
ਸਮੱਗਰੀ: ਮਾਂਹ ਦਾਲ, ਮੁੰਗੀ ਦੀ ਦਾਲ, ਅਰਹਰ ਦਾਲ, ਮਾਂਹ ਦਾਲ , ਘਿਉ, ਸੁੱਕੀਆਂ ਲਾਲ ਮਿਰਚਾਂ।
ਇਕ ਚੀਜ਼ ਜੋ ਹਰ ਰੋਜ਼ ਭਾਰਤੀ ਘਰਾਂ ਵਿਚ ਮਿਲ ਜਾਂਦੀ ਹੈ ਉਹ ਹਨ ਦਾਲਾਂ। ਜ਼ਿਆਦਾਤਰ ਤੁਸੀਂ 1 ਕਿਸਮ ਦੀ ਦਾਲ ਜਾਂ ਵੱਧ ਤੋਂ ਵੱਧ 2 ਕਿਸਮ ਦੀਆਂ ਦਾਲਾਂ ਨੂੰ ਮਿਕਸ ਕਰ ਕੇ ਬਣਾਇਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਕੁਲ 4 ਦਾਲਾਂ ਨੂੰ ਕਿਵੇਂ ਮਿਲਾਉਣਾ ਹੈ ਅਤੇ ਕਿਵੇਂ ਪਕਾਉਣਾ ਹੈ।
ਸਮੱਗਰੀ: ਮਾਂਹ ਦਾਲ, ਮੁੰਗੀ ਦੀ ਦਾਲ, ਅਰਹਰ ਦਾਲ, ਮਾਂਹ ਦਾਲ , ਘਿਉ, ਸੁੱਕੀਆਂ ਲਾਲ ਮਿਰਚਾਂ।
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਨ੍ਹਾਂ ਚਾਰ ਦਾਲਾਂ ਨੂੰ ਮਿਲਾਉ ਅਤੇ ਉਨ੍ਹਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਉਂ ਦਿਉ। ਭਿੱਜਣ ਤੋਂ ਬਾਅਦ ਇਸ ਨੂੰ ਕੁਕਰ ਵਿਚ ਪਾਉ ਅਤੇ ਇਸ ਨੂੰ 2 ਤੋਂ 3 ਸੀਟੀਆਂ ਵਿਚ ਪਕਾਉ ਜਿਵੇਂ ਆਮ ਦਾਲ ਨੂੰ ਪਕਾਇਆ ਜਾਂਦਾ ਹੈ।
ਦਾਲ ਬਣਨ ਤੋਂ ਬਾਅਦ ਦਾਲ ਨੂੰ ਕੁਕਰ ਵਿਚ ਹੀ ਪਿਆ ਰਹਿਣ ਦਿਉ। ਕੜਾਹੀ ਵਿਚ ਘਿਉ ਲਉ, ਜ਼ੀਰਾ, ਲਾਲ ਮਿਰਚ ਪਾਉ ਅਤੇ ਥੋੜ੍ਹਾ ਜਿਹਾ ਪਾਣੀ ਮਿਲਾਉ, ਤਾਂ ਜੋ ਮਸਾਲਾ ਨਾ ਸੜ ਜਾਵੇ। ਪਾਣੀ ਪਾਉਣ ਵੇਲੇ ਧਿਆਨ ਰੱਖੋ। ਤੜਕਾ ਤਿਆਰ ਹੋ ਜਾਵੇ ਤਾਂ ਇਸ ਨੂੰ ਦਾਲ ਵਿਚ ਪਾ ਦਿਉ। ਤੁਹਾਡੀ ਮਿਕਸ ਦਾਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਅਤੇ ਚੌਲਾਂ ਨਾਲ ਖਾਉ।