
ਜੇਕਰ ਕਬਾਬ ਤੁਹਾਡੇ ਹੱਥਾਂ ’ਤੇ ਚਿਪਕ ਰਹੇ ਹਨ ਤਾਂ ਤੁਸੀਂ ਦੋਵਾਂ ਹੱਥਾਂ ’ਤੇ ਥੋੜ੍ਹਾ ਜਿਹਾ ਤੇਲ ਜਾਂ ਪਾਣੀ ਲਗਾ ਸਕਦੇ ਹੋ
ਸਮੱਗਰੀ: ਮਟਨ ਦਾ ਕੀਮਾ-1 ਕਿਲੋ, ਪਿਆਜ਼ -2 (ਬਾਰੀਕ ਕਟਿਆ ਹੋਇਆ), ਕੱਚੇ ਪਪੀਤੇ ਦਾ ਪੇਸਟ-1 ਚਮਚ, ਮੱਖਣ - 500 ਗ੍ਰਾਮ, ਹਰੀ ਮਿਰਚ-5 ਬਾਰੀਕ (ਕੱਟੀ ਹੋਈ), ਹਰਾ ਧਨੀਆ- 2 ਚਮਚ (ਕਟਿਆ ਹੋਇਆ), ਪੁਦੀਨਾ - 2 ਚਮਚ (ਕਟਿਆ ਹੋਇਆ), ਲਾਲ ਮਿਰਚ ਪਾਊਡਰ-1 ਚਮਚ, ਲੂਣ- 1 ਚਮਚ ਜਾਂ ਸਵਾਦ ਅਨੁਸਾਰ, ਗਰਮ ਮਸਾਲਾ ਪਾਊਡਰ-1 ਚਮਚ, ਪੀਸੀ ਹੋਈ ਲਾਲ ਮਿਰਚ-1 ਚਮਚ, ਨਿੰਬੂ ਦਾ ਰਸ-1 ਚਮਚ, ਲੱਸਣ ਦਾ ਪੇਸਟ-1 ਚਮਚ, ਅਦਰਕ ਦਾ ਪੇਸਟ-1 ਚਮਚ
ਬਣਾਉਣ ਦੀ ਵਿਧੀ : ਸੱਭ ਤੋਂ ਪਹਿਲਾਂ ਕੀਮੇ ਨੂੰ ਚੰਗੀ ਤਰ੍ਹਾਂ ਧੋ ਲਉ ਅਤੇ ਕੁੱਝ ਦੇਰ ਲਈ ਰੱਖ ਦਿਉ ਤਾਕਿ ਕੀਮਾ ਸੁਕ ਜਾਵੇ ਅਤੇ ਉਸ ਵਿਚੋਂ ਸਾਰਾ ਪਾਣੀ ਨਿਕਲ ਜਾਵੇ। ਹੁਣ ਕੀਮਾ ਅਤੇ ਸਾਰੇ ਮਸਾਲੇ ਇਕ ਬਾਉਲ ਵਿਚ ਪਾਉ। ਫਿਰ ਇਸ ਨੂੰ ਮਿਕਸਰ ਗ੍ਰਾਈਂਡਰ ’ਚ ਥੋੜ੍ਹਾ-ਥੋੜ੍ਹਾ ਪੀਸ ਕੇ ਮਿਕਸ ਕਰ ਲਉ। ਤੁਸੀਂ ਚਾਹੋ ਤਾਂ ਇਸ ਨੂੰ ਹਰੀ ਮਿਰਚ ਮਿਲਾ ਕੇ ਵੀ ਪੀਸ ਸਕਦੇ ਹੋ। ਇਸ ਨਾਲ ਕਬਾਬ ਦਾ ਸਵਾਦ ਵਧ ਜਾਵੇਗਾ। ਬਾਰੀਕ ਪੀਸਣ ਤੋਂ ਬਾਅਦ, ਹੁਣ ਇਸ ਵਿਚ ਕਟਿਆ ਪਿਆਜ਼ ਅਤੇ ਹਰਾ ਧਨੀਆ ਪਾਉ ਅਤੇ ਇਸ ਮਿਸ਼ਰਣ ਨੂੰ ਸੀਖ ਉਤੇ ਲਗਾਉ। ਜੇਕਰ ਕਬਾਬ ਤੁਹਾਡੇ ਹੱਥਾਂ ’ਤੇ ਚਿਪਕ ਰਹੇ ਹਨ ਤਾਂ ਤੁਸੀਂ ਦੋਵਾਂ ਹੱਥਾਂ ’ਤੇ ਥੋੜ੍ਹਾ ਜਿਹਾ ਤੇਲ ਜਾਂ ਪਾਣੀ ਲਗਾ ਸਕਦੇ ਹੋ। ਅਜਿਹਾ ਕਰਨ ਨਾਲ ਕਬਾਬ ਤੁਹਾਡੇ ਹੱਥਾਂ ਵਿਚ ਨਹੀਂ ਚਿਪਕਣਗੇ। ਫਿਰ ਇਸ ਨੂੰ ਗਰਿੱਲ ਉਤੇ ਪਕਾਉ। ਤੁਹਾਡਾ ਮਟਨ ਕਬਾਬ ਬਣ ਕੇ ਤਿਆਰ ਹੈ।