Editorial: ਦਾਜ ਖ਼ਾਤਰ ਔਰਤ ਨਾਲ ਬੇਵਫ਼ਾਈ ਕਰਨ ਵਾਲਾ ਮਰਦ ‘ਐਨੀਮਲ’ ਹੀ ਤਾਂ ਹੁੰਦਾ ਹੈ!

By : NIMRAT

Published : Dec 13, 2023, 6:57 am IST
Updated : Dec 13, 2023, 7:53 am IST
SHARE ARTICLE
A man who is unfaithful to a woman for the sake of dowry is an 'animal'
A man who is unfaithful to a woman for the sake of dowry is an 'animal'

Editorial: ਇਹ ਸੱਭ ਸਾਡੀਆਂ ਸਮਾਜਕ ਪ੍ਰਥਾਵਾਂ ਦਾ ਕਸੂਰ ਹੈ ਕਿਉਂਕਿ ਕਦੇ ਨਾ ਕਦੇ ਕਿਸੇ ਤਰ੍ਹਾਂ ਕਿਸੇ ਪ੍ਰਵਾਰ ਨੂੰ ਚੰਗਾ ਚੋਖਾ ਫ਼ਾਇਦਾ ਵੀ ਮਿਲ ਜਾਂਦਾ

A man who is unfaithful to a woman for the sake of dowry is an 'animal'!: ਪਿਛਲੇ ਹਫ਼ਤੇ ਕੇਰਲਾ ਵਿਚ ਇਕ 28 ਸਾਲ ਦੀ ਕੁੜੀ ਨੇ ਆਤਮ ਹਤਿਆ ਕਰ ਲਈ ਕਿਉਂਕਿ ਉਸ ਦਾ ਵਿਆਹ ਟੁਟ ਗਿਆ ਸੀ। ਉਹ ਇਕ ਹਮ ਉਮਰ ਡਾਕਟਰ ਨਾਲ ਪਿਆਰ ਕਰਦੀ ਸੀ ਪਰ ਜਦ ਰਿਸ਼ਤੇ ਦੀ ਗੱਲ ਪੱਕੀ ਹੋ ਗਈ ਤਾਂ ਉਸ ਦੇ ਮੰਗੇਤਰ ਨੇ 150 ਸੋਨੇ ਦੀਆਂ ਅਸ਼ਰਫ਼ੀਆਂ, 15 ਕਿੱਲੇ ਜ਼ਮੀਨ ਤੇ ਇਕ ਬੀ.ਐਮ.ਡਬਲਿਊ ਕਾਰ ਮੰਗ ਲਈ। ਮਾਪਿਆਂ ਦੀ ਹੋਰ ਕੋਈ ਔਲਾਦ ਨਹੀਂ ਸੀ ਅਤੇ ਉਨ੍ਹਾਂ ਨਾਂਹ ਕਰ ਦਿਤੀ ਅਤੇ ਰਿਸ਼ਤਾ ਟੁਟ ਗਿਆ ਪਰ ਨਾਲ ਹੀ ਉਸ ਲੜਕੀ ਦਾ ਜਿਉਣ ਦਾ ਹੌਸਲਾ ਵੀ ਟੁਟ ਗਿਆ। ਉਹ ਪਿਆਰ ਵਿਚ ਧੋਖੇ ਨੂੰ ਬਰਦਾਸ਼ਤ ਨਾ ਕਰ ਸਕੀ ਪਰ ਇਹੀ ਸਾਡੀ ਪਰਵਰਿਸ਼ ਦੀ ਗ਼ਲਤੀ ਹੈ।

