
ਜੇਕਰ ਤੁਸੀਂ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਦੀ ਰੈਸਿਪੀ ਤੁਹਾਡੇ ਲਈ ਬਹੁਤ ਖਾਸ ਹੈ ਕਿਉਂਕਿ ਅਸੀਂ ਤੁਹਾਨੂੰ ਸਵਾਦਿਸ਼ਟ ਮਲਾਈ ਚਿਕਨ ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ
ਚੰਡੀਗੜ੍ਹ: ਜੇਕਰ ਤੁਸੀਂ ਚਿਕਨ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਦੀ ਰੈਸਿਪੀ ਤੁਹਾਡੇ ਲਈ ਬਹੁਤ ਖਾਸ ਹੈ ਕਿਉਂਕਿ ਅੱਜ ਅਸੀਂ ਤੁਹਾਨੂੰ ਸਵਾਦਿਸ਼ਟ ਮਲਾਈ ਚਿਕਨ ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ।
Chicken
ਸਮੱਗਰੀ:
- ਤੇਲ- 1 ਚੱਮਚ
- ਘਿਓ- 45 ਮਿ.ਲੀ.
- ਕਾਲੀ ਇਲਾਇਚੀ- 2
- ਹਰੀ ਇਲਾਇਚੀ- 2
- ਜੀਰਾ - 1 / 2 ਚੱਮਚ
- ਚਿਕਨ- 1 ਕਿਲੋ
- ਲਸਣ - 1 ਚੱਮਚ
- ਧਨੀਆ ਪਾਊਡਰ - 1/2 ਚੱਮਚ
- ਦੁੱਧ- 500 ਮਿ.ਲੀ.
- ਕਾਜੂ ਪੇਸਟ- 40 ਗ੍ਰਾਮ
- ਲਾਲ ਮਿਰਚ ਪਾਊਡਰ- 1 ਚੱਮਚ
- ਕਾਲੀ ਮਿਰਚ ਪਾਊਡਰ - 1 ਚੱਮਚ
- ਇਕ ਚੁੱਟਕੀ ਹਰੀ ਇਲਾਇਚੀ ਪਾਊਡਰ
- ਨਮਕ ਸੁਆਦ ਅਨੁਸਾਰ
Malai Chicken
ਵਿਧੀ:
1. ਇਕ ਕੜਾਹੀ ਲਓ, ਉਸ ਵਿਚ ਘਿਓ, ਕਾਲੀ ਇਲਾਇਚੀ, ਹਰੀ ਇਲਾਇਚੀ, ਜੀਰਾ ਪਾਓ ਅਤੇ ਹਿਲਾਓ।
ਚਿਕਨ ਪਾਓ ਅਤੇ ਇਸ ਨੂੰ ਨਰਮ ਹੋਣ ਤੱਕ ਪਕਾਓ।
2. ਨਰਮ ਹੋਣ 'ਤੇ ਕੱਟਿਆ ਹੋਇਆ ਲਸਣ, ਸੁਆਦ ਅਨੁਸਾਰ ਨਮਕ ਪਾਓ ਅਤੇ ਇਸ ਨੂੰ ਹਿਲਾਓ।
ਇਸ ਤੋਂ ਬਾਅਦ ਧਨੀਆ ਪਾਊਡਰ ਮਿਕਸ ਕਰੋ।
3. ਦੁੱਧ ਪਾਓ ਅਤੇ ਦੁੱਧ ਉਬਲਣ ਤੱਕ ਉਡੀਕ ਕਰੋ। ਦੁੱਧ ਉਬਲਣ ਤੋਂ ਬਾਅਦ ਇਸ ਵਿਚ ਕਾਜੂ ਪੇਸਟ ਪਾਓ।
4. ਇਸ ਨੂੰ ਹਿਲਾਉਣ ਤੋਂ ਬਾਅਦ ਢੱਕ ਦਿਓ ਅਤੇ 15-20 ਮਿੰਟ ਤੱ ਪਕਾਓ।
5. ਦੁੱਧ ਗਾੜਾ ਹੋਣ ’ਤੇ ਇਸ ਵਿਚ ਹਰੀ ਇਲਾਇਚੀ ਪਾਊਡਰ ਅਤੇ ਕਾਲੀ ਮਿਰਚ ਮਿਲਾਓ। ਇਸ ਨੂੰ ਗੈਸ ਤੋਂ ਉਤਾਰ ਲਓ।
6. ਇਕ ਪੈਨ ਲਓ ਅਤੇ ਉਸ ਵਿਚ ਤੇਲ ਤੇ ਲਾਲ ਮਿਰਚ ਪਾ ਕੇ ਹਿਲਾਓ।
7. ਇਸ ਨੂੰ ਗਰਮ-ਗਰਮ ਪਰੋਸੋ।
ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox