Health News: ਕਿਵੇਂ ਕਰੀਏ ਹੱਡੀਆਂ ਨੂੰ ਮਜ਼ਬੂਤ

By : GAGANDEEP

Published : Jun 12, 2024, 8:06 am IST
Updated : Jun 12, 2024, 8:16 am IST
SHARE ARTICLE
How to strengthen bones Health News
How to strengthen bones Health News

Health News: ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹਨ

How to strengthen bones Health News: ਵਿਟਾਮਿਨ ਡੀ ਤੇ ਕੈਲਸ਼ੀਅਮ ਦੋਵੇਂ ਪੌਸ਼ਟਿਕ ਤੱਤ ਸਰੀਰ ਲਈ ਜ਼ਰੂਰੀ ਹਨ। ਇਹ ਦੋਵੇਂ ਤੱਤ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਹਨ। ਇਨ੍ਹਾਂ ਦੀ ਵਰਤੋਂ ਨਾਲ, ਹੱਡੀਆਂ ਨੂੰ ਲੰਮੇ ਸਮੇਂ ਤਕ ਮਜ਼ਬੂਤ ਤੇ ਤੰਦਰੁਸਤ ਰਖਿਆ ਜਾ ਸਕਦਾ ਹੈ। ਜ਼ਿਆਦਾਤਰ ਵਿਟਾਮਿਨ ਡੀ ਧੁੱਪ ਤੋਂ ਪ੍ਰਾਪਤ ਹੁੰਦਾ ਹੈ ਪਰ ਕੈਲਸ਼ੀਅਮ ਪ੍ਰਾਪਤ ਕਰਨ ਲਈ, ਸਾਨੂੰ ਭੋਜਨ ਤੇ ਨਿਰਭਰ ਰਹਿਣਾ ਪੈਂਦਾ ਹੈ। ਤੁਹਾਡੀ ਜਾਣਕਾਰੀ ਲਈ, ਕੁੱਝ ਫਲ ਦੱਸੇ ਜਾ ਰਹੇ ਹਨ। ਇਹ ਫਲ ਤੁਹਾਡੀਆਂ ਹੱਡੀਆਂ ਲਈ ਵਿਟਾਮਿਨ ਡੀ ਤੇ ਕੈਲਸੀਅਮ ਦਾ ਵਧੀਆ ਸਰੋਤ ਹੋ ਸਕਦੇ ਹਨ।

ਇਹ ਵੀ ਪੜ੍ਹੋ: Health News: ਮਿਸ਼ਰੀ ਗਲੇ ਦੀ ਖ਼ਰਾਸ਼ ਸਣੇ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜਾਤ

ਮੱਛੀ: ਸਾਲਮਨ, ਟੂਨਾ ਤੇ ਟਰਾਉਟ ਨੂੰ ਫੈਟੀ ਮੱਛੀ ਕਿਹਾ ਜਾਂਦਾ ਹੈ। ਇਨ੍ਹਾਂ ਦਾ ਸੇਵਨ ਵਿਟਾਮਿਨ ਡੀ ਤੇ ਕੈਲਸ਼ੀਅਮ ਦਾ ਚੰਗਾ ਸ੍ਰੋਤ ਹੈ। ਇਸ ਤੋਂ ਇਲਾਵਾ, ਇਹ ਤੁਹਾਡੀਆਂ ਹੱਡੀਆਂ ਨੂੰ ਤੰਦਰੁਸਤ ਤੇ ਪੌਸ਼ਟਿਕ ਰਖਣ ਦੇ ਨਾਲ-ਨਾਲ ਇਨ੍ਹਾਂ ਨੂੰ ਪੌਸ਼ਟਿਕ ਬਣਾਉਣ ਤੇ ਮਜ਼ਬੂਤ ਕਰਨ ਦਾ ਕੰਮ ਕਰੇਗਾ।