ਕੇਰਲ ਵਿਚ ਸਾਰੇ ਦੇਸ਼ ਦੇ ਮੁਕਾਬਲੇ ਸੱਭ ਤੋਂ ਵੱਧ ਪੜ੍ਹੀਆਂ ਲਿਖੀਆਂ ਕੁੜੀਆਂ ਹਨ ਪਰ ਜੇ ਇਕ ਡਾਕਟਰ ਹੀ ਅਪਣੀ ਕਾਬਲੀਅਤ ਦੇ ਬਾਵਜੂਦ ਅਪਣੀ ਅਹਿਮੀਅਤ ਨਹੀਂ ਸਮਝ ਸਕੀ ਤਾਂ ਫਿਰ ਬੇਟੀਆਂ ਸਿਰਫ਼ ਪੜ੍ਹਨ ਨਾਲ ਹੀ ਨਹੀਂ ਬੱਚ ਸਕਣੀਆਂ। ਇਸ ਸਾਲ ਦੇ ਐਨ.ਸੀ.ਆਰ.ਬੀ. ਦੇ ਅੰਕੜੇ ਔਰਤਾਂ ਵਿਰੁਧ ਅਪਰਾਧਾਂ ਵਿਚ 4 ਫ਼ੀ ਸਦੀ ਵਾਧਾ ਦਰਸਾ ਰਹੀਆਂ ਹਨ ਤੇ ਇਕ ਹੋਰ ਖੋਜ ਮੁਤਾਬਕ ਭਾਰਤ ਵਿਚੋਂ 45 ਫ਼ੀ ਸਦੀ ਔਰਤਾਂ ਵਿਰੁਧ ਅਪਰਾਧ/ਆਤਮ ਹਤਿਆ ਦਾਜ ਕਰ ਕੇ ਹਨ।  ਅਸੀ ਅੱਜ ਤਕ ਮੁੰਡਿਆਂ ਨੂੰ ਸਮਝਾ ਨਹੀਂ ਸਕੇ ਕਿ ਜੇ ਉਨ੍ਹਾਂ ਦੀ ਅਪਣੇ ਵਾਸਤੇ ਬੀ.ਐਮ.ਡਬਲਿਊ ਜਾਂ 150 ਸੋਨੇ ਦੀਆਂ ਅਸ਼ਰਫ਼ੀਆਂ ਖ਼ਰੀਦਣ ਦੀ ਔਕਾਤ ਨਹੀਂ ਤਾਂ ਫਿਰ ਕਮਜ਼ੋਰੀ ਉਨ੍ਹਾਂ ਦੇ ਅਪਣੇ ਅੰਦਰ ਹੈ। ਇਸ ਕਮਜ਼ੋਰੀ ਨੂੰ ਪੂਰਾ ਕਰਨ ਦਾ ਭਾਰ ਲੜਕੀ ਦਾ ਪ੍ਰਵਾਰ ਕਿਉਂ ਚੁੱਕੇ? 

