
ਜੇਕਰ ਤੁਸੀਂ ਰੈਸਟੋਰੈਂਟ ਵਰਗਾ ਖਾਣਾ ਘਰ ਵਿਚ ਹੀ ਬਣਾਉਣਾ ਚਾਹੁੰਦੇ ਹੋ ਤਾਂ ਇਹ ਬਟਰ ਚਿਕਨ ਰੈਸਿਪੀ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਪੰਜਾਬੀਆਂ ਦਾ ਦਿਲ ਬੜਾ...
ਜੇਕਰ ਤੁਸੀਂ ਰੈਸਟੋਰੈਂਟ ਵਰਗਾ ਖਾਣਾ ਘਰ ਵਿਚ ਹੀ ਬਣਾਉਣਾ ਚਾਹੁੰਦੇ ਹੋ ਤਾਂ ਇਹ ਬਟਰ ਚਿਕਨ ਰੈਸਿਪੀ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ। ਪੰਜਾਬੀਆਂ ਦਾ ਦਿਲ ਬੜਾ ਖੁਲਾ ਹੁੰਦਾ ਹੈ ਅਤੇ ਉਹ ਆਪਣੇ ਦਿਲ ਦੀ ਤਰਾਂ ਖਾਣ ,ਪੀਣ ਵਿਚ ਵੀ ਖੁਲੇ ਹੀ ਹੁੰਦੇ ਹਨ। ਦੇਸ਼ਭਰ ਵਿਚ ਪੰਜਾਬੀ ਤੜਕੇ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਖਾਣੇ ਦਾ ਨਾਮ ਸੁਣਦੇ ਹੀ ਹਰ ਉਮਰ ਦੇ ਲੋਕਾਂ ਦੇ ਮੁੰਹ ਵਿਚ ਪਾਣੀ ਆ ਜਾਂਦਾ ਹੈ। ਪੰਜਾਬੀਆਂ ਨੂੰ ਚਿਕਨ ਬਹੁਤ ਪਸੰਦ ਹੁੰਦਾ ਹੈ ਅਤੇ ਇਸ ਲਈ ਚਿਕਨ ਬਣਾਉਣ ਦੀ ਕਈ ਪੰਜਾਬੀ ਰੈਸਿਪੀਆਂ ਮਸ਼ਹੂਰ ਹਨ । ਇਹਨਾਂ ਵਿਚੋਂ ਇਕ ਹੈ ਬਟਰ ਚਿਕਨ ਅਤੇ ਚਿਕਨ ਨੂੰ ਮਿਲਾ ਕੇ ਬਣਾਈ ਗਈ ਇਹ ਰੈਸਿਪੀ ਬਹੁਤ ਸਵਾਦ ਲੱਗਦੀ ਹੈ।
Batter chicken
ਸਮੱਗਰੀ : 700 ਗਰਾਮ ਕੱਚਾ ਚਿਕਨ, ਮੈਰਿਨੇਸ਼ਨ ਤਿਆਰ ਕਰਨ ਦੀ ਸਮੱਗਰੀ : 1ਅੱਧਾ ਚਮਚ ਲਾਲ ਮਿਰਚ ਪਾਊਡਰ, 1ਅੱਧਾ ਚਮਚ ਅਦਰਕ ਅਤੇ ਲਸਣ ਦਾ ਪੇਸਟ ਬਣਾਉਣ ਦੀ ਸਮੱਗਰੀ : 175 ਗਰਾਮ ਸਫੇਦ ਮੱਖਣ, 1/2 ਚਮਚ ਕਾਲਾ ਜੀਰਾ, 1/2 ਕਿਲੋ ਗਰਾਮ ਟਮਾਟਰ ਦੀ ਪਿਊਰੀ, 1/2 ਚਮਚ ਚੀਨੀ , 1 ਅੱਧਾ ਚਮਚ ਮਿਰਚ ਪਾਊਡਰ, ਸਵਾਦ ਅਨੁਸਾਰ ਨਮਕ, 100 ਗਰਾਮ ਮਲਾਈ, 4 ਹਰੀ ਮਿਰਚ (ਲੰਮੀ ਕਟੀ ਹੋਈ ), 1/2 ਚਮਚ ਮੇਥੀ ਦੀ ਪੱਤੀ ( ਬਰੀਕ ਕੀਤੀ ਹੋਈ )।
Tasty chicken
ਵਿਧਿ : ਮੈਰਿਨੇਸ਼ਨ ਤਿਆਰ ਕਰਨ ਦਾ ਢੰਗ, ਇਕ ਕਟੋਰੀ ਵਿਚ ਲਾਲ ਮਿਰਚ ਪਾਊਡਰ, ਅਦਰਕ-ਲਸਣ ਦਾ ਪੇਸਟ, ਨਮਕ ਅਤੇ ਦਹੀ ਨੂੰ ਇਕੱਠੇ ਮਿਲਾ ਕੇ ਇਸ ਵਿਚ ਚਿਕਨ ਪਾਓ। ਪੂਰੀ ਰਾਤ ਫਰੀਜ ਵਿਚ ਰੱਖਣ ਲਈ ਛੱਡ ਦਿਓ। ਤੁਸੀਂ ਇਸ ਨੂੰ ਛੇ ਘੰਟੇ ਲਈ ਵੀ ਰੱਖ ਸੱਕਦੇ ਹੋ। ਸਵੇਰੇ ਚਿਕਨ ਨੂੰ ਤੰਦੂਰ ਵਿਚ 10 ਤੋਂ 12 ਮਿੰਟ ਲਈ ਪਕਾ ਲਵੋ। ਸਵਾਦ ਅਨੁਸਾਰ ਨਮਕ, 1/2 ਕਿੱਲੋ ਦਹੀ।
Tandoori chicken
ਗਰੇਵੀ ਤਿਆਰ ਕਰਨ ਦਾ ਢੰਗ : ਇਕ ਪੈਨ ਵਿਚ ਸਫੇਦ ਮੱਖਣ ਦੀ ਅੱਧੀ ਮਾਤਰਾ ਪਾਓ। ਇਸ ਤੋਂ ਬਾਅਦ ਇਸ ਵਿਚ ਟਮਾਟਰ ਪਿਊਰੀ ਪਾ ਕੇ ਦੋ ਜਾਂ ਤਿੰਨ ਮਿੰਟ ਲਈ ਫਰਾਈ ਕਰ ਲਵੋ। ਫਿਰ ਇਸ ਵਿਚ ਜੀਰਾ, ਚੀਨੀ, ਲਾਲ ਮਿਰਚ ਪਾਊਡਰ ਅਤੇ ਨਮਕ ਪਾਓ। ਇਸ ਤੋਂ ਬਾਅਦ ਇਸ ਵਿਚ ਤਿਆਰ ਕੀਤਾ ਚਿਕਨ, ਸਫੇਦ ਮੱਖਣ, ਮਲਾਈ, ਹਰੀ ਮਿਰਚ ਅਤੇ ਮੇਥੀ ਦੀ ਪੱਤੀ ਪਾ ਕੇ ਤਿੰਨ ਤੋਂ ਚਾਰ ਮਿੰਟ ਲਈ ਹਲਕਾ ਭੂੰਨੋ। ਚਿਕਨ ਨੂੰ ਪਕਨ ਲਈ ਛਡੋ ਦਵੋ। ਜਦੋਂ ਚਿਕਨ ਮੁਲਾਇਮ ਹੋ ਜਾਵੇ, ਤਾਂ ਇਸ ਨੂੰ ਚਾਵਲ ਜਾਂ ਨਾਨ ਦੇ ਨਾਲ ਸਰਵ ਕਰੋ।