Advertisement

ਲੱਛਾ ਪੁਦੀਨਾ ਪਰੌਂਠਾ

ਏਜੰਸੀ | Edited by : ਵੀਰਪਾਲ ਕੌਰ
Published Jul 11, 2019, 3:03 pm IST
Updated Jul 11, 2019, 3:03 pm IST
 100 ਗ੍ਰਾਮ ਆਟਾ, ਛਿੜਕਣ ਲਈ ਪੁਦੀਨਾ ਪਾਊਡਰ, ਸਵਾਦ ਅਨੁਸਾਰ ਨਮਕ
mint parantha recipe
 mint parantha recipe

ਸਮੱਗਰੀ : 100 ਗ੍ਰਾਮ ਆਟਾ, ਛਿੜਕਣ ਲਈ ਪੁਦੀਨਾ ਪਾਊਡਰ, ਸਵਾਦ ਅਨੁਸਾਰ ਨਮਕ। 

ਬਣਾਉਣ ਦਾ ਢੰਗ : ਪਹਿਲਾਂ ਆਟੇ ਵਿਚ ਨਮਕ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਵੋ। ਫਿਰ ਉਸ ਆਟੇ ਦਾ ਪੇੜਾ ਬਣਾ ਕੇ ਉਸ ਨੂੰ ਰੋਟੀ ਵਾਂਗ ਵੇਲ ਲਉ ਤੇ ਇਸ ਵਿਚ ਪੁਦੀਨਾ ਪਾਊਡਰ ਪਾ ਕੇ ਫ਼ੋਲਡ ਕਰ ਲਉ। ਇਸ ਤੋਂ ਬਾਅਦ ਇਸ ਨੂੰ ਦੁਬਾਰਾ ਵੇਲ ਲਉ ਅਤੇ ਫਿਰ ਥੋੜਾ ਜਿਹਾ ਸੁੱਕਾ ਆਟਾ ਛਿੜਕ ਕੇ ਇਸ ਨੂੰ ਮੁੜ ਫ਼ੋਲਡ ਕਰ ਲਉ। ਇਸ ਤਰ੍ਹਾਂ ਤਕਰੀਬਨ 7-8 ਅੱਠ ਵਾਰ ਕਰੋ। ਅੰਤ ਵਿਚ ਵੇਲੇ ਹੋਏ ਪੇੜੇ ਵਿਚ ਥੋੜਾ ਜਿਹਾ ਪੁਦੀਨਾ ਪਾਊਡਰ ਪਾ ਕੇ ਉਸ ਨੂੰ ਹੱਥ ਨਾਲ ਥਪਥਪਾ ਦਿਉ ਅਤੇ ਫਿਰ ਤੰਦੂਰ ਵਿਚ ਪਕਾ ਕੇ ਇਸ ਨੂੰ ਗਰਮਾ ਗਰਮ ਪਰੋਸੋ।

Advertisement