ਲੜਕੀ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਉਣ ਦੇ ਬਾਅਦ ਵੀ ਜੇ ਲੜਕੀ ਅਪਣੀ ਅਹਿਮੀਅਤ ਨਹੀਂ ਸਮਝ ਸਕੀ ਤਾਂ ਫਿਰ ਗ਼ਲਤੀ ਤਾਂ ਸਿਸਟਮ ਵਿਚ ਹੈ ਪਰ ਉਸ ਨੂੰ ਕਢਿਆ ਕਿਵੇਂ ਜਾਵੇ? ਕਾਨੂੰਨ ਵੀ ਬਣਾ ਦਿਤੇ ਗਏ ਹਨ ਪਰ ਬੜਾ ਸਾਹਸ ਚਾਹੀਦਾ ਹੈ ਅਜਿਹਾ ਕਦਮ ਚੁਕਣ ਵਾਸਤੇ। ਡਰ ਕਾਨੂੰਨ ਤੋਂ ਨਹੀਂ ਜਾਂ ਪ੍ਰਵਾਰ ਵਿਰੁਧ ਜਾਣ ਤੇ ਨਹੀਂ ਬਲਕਿ ਲੜਕੀਆਂ ਉਸ ਜ਼ਿੰਦਗੀ ਤੋਂ ਡਰਦੀਆਂ ਹਨ ਜੋ ਵਿਆਹ ਤੋੜਨ ਦੇ ਬਾਅਦ ਉਨ੍ਹਾਂ ਨੂੰ ਨਸੀਬ ਹੁੰਦੀ ਹੈ। ਭਾਵੇਂ ਗ਼ਲਤੀ ਉਸ ਲਾਲਚੀ ਪ੍ਰਵਾਰ ਦੀ ਸੀ ਜਿਸ ਨੇ ਅਪਣੀ ਔਲਾਦ ਤੋਂ ਵੱਧ ਦੌਲਤ ਇਕੱਠੀ ਕਰਨ ਦਾ ਰਸਤਾ ਵਿਆਹ ਨੂੰ ਬਣਾਇਆ ਪਰ ਵਿਆਹ ਟੁਟਣ ਮਗਰੋਂ ਵਿਚਾਰੀ ਲੜਕੀ ਨੂੰ ਹੀ ਛੁੱਟੜ ਕਿਹਾ ਜਾਣਾ ਸੀ। ਵਿਆਹ ਟੁੱਟਣ ਦੀ ਸ਼ਰਮ ਜੋ ਲੜਕੀ ਨੂੰ ਮਿਲਦੀ ਹੈ, ਉਹ ਸਮਾਜ ਕਦੇ ਵੀ ਆਦਮੀਆਂ ਨੂੰ ਨਹੀਂ ਦਿੰਦਾ। ਦਾਜ ਵਰਗੀ ਪ੍ਰਥਾ ਵਿਰੁਧ ਸਖ਼ਤ ਕਾਨੂੰਨ ਬਣ ਜਾਣ ਦੇ ਬਾਅਦ ਵੀ ਦਾਜ ਮੰਗਣ ਵਾਲਿਆਂ ਨੂੰ ਸ਼ਰਮਿੰਦਗੀ ਕਦੇ ਮਹਿਸੂਸ ਨਹੀਂ ਕਰਵਾਈ ਜਾਂਦੀ। 

ਇਹ ਸੱਭ ਸਾਡੀਆਂ ਸਮਾਜਕ ਪ੍ਰਥਾਵਾਂ ਦਾ ਕਸੂਰ ਹੈ ਕਿਉਂਕਿ ਕਦੇ ਨਾ ਕਦੇ ਕਿਸੇ ਤਰ੍ਹਾਂ ਕਿਸੇ ਪ੍ਰਵਾਰ ਨੂੰ ਚੰਗਾ ਚੋਖਾ ਫ਼ਾਇਦਾ ਵੀ ਮਿਲ ਜਾਂਦਾ ਹੈ ਤੇ ਇਹ ਪ੍ਰਥਾ ਚਲਦੀ ਰਹਿੰਦੀ ਹੈ। ਜੇ ਤਾਂ ਘਰ ਵਿਚ ਇਕ ਮੁੰਡਾ ਹੈ ਤਾਂ ਬੇਟੀ ਦਾ ਭਾਰ ਮਹਿਸੂਸ ਨਹੀਂ ਹੁੰਦਾ। ਇਕ ਹੱਥ ਲੈਣ ਵਾਲਾ ਅਤੇ ਦੂਜੇ ਹੱਥ ਦੇਣ ਵਾਲਾ ਬਣ ਜਾਂਦਾ ਹੈ। ਭਾਰ ਉਦੋਂ ਮਹਿਸੂਸ ਹੁੰਦਾ ਹੈ ਜਦ ਬੇਟੀਆਂ ਹੀ ਹੁੰਦੀਆਂ ਹਨ ਤੇ ਫਿਰ ਉਨ੍ਹਾਂ ਨੂੰ ਮਾਰਨ ਦੀ ਸੋਚ ਸ਼ੁਰੂ ਹੁੰਦੀ ਹੈ। ਅਸੀ ਨਵੀਂ ਸਿਖਿਆ ਨੀਤੀ ਲਿਆਉਣ ਬਾਰੇ ਸੋਚ ਲਿਆ ਰਹੇ ਹਾਂ ਪਰ ਕੀ ਉਸ ਵਿਚ ਮਰਦ ਪ੍ਰਧਾਨ ਸੋਚ ਉਤੇ ਕੁੜੀਆਂ ਬਾਰੇ ਤਬਦੀਲੀ ਲਿਆਉਣ ਸਬੰਧੀ ਵੀ ਕੁੱਝ ਕੀਤਾ ਜਾ ਰਿਹਾ ਹੈ? ਕੀ ਦਾਜ ਦੀ ਪ੍ਰਥਾ ਨੂੰ ਕਾਬੂ ਕਰਨ ਵਾਸਤੇ ਕੋਈ ਆਗੂ ਇਸ ਮਸਲੇ ਨੂੰ ਵੀ ਸੰਬੋਧਨ ਕਰ ਰਿਹਾ ਹੈ?

