
40 ਤੋਂ 45 ਪ੍ਰਤੀਸ਼ਤ ਮੁਰਗੇ ਹੀ ਬਚੇ
ਭਾਰਤ ਵਿਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਵਾਲੀ ਹੈ ਅਤੇ ਇਸ ਦੇ ਨਾਲ ਹੀ ਸਰਦੀਆਂ ਦੀ ਆਮਦ ਵੀ ਨਿਰਧਾਰਤ ਮੰਨੀ ਜਾਂਦੀ ਹੈ। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਗਰਮੀਆਂ ਦੇ ਮੁਕਾਬਲੇ ਅੰਡਿਆਂ ਦੀ ਮੰਗ ਵਧ ਜਾਂਦੀ ਹੈ। ਮੰਗ ਵਧਣ ਕਾਰਨ ਇਸ ਦਾ ਅਸਰ ਕੀਮਤਾਂ 'ਤੇ ਦਿਖਾਈ ਦੇਵੇਗਾ।
Egg
ਚਿਕਨ ਅਤੇ ਅੰਡੇ ਤੋਂ ਬਿਨਾਂ ਭਾਰਤੀਆਂ ਦਾ ਕੋਈ ਵੀ ਜਸ਼ਨ ਅਧੂਰਾ ਹੁੰਦਾ ਹੈ ਪਰ ਇਸ ਸਾਲ ਵਿਚ ਅੰਡਾ ਆਪਣੀਆਂ ਵਧਦੀਆਂ ਕੀਮਤਾਂ ਨਾਲ ਰਿਕਾਰਡ ਬਣਾ ਸਕਦਾ ਹੈ। ਅਕਤੂਬਰ ਵਿਚ ਅੰਡਿਆਂ ਦੀ ਪ੍ਰਚੂਨ ਵਿਕਰੀ 7 ਰੁਪਏ ਤੋਂ ਸ਼ੁਰੂ ਹੋ ਕੇ ਪ੍ਰਤੀ ਅੰਡਾ 8 ਰੁਪਏ ਤੱਕ ਜਾ ਸਕਦੀ ਹੈ।
Chicken
ਕੋਰੋਨਾ ਮਹਾਂਮਾਰੀ ਆਪਣਾ ਲਗਾਤਰ ਕਹਿਰ ਵਰਤਾ ਰਹੀ ਹੈ । ਇਸ ਮਹਾਂਮਾਰੀ ਨਾਲ ਪੋਲਟਰੀ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਨੇ ਅੰਡਾ ਚਿਕਨ ਖਾਣਾ ਬਿਲਕੁਲ ਬੰਦ ਕਰ ਦਿੱਤਾ ਸੀ ਕਿਉਂਕਿ ਲੋਕ ਸਮਝਣ ਲੱਗ ਪਏ ਸਨ ਕਿ ਕੋਰੋਨਾ ਅੰਡਾ- ਚਿਕਨ ਖਾਣ ਨਾਲ ਹੁੰਦਾ ।
Chicken and egg
ਦੂਜੇ ਪਾਸੇ ਤਾਲਾਬੰਦੀ ਕਾਰਨ ਪੋਲਟਰੀ ਮਾਲਕਾਂ ਕੋਲ ਮੁਰਗੀਆਂ ਨੂੰ ਖੁਰਾਕ ਦੇਣ ਲਈ ਅਨਾਜ ਨਹੀਂ ਸੀ। ਨਤੀਜਾ ਇਹ ਹੋਇਆ ਕਿ ਪੋਲਟਰੀ ਮਾਲਕਾਂ ਨੇ ਮੁਰਗੀਆਂ ਨੂੰ ਜਿੰਦਾ ਦਫ਼ਨਾਉਣਾ ਸ਼ੁਰੂ ਕਰ ਦਿੱਤਾ ਅਤੇ ਅੰਡੇ ਵੀ ਸੁੱਟ ਦਿੱਤੇ। ਕੁਝ ਥਾਵਾਂ 'ਤੇ ਮੁਰਗੀ ਮੁਫਤ ਵੰਡਣੀਆਂ ਪਈਆਂ।
chicken
ਕਿਸੇ ਵੀ ਆਮ ਪੋਲਟਰੀ ਫਾਰਮ ਦੇ ਮਾਲਕ ਕੋਲ ਇਸ ਸਮੇਂ 40 ਤੋਂ 45 ਪ੍ਰਤੀਸ਼ਤ ਮੁਰਗੇ ਹੀ ਬਚੇ ਹਨ। ਬਾਕੀ ਮੁਰਗੇ-ਮੁਰਗੀਆਂ ਪਹਿਲਾਂ ਹੀ ਕੋਰੋਨਾ ਦੀ ਭੇਂਟ ਚੜ੍ਹ ਚੁੱਕੇ ਹਨ। ਇਸ ਕਾਰਨ ਬਾਜ਼ਾਰ 'ਚ ਉਪਲੱਬਧ ਮੁਰਗੀ ਅਤੇ ਅੰਡੇ ਸਰਦੀਆਂ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੋਣਗੇ। ਸਰਦੀਆਂ ਸ਼ੁਰੂ ਹੁੰਦਿਆਂ ਹੀ ਅੰਡਿਆਂ ਦੀ ਮੰਗ ਵਧਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਇਸ ਸਾਲ ਦੀਆਂ ਸਰਦੀਆਂ 'ਚ ਅੰਡੇ ਅਤੇ ਚਿਕਨ ਮਹਿੰਗੇ ਹੋਣ ਦੀ ਪੂਰੀ ਸੰਭਾਵਨਾ ਹੈ।