
Jaggery Kheer Food Recipes:
Make jaggery kheer in your home kitchen Food Recipes: ਸਮੱਗਰੀ : ਇਕ ਲਿਟਰ ਦੁੱਧ, ਚਾਵਲ 50 ਗ੍ਰਾਮ, ਦੇਸੀ ਘਿਉ ਇਕ ਚੱਮਚ ਛੋਟਾ, ਛੋਟੀ ਇਲਾਇਚੀ 1/4 ਚੱਮਚ, ਕੱਦੂਕਸ ਕੀਤਾ ਹੋਇਆ ਗੁੜ 2 ਕਟੋਰੀਆਂ, ਮੇਵੇ ਸਵਾਦ ਅਨੁਸਾਰ।
ਇੰਜ ਬਣਾਉ : ਸੱਭ ਤੋਂ ਪਹਿਲਾਂ ਚਾਵਲਾਂ ਨੂੰ ਧੋ ਕੇ ਪਾਣੀ ਵਿਚ ਅੱਧੇ ਘੰਟੇ ਲਈ ਭਿਉਂ ਦਿਉ। ਇਕ ਭਾਰੀ ਤਲੇ ਵਾਲੇ ਭਾਂਡੇ ਵਿਚ ਘਿਉ ਪਾ ਕੇ ਗੁਲਾਬੀ ਹੋਣ ਤਕ ਭੁੰਨੋ। ਫਿਰ ਉਸ ਵਿਚ ਉਬਲਿਆ ਹੋਇਆ ਦੁੱਧ ਪਾ ਕੇ ਮੱਠੇ ਸੇਕ ’ਤੇ ਰੱਖ ਦਿਉ ਅਤੇ ਲਗਾਤਾਰ ਹਿਲਾਉਂਦੇ ਰਹੋ।
ਜਦ ਦੁੱਧ ਗਾੜ੍ਹਾ ਹੋ ਜਾਵੇ ਅਤੇ ਚਾਵਲ ਪਕ ਜਾਣ ਤਾਂ ਉਸ ਵਿਚ ਕੱਦੂਕਸ ਕੀਤਾ ਹੋਇਆ ਗੁੜ ਪਾ ਦਿਉ। ਉਸ ਨੂੰ ਉਦੋਂ ਤਕ ਪਕਾਉਂਦੇ ਰਹੋ ਜਦੋਂ ਤਕ ਗੁੜ ਚਾਵਲਾਂ ਵਿਚ ਚੰਗੀ ਤਰ੍ਹਾਂ ਮਿਲ ਨਾ ਜਾਵੇ। ਖੀਰ ਨੂੰ ਪਰੋਸਣ ਵਾਲੇ ਭਾਂਡੇ ਵਿਚ ਪਾ ਕੇ ਮੇਵਿਆਂ ਨਾਲ ਸਜਾਉ ਅਤੇ ਠੰਢਾ ਜਾਂ ਗਰਮ ਪਰੋਸੋ।