
Household Tips: ਮਿੰਟਾਂ ਵਿਚ ਤਿਆਰ ਹੋਣ ਵਾਲੀ ਡਿਸ਼ ਖਾਣ ਵਿਚ ਵੀ ਹੁੰਦੀ ਬਹੁਤ ਸਵਾਦਿਸ਼ਟ
Let's make cheese velvet news in punjabi: ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਪਨੀਰ ਮਖ਼ਮਲੀ ਕਿਵੇਂ ਬਣਾਈ ਜਾਂਦੀ ਹੈ। ਇਹ ਮਿੰਟਾਂ ਵਿਚ ਤਿਆਰ ਹੋਣ ਵਾਲੀ ਡਿਸ਼ ਖਾਣ ਵਿਚ ਬਹੁਤ ਸਵਾਦਿਸ਼ਟ ਲਗਦੀ ਹੈ ਜੋ ਇਕ ਵਾਰ ਖਾਣ ਤੋਂ ਬਾਅਦ ਤੁਹਾਡੇ ਬੱਚਿਆਂ ਦੀ ਪਸੰਦੀਦਾ ਬਣ ਜਾਵੇਗੀ।
ਇਹ ਵੀ ਪੜ੍ਹੋ: Editorial: ਦਾਜ ਖ਼ਾਤਰ ਔਰਤ ਨਾਲ ਬੇਵਫ਼ਾਈ ਕਰਨ ਵਾਲਾ ਮਰਦ ‘ਐਨੀਮਲ’ ਹੀ ਤਾਂ ਹੁੰਦਾ ਹੈ!
ਸਮੱਗਰੀ: ਪਨੀਰ- 2 ਕੱਪ, ਮੱਖਣ-1 ਵੱਡਾ ਚਮਚ, ਤੇਲ-1 ਛੋਟਾ ਚਮਚ, ਦੁੱਧ-1/2 ਕੱਪ, ਪਿਆਜ਼-3 (ਕੱਟੇ ਹੋਏ), ਗਰਮ ਮਸਾਲਾ ਪਾਊਡਰ-1+1/2 ਛੋਟਾ ਚਮਚ, ਨਮਕ ਸਵਾਦ ਅਨੁਸਾਰ, ਗ੍ਰੀਨ ਪੇਸਟ ਬਣਾਉਣ ਲਈ, ਦਹੀਂ-1/2 ਕੱਪ, ਹਰਾ ਧਨੀਆ-2 ਕੱਪ (ਬਾਰੀਕ ਕੱਟਿਆ), ਪੁਦੀਨੇ ਦੇ ਪੱਤੇ-1/2 ਕੱਪ, ਹਰੀ ਮਿਰਚ-3-4, ਕਾਜੂ-1/2 ਕੱਪ, ਲੱਸਣ-3-7 ਕਲੀਆਂ, ਅਦਰਕ-1 ਇੰਚ ਟੁਕੜਾ।
ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਦਸੰਬਰ 2023)
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਗ੍ਰੀਨ ਪੇਸਟ ਦੀ ਸਮੱਗਰੀ ਨੂੰ ਮਿਕਸੀ ਵਿਚ ਪੀਸ ਲਉ। ਤਿਆਰ ਪੇਸਟ ਵਿਚ ਪਨੀਰ ਨੂੰ ਮੈਰੀਨੇਟ ਕਰ ਕੇ 20 ਮਿੰਟ ਤਕ ਵਖਰਾ ਰੱਖੋ। ਹੁਣ ਫ਼ਰਾਈਪੈਨ ਵਿਚ ਤੇਲ ਅਤੇ ਮੱਖਣ ਗਰਮ ਕਰ ਕੇ ਪਿਆਜ਼ ਭੁੰਨੋ। ਇਸ ਵਿਚ ਮੈਰੀਨੇਟ ਪਨੀਰ, ਗਰਮ ਮਸਾਲਾ, ਦੁੱਧ, ਨਮਕ ਪਾ ਕੇ 2-3 ਮਿੰਟ ਤਕ ਪਕਾਉ। ਤੁਹਾਡੀ ਪਨੀਰ ਮਖ਼ਮਲੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਕੌਲੀ ਵਿਚ ਕੱਢ ਕੇ ਪਰਾਂਠੇ ਜਾਂ ਬਟਰ ਨਾਨ ਨਾਲ ਖਾਉ।