
ਪਨੀਰ ਖਾਣਾ ਹਰੇਕ ਨੂੰ ਪਸੰਦ ਹੁੰਦਾ ਹੈ। ਖ਼ਾਸ ਕਰਕੇ ਬੱਚੇ ਤਾਂ ਪਨੀਰ ਦਾ ਨਾਂਅ ਸੁਣ ਕੇ ਹੀ ਖੁਸ਼ ਹੋ ਜਾਂਦੇ ਹਨ।
ਚੰਡੀਗੜ੍ਹ: ਪਨੀਰ ਖਾਣਾ ਹਰੇਕ ਨੂੰ ਪਸੰਦ ਹੁੰਦਾ ਹੈ। ਖ਼ਾਸ ਕਰਕੇ ਬੱਚੇ ਤਾਂ ਪਨੀਰ ਦਾ ਨਾਂਅ ਸੁਣ ਕੇ ਹੀ ਖੁਸ਼ ਹੋ ਜਾਂਦੇ ਹਨ। ਪਨੀਰ ਨੂੰ ਕਈ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ ਜਿਵੇਂ ਕਿ ਸ਼ਾਹੀ ਪਨੀਰ, ਮਟਰ ਪਨੀਰ, ਹਾਂਡੀ ਪਨੀਰ ਅਤੇ ਪਨੀਰ ਦੀ ਭੁਰਜੀ। ਹਾਂਡੀ ਪਨੀਰ ਖਾਣ ਵਿਚ ਬੇਹੱਦ ਸੁਆਦ ਹੁੰਦਾ ਹੈ ਅਤੇ ਇਸ ਨੂੰ ਬਣਾਉਣ ਵਿਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ-
Delicious Handi Paneer
ਸਮੱਗਰੀ
- ਘਿਓ - 2 ਚੱਮਚ
- ਤੇਜ ਪੱਤਾ - 2
- ਲੌਂਗ - 4-5
- ਕਾਲੀ ਮਿਰਚ - 4-5
- ਕਾਲੀ ਇਲਾਇਚੀ - 2
- ਪਿਆਜ਼ ਦੀ ਪਿਊਰੀ - 320 ਗ੍ਰਾਮ
- ਅਦਰਕ ਅਤੇ ਲਸਣ ਦਾ ਪੇਸਟ - 30 ਗ੍ਰਾਮ
- ਹਰੀ ਮਿਰਚ ਦਾ ਪੇਸਟ - 30 ਗ੍ਰਾਮ
- ਟਮਾਟਰ ਦੀ ਪਿਊਰੀ - 320 ਗ੍ਰਾਮ
- ਹਲਦੀ - 1/2 ਚੱਮਚ
- ਲਾਲ ਮਿਰਚ ਪਾਊਡਰ - 1 ਚਮਚਾ
- ਧਨੀਆ ਪਾਊਡਰ - 1 ਚੱਮਚ
- ਗਰਮ ਮਸਾਲਾ- 1 ਚੱਮਚ
- ਕਾਜੂ ਦਾ ਪੇਸਟ - 60 ਗ੍ਰਾਮ
- ਪਾਣੀ - 300 ਮਿ.ਲੀ.
- ਸੁਆਦ ਅਨੁਸਾਰ ਲੂਣ
- ਮੱਖਣ - 1 ਚੱਮਚ
- ਕਰੀਮ - 40 ਗ੍ਰਾਮ
- ਕਸੂਰੀ ਮੇਥੀ - 1 ਚੱਮਚ
- ਪਨੀਰ - 200 ਗ੍ਰਾਮ
Delicious Handi Paneer
ਵਿਧੀ
1. ਇਕ ਕੜਾਹੀ ਲਓ ਅਤੇ ਇਸ ਵਿਚ ਘਿਓ ਮਿਲਾਓ।
2. ਤੇਜ ਪੱਤਾ, ਕਾਲੀ ਇਲਾਇਚੀ, ਲੌਂਗ, ਮਿਰਚ ਪਾਓ ਅਤੇ ਇਸ ਨੂੰ ਭੁੰਨੋ। ਹੁਣ ਪਿਆਜ਼ ਦੀ ਪਿਊਰੀ ਪਾਓ ਤੇ ਇਸ ਨੂੰ ਚੰਗੀ ਤਰ੍ਹਾਂ ਪਕਾਓ।
3. ਪਿਆਜ਼ ਭੂਰੇ ਹੋਣ 'ਤੇ ਅਦਰਕ-ਲਸਣ ਦਾ ਪੇਸਟ, ਹਰੀ ਮਿਰਚ ਦਾ ਪੇਸਟ ਅਤੇ ਪਾਣੀ ਪਾਓ। ਇਹਨਾਂ ਨੂੰ ਪਕਾਓ।
4. ਹੁਣ ਇਸ ਵਿਚ ਹਲਦੀ, ਲਾਲ ਮਿਰਚ, ਧਨੀਆ ਪਾਊਡਰ ਪਾਓ ਅਤੇ ਸਭ ਨੂੰ ਰਲਾਓ। ਇਕ ਵਾਰ ਪੱਕ ਜਾਣ 'ਤੇ ਟਮਾਟਰ ਦੀ ਪਿਊਰੀ ਪਾਓ।
5. ਇਸ 'ਚ ਸੁਆਦ ਅਨੁਸਾਰ ਨਮਕ, ਇਲਾਇਚੀ ਪਾਊਡਰ, ਗਰਮ ਮਸਾਲਾ ਅਤੇ ਮੱਖਣ ਪਾਓ।
6. ਹੁਣ ਕਰੀਮ ਪਾਓ ਅਤੇ ਸਭ ਨੂੰ ਰਲਾਓ। ਇਸ ਤੋਂ ਬਾਅਦ ਕਸੂਰੀ ਮੇਥੀ ਪਾਓ
7. ਇਸ ਵਿਚ ਪਨੀਰ ਪਾਓ ਅਤੇ ਪਕਾਓ।
8. ਹਾਂਡੀ ਪਨੀਰ ਬਣ ਕੇ ਤਿਆਰ ਹੈ, ਇਸ ਨੂੰ ਧਨੀਏ ਨਾਲ ਗਾਰਨਿਸ਼ ਕਰੋ।
9. ਇਸ ਨੂੰ ਗਰਮ-ਗਰਮ ਸਰਵ ਕਰੋ।