
ਇੰਝ ਬਣਾਉ ਪਨੀਰ ਦੀਆਂ ਪੂੜੀਆਂ
ਸਮੱਗਰੀ: ਪਨੀਰ-3/4 ਕੱਪ (ਕੱਦੂਕਸ ਕੀਤਾ ਹੋਇਆ), ਕਣਕ ਦਾ ਆਟਾ-1 ਕੱਪ, ਵੇਸਣ-1 ਵੱਡਾ ਚਮਚ, ਸੂਜੀ-1 ਛੋਟਾ ਚਮਚ, ਗਰਮ ਮਸਾਲਾ ਪਾਊਡਰ-1 ਛੋਟਾ ਚਮਚ, ਲਾਲ ਮਿਰਚ ਪਾਊਡਰ- 1 ਚਮਚ, ਅਜਵੈਣ-1/2 ਛੋਟਾ ਚਮਚ, ਜ਼ੀਰਾ-1/2 ਛੋਟਾ ਚਮਚ, ਹਰਾ ਧਨੀਆ-1 ਵੱਡਾ ਚਮਚ (ਕੱਟਿਆ ਹੋਇਆ), ਨਮਕ ਸਵਾਦ ਅਨੁਸਾਰ, ਤੇਲ-ਤੱਲਣ ਲਈ।
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੌਲੀ ਵਿਚ ਤੇਲ ਨੂੰ ਛੱਡ ਕੇ ਬਾਕੀ ਸਾਰੀ ਸਮੱਗਰੀ ਮਿਲਾਉ। ਇਸ ਵਿਚ ਲੋੜ ਅਨੁਸਾਰ ਪਾਣੀ ਮਿਲਾ ਕੇ ਛੱਡ ਦਿਉ। ਫਿਰ ਆਟਾ ਗੁੰਨ੍ਹੋ, ਫਿਰ ਆਟੇ ਨੂੰ ਢੱਕ ਕੇ 5 ਮਿੰਟ ਤਕ ਵਖਰਾ ਰੱਖੋ। ਹੁਣ ਹੱਥਾਂ ’ਤੇ ਥੋੜ੍ਹਾ ਤੇਲ ਲਗਾ ਕੇ ਆਟੇ ਦੇ ਛੋਟੇ-ਛੋਟੇ ਪੇੜੇ ਲੈ ਕੇ ਵੇਲ ਲਉ। ਕੜਾਹੀ ਵਿਚ ਤੇਲ ਗਰਮ ਕਰ ਕੇ ਉਸ ਵਿਚ ਪੂੜੀਆਂ ਪਾਉ ਅਤੇ ਭੂਰੀਆਂ ਹੋਣ ਤਕ ਫ਼ਰਾਈ ਕਰੋ। ਤਿਆਰ ਪੂੜੀਆਂ ਪਲੇਟ ਵਿਚ ਰੱਖ ਕੇ ਛੋਲਿਆਂ ਦੀ ਸਬਜ਼ੀ ਜਾਂ ਫਿਰ ਆਲੂ ਦੀ ਸਬਜ਼ੀ ਨਾਲ ਖਾਉ।