ਦੇਸ਼ ਨੂੰ ਇਕ ਡੂੰਘੇ ਸਦਮੇ ਵਿਚ ਜਾਣਾ ਚਾਹੀਦਾ ਸੀ ਜਦ ਦੋ ਡਾਕਟਰਾਂ ਦੀ ਸੋਚ ਦਰਸਾ ਰਹੀ ਸੀ ਕਿ ਪੜ੍ਹਾਈ ਤੋਂ ਬਾਅਦ ਵੀ ਨਾ ਕੁੜੀਆਂ ਵਿਚ ਤਾਕਤ ਆਈ ਹੈ ਅਤੇ ਨਾ ਮਰਦਾਂ ਵਿਚ ਅਪਣੇ ਆਪ ਨੂੰ ਵੇਚਣ ਦੀ ਪ੍ਰਥਾ ’ਤੇ ਰੋਕ ਲੱਗੀ ਹੈ। ਵੈਸੇ ਤਾਂ ਇਕ ਔਰਤ ਜਦ ਅਪਣਾ ਜਿਸਮ ਵੇਚਦੀ ਹੈ ਤਾਂ ਉਸ ਨੂੰ ਵੇਸਵਾ ਆਖ ਕੇ ਉੁਸ ਨੂੰ ਸਮਾਜ ਤੋਂ ਬਾਹਰ ਹੀ ਕੱਢ ਦਿਤਾ ਜਾਂਦਾ ਹੈ ਪਰ ਜਦ ਲੜਕਾ ਅਪਣੇ ਆਪ ਨੂੰ ਵੇਚਦਾ ਹੈ ਤਾਂ ਉਸ ਨੂੰ ਸਮਾਜ ਤੋਂ ਬਾਹਰ ਕਿਉਂ ਨਹੀਂ ਕੀਤਾ ਜਾਂਦਾ? ਕੀ ਇਸ ਸਮਾਜ ’ਚ ਮੁੰਡਿਆਂ ਦੇ ਮਨਾਂ ਵਿਚ ਇਹ ਸੋਚ ਕਦੇ ਨਹੀਂ ਪਨਪ ਸਕੇਗੀ? ‘ਐਨੀਮਲ’ ਫ਼ਿਲਮ ਦਾ ਟਾਈਟਲ ਸਹੀ ਹੈ ਪਰ ਅਸੀ ਚਾਹੁੰਦੇ ਹਾਂ ਕਿ ਸਾਡੇ ਸਮਾਜ ਵਿਚ ਦਾਜ ਖ਼ਾਤਰ ਔਰਤ ਨਾਲ ਬੇਵਫ਼ਾਈ ਕਰਨ ਵਾਲਾ ਹਰ ਮਰਦ ਇਕ ਜਾਨਵਰ (ਐਨੀਮਲ) ਹੀ ਮੰਨਿਆ ਜਾਏ।                          - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement