲਵੋਂ। ਇਸ ਘੋਲ ਨੂੰ ਬਣਾਉਣ ਵਿਚ ਪੌਨਾ ਕੱਪ ਪਾਣੀ ਲੱਗ ਜਾਂਦਾ ਹੈ। ਹੁਣ ਘੋਲ ਨੂੰ 10 ਮਿੰਟ ਤੱਕ ਸੈਟ ਹੋਣ ਲਈ ਰੱਖ ਦਿਓ। 10 ਮਿੰਟ ਬਾਅਦ ਘੋਲ ਤਿਆਰ ਹੈ, ਘੋਲ ਨੂੰ ਫਿਰ ਤੋਂ ਫੈਂਟ ਲਵੋਂ ਅਤੇ ਨਾਲ ਦੀ ਨਾਲ ਹੀ ਕੜਾਈ ਵਿਚ ਤੇਲ ਪਾ ਕੇ ਗੈਸ ਉਤੇ ਗਰਮ ਹੋਣ ਲਈ ਰੱਖ ਦਿਓ।

Masala BoondiMasala Boondi

ਥੋੜ੍ਹੀ ਦੇਰ ਬਾਅਦ, ਤੇਲ ਵਿਚ ਘੋਲ ਦੀਆਂ ਕੁਝ ਬੂੰਦਾ ਪਾ ਕੇ ਚੈਕ ਕਰ ਲਵੋਂ ਕਿ ਤੇਲ ਗਰਮ ਹੋਇਆ ਹੈ ਜਾਂ ਨਹੀ। ਜੇਕਰ ਬੂੰਦੀ ਤੁਰੰਤ ਉੱਤੇ ਤੈਰ ਕੇ ਆ ਜਾਵੇ ਤਾਂ ਤੇਲ ਚੰਗੀ ਤਰ੍ਹਾਂ ਗਰਮ ਹੈ। ਹੁਣ ਕੜਾਹੀ ਦੇ ਉੱਤੇ ਇਕ ਕੜਛੀ ਫੜੋ ਅਤੇ ਇਸ ਉੱਤੇ ਥੋੜਾਂ ਵੇਸਣ ਦਾ ਘੋਲ ਪਾ ਦਿਓ। ਬੂੰਦੀ ਆਪਣੇ ਆਪ ਤੇਲ ਵਿਚ ਡਿੱਗ ਜਾਵੇਗੀ। ਬੂੰਦੀ ਨੂੰ ਗੋਲਡਨ ਬਰਾਊਨ ਹੋਣ ਤੱਕ ਮੱਧਮ ਗਰਮ ਤੇਲ ਵਿਚ ਤਲ ਲਵੋਂ। ਬੂੰਦੀ ਚੰਗੀ ਤਰ੍ਹਾਂ ਅਤੇ ਕਰੀਸਪੀ ਵਾਂਗ ਤਿਆਰ ਹੈ, ਇਸ ਨੂੰ ਪਲੇਟ ਵਿਚ ਕੱਢ ਲਵੋ ਅਤੇ ਬਚੇ ਹੋਏ ਘੋਲ ਨੂੰ ਵੀ ਇਸੇ ਤਰ੍ਹਾਂ ਬਣਾ ਲਵੋ ਅਤੇ ਇਸ ਪ੍ਰਕਾਰ ਬੂੰਦੀ ਤਿਆਰ ਕਰ ਲਵੋ।

Masala BoondiMasala Boondi

ਇਕ ਵਾਰ ਦੀ ਬੂੰਦੀ ਤਲਣ ਵਿਚ 3 - 4 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਬੂੰਦੀ ਵਿਚ ਮਸਾਲਾ ਮਿਲਾਓ। ਪੈਨ ਨੂੰ ਗੈਸ ਉੱਤੇ ਰੱਖ ਕੇ ਗਰਮ ਕਰੋ। ਹੁਣ ਇਸ ਵਿਚ ਤੇਲ ਪਾਓ ਤੇ ਤੇਲ ਗਰਮ ਹੋਣ ਤੇ ਕਰੀ ਪੱਤਾ ਪਾ ਕਰ ਤੜਕ ਲਵੋਂ,  ਪੱਤੀਆਂ ਨੂੰ ਧੀਮੀ ਅੱਗ ਉੱਤੇ ਹੀ ਚੰਗੇ ਤਰ੍ਹਾਂ ਕਰੀਸਪ ਹੋਣ ਤੱਕ ਤਲਣਾ ਹੈ। ਪੱਤੇ ਕਰੀਸਪ ਹੋ ਕੇ ਤਿਆਰ ਹਨ। ਇਨ੍ਹਾਂ ਨੂੰ ਪਲੇਟ ਵਿਚ ਕੱਢ ਲਵੋਂ ਅਤੇ ਪੂਰੀ ਤਰ੍ਹਾਂ ਠੰਡਾ ਹੋਣ ਦਿਓ। ਕਰੀ ਪੱਤਾ ਠੰਡਾ ਹੋਣ ਦੇ ਬਾਅਦ ਇਨ੍ਹਾਂ ਨੂੰ ਕਰਸ਼ ਕਰ ਲਓ। ਹੁਣ ਇਸ ਵਿਚ ਲੂਣ ਅਤੇ ਲਾਲ ਮਿਰਚ ਪਾ ਕੇ ਮਿਲਾ ਲਵੋਂ  ਅਤੇ ਇਹ ਮਸਾਲਾ ਬੂੰਦੀ ਵਿਚ ਪਾ ਕੇ ਮਿਲਾ ਦਿਓ। ਨਮਕੀਨ ਮਸਾਲਾ ਬੂੰਦੀ ਪਰੋਸਣ ਲਈ ਤਿਆਰ ਹੈ।

Masala BoondiMasala Boondi

ਬੂੰਦੀ ਨੂੰ ਤੁਸੀ ਸਟੋਰ ਕਰਕੇ ਪੂਰੇ 6 ਮਹੀਨੇ ਤੱਕ ਖਾਣ ਲਈ ਵਰਤੋ ਵਿਚ ਲਿਆ ਸਕਦੇ ਹੋ। ਬੂੰਦੀ ਨੂੰ ਪੂਰੀ ਤਰ੍ਹਾਂ ਨਾਲ ਠੰਡਾ ਹੋ ਜਾਣ ਦੇ ਬਾਅਦ ਬਿਨਾਂ ਕੋਈ ਮਸਾਲਾ ਪਾਏ ਕਿਸੇ ਵੀ ਕੰਟੇਨਰ ਵਿਚ ਪਾ ਕਰ ਸਟੋਰ ਕਰ ਸਕਦੇ ਹੋ ਜਾਂ ਇਸ ਵਿਚ ਮਸਾਲਾ ਪਾ ਕੇ ਵੀ ਇਸ ਨੂੰ ਸਟੋਰ ਕਰ ਸਕਦੇ ਹੋ। ਬੂੰਦੀ ਲੰਬੀ ਬਣ ਰਹੀ ਹੈ ਤਾਂ ਵੇਸਣ ਗਾੜ੍ਹਾ ਹੈ ਅਜਿਹੇ ਵਿਚ ਘੋਲ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਨੂੰ ਠੀਕ ਕਰ ਲਵੋ। ਜੇਕਰ ਬੂੰਦੀ ਚਪਟੀ ਸੀ ਬਣ ਰਹੀ ਹੈ , ਫੁਲ ਨਹੀਂ ਰਹੀ ਹੈ ਤਾਂ ਵੇਸਣ ਦਾ ਘੋਲ ਪਤਲਾ ਹੈ। ਇਸ ਨੂੰ ਠੀਕ ਕਰਨ ਲਈ ਇਸ ਵਿਚ ਥੋੜ੍ਹਾ ਵੇਸਣ ਪਾ ਕੇ ਠੀਕ ਕਰ ਲਵੋ।

Masala BoondiMasala Boondi

ਇਕ ਦਮ ਵਧੀਆ ਬੂੰਦੀ ਬਣਾਉਣ ਦੇ ਲਈ ਘੋਲ ਨੂੰ ਗਿਰਨ ਵਾਲੀ ਕੰਸੀਸਟੇਂਸੀ ਦਾ ਤਿਆਰ ਕਰੋ ਅਤੇ ਇਸ ਨੂੰ ਚੰਗੀ ਤਰ੍ਹਾਂ ਫੈਂਟਨਾ ਨਾ ਭੁੱਲੋ। ਬੂੰਦੀ ਤਲਦੇ ਸਮੇ ਤੇਲ ਗਰਮ ਹੋਣਾ ਚਾਹੀਦਾ ਹੈ। ਜੇਕਰ ਤੇਲ ਘੱਟ ਗਰਮ ਹੋਵੇਗਾ ਤਾਂ ਬੂੰਦੀ ਚੰਗੀ ਫੁਲੇਗੀ ਨਹੀਂ। ਕੜਾਹੀ ਵਿਚ ਓਨੀ ਹੀ ਬੂੰਦੀ ਤਲਣ ਲਈ ਪਾਓ ਜਿੰਨੀ ਉਸ ਵਿਚ ਸੌਖ ਨਾਲ ਆ ਜਾਵੇ।  ਬੂੰਦੀ ਵਿਚ ਮਸਾਲੇ ਤੁਸੀ ਆਪਣੀ ਪਸੰਦ ਅਨੁਸਾਰ ਕਾਲੀ ਮਿਰਚ ਪਾਊਡਰ, ਭੁੰਨਿਆ ਜੀਰਾ ਪਾਊਡਰ ਜੋ ਪਾਉਣਾ ਚਾਹੋ ਪਾ ਸਕਦੇ ਹੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement