ਉਨਾਵ ਜਬਰ ਜਨਾਹ ਪੀੜਤਾ ਦੇ ਪਿਤਾ ਦੀ ਮੌਤ ਦਾ ਮਾਮਲਾ
Published : Feb 11, 2026, 5:03 pm IST
Updated : Feb 11, 2026, 5:03 pm IST
SHARE ARTICLE
Unnao rape victim's father's death case
Unnao rape victim's father's death case

ਕੁਲਦੀਪ ਸੇਂਗਰ ਦੀ ਅਪੀਲ 'ਤੇ ਸੁਣਵਾਈ 17 ਫ਼ਰਵਰੀ ਨੂੰ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਬੁਧਵਾਰ ਨੂੰ ਉਨਾਵ ਜਬਰ ਜਨਾਹ ਪੀੜਤਾ ਦੇ ਪਿਤਾ ਦੀ ਹਿਰਾਸਤ ’ਚ ਮੌਤ ਦੇ ਮਾਮਲੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕੱਢੇ ਗਏ ਆਗੂ ਕੁਲਦੀਪ ਸੇਂਗਰ ਅਤੇ ਹੋਰਾਂ ਵਲੋਂ ਅਪਣੀ ਸਜ਼ਾ ਵਿਰੁਧ ਦਾਇਰ ਅਪੀਲਾਂ ਉਤੇ ਸੁਣਵਾਈ 17 ਫ਼ਰਵਰੀ ਲਈ ਸੂਚੀਬੱਧ ਕੀਤੀ ਹੈ। ਜਸਟਿਸ ਸਵਰਣ ਕਾਂਤਾ ਨੇ ਹਾਈ ਕੋਰਟ ਨੂੰ ਤਿੰਨ ਮਹੀਨਿਆਂ ਅੰਦਰ ਅਪੀਲਾਂ ਉਤੇ ਫ਼ੈਸਲਾ ਕਰਨ ਦਾ ਹੁਕਮ ਦੇਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਦਾ ਨੋਟਿਸ ਲਿਆ ਅਤੇ ਕਿਹਾ ਕਿ ‘‘ਹੁਣ ਇਸ ਮਾਮਲੇ ਉਤੇ ਸਮਾਂਬੱਧ ਤਰੀਕੇ ਨਾਲ ਸੁਣਵਾਈ ਹੋਵੇਗੀ।’’

ਬੁਧਵਾਰ ਨੂੰ ਸੁਣਵਾਈ ਮੁਲਤਵੀ ਕਰ ਦਿਤੀ ਗਈ ਕਿਉਂਕਿ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਪੀੜਤਾ ਦੀ ਉਹ ਅਪੀਲ ਹਾਈ ਕੋਰਟ ਦੀ ਇਕ ਬੈਂਚ ਸਾਹਮਣੇ ਹੈ ਜਿਸ ’ਚ 10 ਸਾਲ ਦੀ ਸਜ਼ਾ ਨੂੰ ਵਧਾਉਣ ਦੀ ਅਪੀਲ ਕੀਤੀ ਗਈ ਹੈ। ਬੈਂਚ ਇਸ ਉਤੇ ਮਾਰਚ ਦੌਰਾਨ ਸੁਣਵਾਈ ਕਰੇਗੀ। ਜਸਟਿਸ ਨੇ ਮਾਮਲੇ ਦੀ ਸੁਣਵਾਈ 17 ਫ਼ਰਵਰੀ ਨੂੰ ਕਰਨ ਦਾ ਹੁਕਮ ਦਿਤਾ ਤਾਕਿ ਸਥਿਤੀ ਸਪੱਸ਼ਟ ਹੋ ਸਕੇ ਅਤੇ ਕੁਲਦੀਪ ਸੇਂਗਰ ਦੇ ਭਰਾ ਨੂੰ ਦਿਤੀ ਗਈ ਅੰਤਰਿਮ ਜ਼ਮਾਨਤ ਉਦੋਂ ਤਕ ਲਈ ਵਧਾ ਦਿਤੀ ਗਈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement