
Health News: ਬਣਾਉਣ ਵਿਚ ਹੁੰਦਾ ਬੇਹੱਦ ਆਸਾਨ
Make Egg Parantha in your home kitchen News in punjabi : ਸਮੱਗਰੀ: 3-ਆਂਡੇ, ਹਰੀਆਂ ਮਿਰਚਾਂ, ਆਟਾ, ਇਕ-ਇਕ ਵੱਡਾ ਚਮਚ ਬਰੀਕ ਧਨੀਆਂ ਤੇ ਪਿਆਜ਼, ਨਮਕ ਤੇ ਸਰ੍ਹੋਂ ਦਾ ਤੇਲ
ਇਹ ਵੀ ਪੜ੍ਹੋ: Health News: ਮੋਹਕਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾ ਸਕਦੇ ਹਨ ਛੁਟਕਾਰਾ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਆਂਡੇ ਦਾ ਪਰੌਂਠਾ ਤਿਆਰ ਕਰਨ ਲਈ ਆਟਾ ਗੁੰਨ੍ਹੋ। ਆਟਾ ਗੁੰਨ੍ਹਣ ਸਮੇਂ ਤੇਲ ਜਾਂ ਘਿਉ ਦੀ ਵਰਤੋਂ ਜ਼ਰੂਰ ਕਰੋ। ਇਕ ਪਰਾਂਤ ਵਿਚ ਆਟਾ ਪਾ ਕੇ ਇਸ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਜਾਂ ਗਰਮ ਕੀਤਾ ਹੋਇਆ ਘਿਉ ਅਤੇ ਨਮਕ ਸ਼ਾਮਲ ਕਰੋ।ਹੁਣ ਇਕ ਛੋਟੇ ਭਾਂਡੇ ਵਿਚ ਆਂਡੇ ਨੂੰ ਭੰਨੋ। ਇਸ ਵਿਚ ਹਰਾ ਧਨੀਆ, ਹਰੀ ਮਿਰਚ ਤੇ ਪਿਆਜ਼ ਮਿਲਾਉ। ਇਹ ਚੀਜ਼ਾਂ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਵੋ।
ਇਹ ਵੀ ਪੜ੍ਹੋ: Health News: ਚਾਹ ’ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ
ਹੁਣ ਗੈਸ ਉਤੇ ਤਵਾ ਰੱਖ ਕੇ ਘੱਟ ਅੱਗ ’ਤੇ ਗਰਮ ਕਰੋ। ਆਟੇ ਦਾ ਪੇੜਾ ਵੇਲੋ ਤੇ ਤਵੇ ਉਤੇ ਪਾ ਦਿਉ। ਦੋਵੇਂ ਪਾਸਿਆਂ ਤੋਂ ਰੋਟੀ ਨੂੰ ਸੇਕਣ ਤੋਂ ਬਾਅਦ ਰੋਟੀ ਦੇ ਦੋ ਹਿੱਸੇ ਹੋ ਜਾਂਦੇ ਹਨ। ਫਿਰ ਰੋਟੀ ਵਿਚ ਥੋੜ੍ਹਾ ਜਿਹਾ ਚਿਮਟੇ ਨਾਲ ਕੱਟ ਮਾਰ ਕੇ ਹੁਣ ਉਸ ਵਿਚ ਤਿਆਰ ਕੀਤੇ ਆਂਡੇ ਦੀ ਸਮੱਗਰੀ ਪਾ ਦਿਉ ਅਤੇ ਉਸ ਨੂੰ ਹੁਣ ਸੇਕਦੇ ਰਹੋ। ਜਦੋਂ ਆਂਡਾ ਚੰਗੀ ਤਰ੍ਹਾਂ ਉਸ ਵਿਚ ਫੈਲ ਜਾਵੇ ਤਾਂ ਉਸ ਨੂੰ ਪਲਟੀ ਮਾਰ ਕੇ ਪਰੌਂਠੇ ਉਪਰ ਘੀ ਲਗਾਉ। ਜਦੋਂ ਪਰੌਂਠਾ ਪੱਕ ਕੇ ਜਾਵੇ ਤਾਂ ਉਸ ਨੂੰ ਇਕ ਪਲੇਟ ਵਿਚ ਕੱਢ ਲਵੋ। ਇਸੇ ਤਰ੍ਹਾਂ ਬਾਕੀ ਦੇ ਪਰੌਂਠੇ ਵੀ ਤਿਆਰ ਕਰੋ। ਤੁਹਾਡਾ ਆਂਡੇ ਦਾ ਪਰੌਂਠਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਮੱਖਣ ਜਾਂ ਆਚਾਰ ਨਾਲ ਖਾਉ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Make eggs in the home kitchen Health News, stay tuned to Rozana Spokesman)