ਦੁੱਧ: ਦੁੱਧ ਤੇ ਹੋਰ ਡੇਅਰੀ ਉਤਪਾਦ ਜਿਵੇਂ ਘਿਉ, ਪਨੀਰ, ਮੱਖਣ ਹੱਡੀਆਂ ਨੂੰ ਕਾਫ਼ੀ ਹੱਦ ਤਕ ਮਜ਼ਬੂਤ ਕਰਨ ਦੀ ਸਮਰੱਥਾ ਰਖਦੇ ਹਨ। ਖ਼ਾਸਕਰ ਜਦੋਂ ਦੁੱਧ ਦੀ ਗੱਲ ਕਰੀਏ ਤਾਂ ਇਹ ਸਰੀਰ ਦੀ ਹੱਡੀਆਂ ਦੀ ਘਣਤਾ ਨੂੰ ਵਧਾਉਣ ਵਿਚ ਬਹੁਤ ਮਦਦ ਕਰਦਾ ਹੈ।

ਇਹ ਵੀ ਪੜ੍ਹੋ: Modi government News: ਮੋਦੀ ਸਰਕਾਰ 'ਚ ਮੰਤਰੀਆਂ 'ਚ ਵੰਡੇ ਗਏ ਵਿਭਾਗ, ਕਿਸ ਨੇਤਾ ਨੂੰ ਮਿਲਿਆ ਕਿਹੜਾ ਮੰਤਰਾਲਾ? ਪੂਰੀ ਸੂਚੀ ਵੇਖੋ

ਹਰੀਆਂ ਸਬਜ਼ੀਆਂ: ਇਹ ਸਾਬਤ ਹੋਇਆ ਹੈ ਕਿ ਹਰੀਆਂ ਸਬਜ਼ੀਆਂ ਪੋਸ਼ਣ ਦਾ ਵਧੀਆ ਸ੍ਰੋਤ ਹਨ। ਸਬਜ਼ੀਆਂ ਜਿਵੇਂ ਬ੍ਰੋਕਲੀ ਤੇ ਗੋਭੀ ਕੈਲਸ਼ੀਅਮ ਦੇ ਸ਼ਾਨਦਾਰ ਨਾਨ-ਡੇਅਰੀ ਸਰੋਤ ਹਨ। ਹਾਲਾਂਕਿ, ਪਾਲਕ ਦਾ ਸਾਗ ਵੀ ਇਸ ਸ਼੍ਰੇਣੀ ਵਿਚ ਸਹੀ ਹੈ। ਪਾਲਕ ਵਿਚ ਆਕਸੀਲਿਕ ਐਸਿਡ ਮਿਲਦਾ ਹੈ। ਇਹ ਮਨੁੱਖੀ ਸਰੀਰ ਨੂੰ ਕੈਲਸ਼ੀਅਮ ਜਜ਼ਬ ਕਰਨ ਲਈ ਅਯੋਗ ਬਣਾ ਦਿੰਦਾ ਹੈ।

ਸੋਇਆਬੀਨ ਦਾ ਦੁੱਧ: ਸੋਇਆਬੀਨ ਦਾ ਦੁੱਧ ਜਾਂ ਹੋਰ ਸੋਇਆਬੀਨ ਆਧਾਰਤ ਭੋਜਨ ਹੱਡੀਆਂ ਲਈ ਬਹੁਤ ਜ਼ਿਆਦਾ ਸਹਾਈ ਹੁੰਦੀਆਂ ਹਨ। ਕੈਲਸ਼ੀਅਮ ਨਾਲ ਭਰਪੂਰ ਹੋਣ ਕਾਰਨ, ਇਹ ਭੋਜਨ ਹੱਡੀਆਂ ਲਈ ਇਕ ਸਿਹਤਮੰਦ ਫ਼ੂਡ ਵਜੋਂ ਜਾਣੇ ਜਾਂਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from How to strengthen bones Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement