Food Recipe: ਘਰ ’ਚ ਇਸ ਤਰ੍ਹਾਂ ਬਣਾ ਕੇ ਖਾਉ ਕਾਲੇ ਛੋਲੇ
Published : Apr 15, 2025, 7:56 am IST
Updated : Apr 15, 2025, 7:57 am IST
SHARE ARTICLE
Food Recipe
Food Recipe

ਕਾਲੇ ਛੋਲੇ ਬਣਾਉਣ ਦੀ ਵਿਧੀ

 

ਸਮੱਗਰੀ : ਕਾਲੇ ਛੋਲੇ 400 ਗਰਾਮ, ਪਿਆਜ਼ 150 ਗਰਾਮ, ਟਮਾਟਰ 200 ਗਰਾਮ, ਘਿਉ 50 ਗਰਾਮ, ਲੂਣ ਲੋੜ ਅਨੁਸਾਰ, ਹਲਦੀ 1 ਚਮਚ ਵੱਡਾ, ਜੀਰਾ 1 ਚਮਚ, ਲਾਲ ਮਿਰਚ 1 ਚਮਚ, ਗਰਮ ਮਸਾਲਾ 1 ਚਮਚ

ਵਿਧੀ : ਕਾਲੇ ਛੋਲਿਆਂ ਨੂੰ 10-12 ਘੰਟੇ ਤਕ ਇਕ ਲੀਟਰ ਪਾਣੀ ਵਿਚ ਭਿੱਜੇ ਰਹਿਣ ਦੇ ਬਾਅਦ ਕੱਢ ਕੇ ਉੁਨ੍ਹਾਂ ਨੂੰ ਇਕ ਵਾਰ ਸਾਫ਼ ਪਾਣੀ ਵਿਚ ਧੋ ਲਉ। ਫਿਰ ਕੁਕਰ ਵਿਚ ਇਕ ਲੀਟਰ ਪਾਣੀ ਵਿਚ ਛੋਲੇ ਮੁਲਾਇਮ ਹੋਣ ਤਕ ਪਕਾਉ। ਇਕ ਕੜਾਹੀ ਜਾਂ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ਸੱਭ ਤੋਂ ਪਹਿਲਾਂ ਜੀਰਾ ਭੁੰਨ ਲਉ, ਉਸ ਤੋਂ ਬਾਅਦ ਬਰੀਕ ਕਟਿਆ ਪਿਆਜ਼ ਪਾ ਕੇ ਭੂਰੇ ਹੋਣ ਤਕ ਭੁੰਨੋ। ਜਦੋਂ ਪਿਆਜ਼ ਭੁੰਨਿਆ ਜਾਏ ਤਾਂ ਉਸ ਵਿਚ ਟਮਾਟਰ ਪਾ ਦਿਉ।

ਨਾਲ ਹੀ ਹਲਦੀ, ਲੂਣ, ਮਿਰਚ ਅਤੇ ਹੋਰ ਚੀਜ਼ਾਂ ਉਸ ਵਿਚ ਪਾ ਕੇ ਭੁੰਨ ਲਉ। ਬਾਅਦ ਵਿਚ ਉਬਲੇ ਹੋਏ ਛੋਲੇ ਪਾਣੀ ਸਮੇਤ ਇਸ ਵਿਚ ਪਾ ਦਿਉ ਅਤੇ ਕੁਕਰ ਬੰਦ ਕਰ ਦਿਉ। ਫਿਰ ਹਲਕੀ ਅੱਗ ’ਤੇ ਇਸ ਨੂੰ ਘੱਟ ਤੋਂ ਘੱਟ 35-40 ਮਿੰਟ ਪਕਾਉ। ਜਦੋਂ ਇਹ ਬਣ ਜਾਣ ਤਾਂ ਉਪਰੋਂ ਇਕ ਚਮਚ ਗਰਮ ਮਸਾਲਾ ਪਾ ਦਿਉ। ਤੁਹਾਡੇ ਛੋਲੇ ਬਣ ਕੇ ਤਿਆਰ ਹਨ। 

 

 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement