Biscuit Cake Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ
Make homemade biscuit cake Food Recipes: ਬਿਸਕੁਟ ਕੇਕ ਬਣਾਉਣ ਦੀ ਸਮੱਗਰੀ: 1 ਪੈਕੇਟ ਬਿਸਕੁਟ, 1 ਛੋਟੀ ਕਟੋਰੀ ਚੀਨੀ, 1 ਛੋਟੀ ਕਟੋਰੀ ਸੁੱਕੇ ਫੱਲ, 2 ਚੱਮਚ ਕੋਕੋ ਪਾਊਡਰ, 1 ਛੋਟਾ ਕਟੋਰਾ ਮੱਖਣ, ਚਾਕਲੇਟ ਦੇ 5-6 ਟੁਕੜੇ
ਬਣਾਉਣ ਦੀ ਵਿਧੀ: ਬਿਸਕੁਟਾਂ ਨੂੰ ਛੋਟੇ ਟੁਕੜਿਆਂ ਵਿਚ ਤੋੜ ਲਵੋ। ਹਲਕੇ ਸੇਕ ’ਤੇ ਫ਼ਰਾਈਪੈਨ ਵਿਚ ਨਟ੍ਰਸ ਨੂੰ ਹਲਕਾ ਭੁੰਨ ਲਉ ਅਤੇ ਫਿਰ ਬੰਦ ਕਰ ਦਿਉ। ਹੁਣ ਭੁੰਨੇ ਹੋਏ ਨਟ੍ਰਸ ਨੂੰ ਬਿਸਕੁਟ ਵਿਚ ਚੰਗੀ ਤਰ੍ਹਾਂ ਮਿਲਾਉ। ਇਕ ਹੋਰ ਕੜਾਹੀ ਵਿਚ ਚੀਨੀ, ਮੱਖਣ, ਕੋਕੋ ਪਾਊਡਰ ਅਤੇ ਪਾਣੀ ਪਾਉ, 4 ਤੋਂ 5 ਮਿੰਟ ਲਈ ਉਬਾਲੋ ਅਤੇ ਗੈਸ ਨੂੰ ਬੰਦ ਕਰੋ ਅਤੇ ਠੰਢਾ ਹੋਣ ਦਿਉ। ਠੰਢਾ ਹੋਣ ਤੋਂ ਬਾਅਦ ਇਸ ਨੂੰ ਬਿਸਕੁਟ ਵਿਚ ਮਿਲਾਉ ਅਤੇ 30 ਮਿੰਟ ਲਈ ਫ਼ਰਿਜ ਵਿਚ ਰੱਖੋ।
ਹੁਣ ਘੱਟ ਸੇਕ ਤੇ ਫ਼ਰਾਈਪੈਨ ਵਿਚ ਕਰੀਮ ਅਤੇ ਚਾਕਲੇਟ ਦੇ ਟੁਕੜਿਆਂ ਨੂੰ ਇਕ ਹੋਰ ਫ਼ਰਾਈਪੈਨ ਵਿਚ ਪਾਉ ਅਤੇ ਇਸ ਨੂੰ ਗਰਮ ਕਰੋ ਅਤੇ ਇਸ ਨੂੰ ਪੂਰੀ ਤਰ੍ਹਾਂ ਪਿਘਲਣ ਦਿਉ। ਫ਼ਰਿਜ ਵਿਚੋਂ ਕੇਕ ਨੂੰ ਕੱਢੋ ਅਤੇ ਤਿਆਰ ਚਾਕਲੇਟ ਕਰੀਮ ਨੂੰ ਕੇਕ ਦੇ ਉਪਰ ਫੈਲਾਉ। ਹੁਣ ਕੇਕ ਦੇ ਬਰਤਨ ਨੂੰ ਫੁਆਇਲ ਪੇਪਰ ਨਾਲ ਢੱਕੋ ਅਤੇ ਇਸ ਨੂੰ ਮੁੜ ਫ਼ਰਿਜ ਵਿਚ 4 ਤੋਂ 5 ਘੰਟਿਆਂ ਲਈ ਰੱਖੋ। ਤੁਹਾਡਾ ਬਿਸਕੁਟ ਕੇਕ ਬਣ ਕੇ ਤਿਆਰ ਹੈ।