ਇਨ੍ਹਾਂ ਤਰੀਕਿਆਂ ਨਾਲ ਬਣਾਉ ਸਵਾਦਿਸ਼ਟ ਆਲੂ ਪਾਪੜ
Published : Sep 15, 2023, 9:31 am IST
Updated : Sep 15, 2023, 9:31 am IST
SHARE ARTICLE
Aloo Pappad
Aloo Pappad

ਸਹੀ ਅਤੇ ਸਵਾਦਿਸ਼ਟ ਪਾਪੜ ਬਣਾਉਣ ਲਈ ਸਹੀ ਆਲੂ ਖ਼ਰੀਦਣਾ ਬਹੁਤ ਜ਼ਰੂਰੀ ਹੈ।

ਗਰਮੀਆਂ ਦੇ ਮੌਸਮ ਵਿਚ ਵੱਖ-ਵੱਖ ਪਕਵਾਨ ਖਾਣ ਦੇ ਨਾਲ ਆਲੂ ਦੇ ਪਾਪੜ ਵੀ ਬਣਦੇ ਹਨ। ਗੱਲ ਜੇ ਇਸ ਨੂੰ ਬਣਾਉਣ ਦੀ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਪਾਪੜ ਬਣਾਉਣ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਦੇ ਪਾਪੜ ਜ਼ਿਆਦਾ ਗਿੱਲੇ ਹੁੰਦੇ ਹਨ, ਫਿਰ ਕਈ ਲੋਕਾਂ ਨੂੰ ਇਸ ਨੂੰ ਸੁਕਣ ਤੋਂ ਬਾਅਦ ਤੋੜਨ ਦੀ ਸਮੱਸਿਆ ਆਉਂਦੀ ਹੈ। ਦਰਅਸਲ ਆਲੂ ਪਾਪੜ ਬਣਾਉਣ ਵਿਚ ਕੁੱਝ ਵਿਸ਼ੇਸ਼ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਆਲੂ ਦੇ ਪਾਪੜ ਬਣਾਉਣ ਦਾ ਤਰੀਕਾ ਦਸਾਂਗੇ:

- ਸਹੀ ਅਤੇ ਸਵਾਦਿਸ਼ਟ ਪਾਪੜ ਬਣਾਉਣ ਲਈ ਸਹੀ ਆਲੂ ਖ਼ਰੀਦਣਾ ਬਹੁਤ ਜ਼ਰੂਰੀ ਹੈ। ਦਰਅਸਲ ਬਾਜ਼ਾਰ ਵਿਚ ਦੋ ਕਿਸਮਾਂ ਦੇ ਨਵੇਂ ਅਤੇ ਪੁਰਾਣੇ ਆਲੂ ਵਿਕਦੇ ਹਨ। ਪਾਪੜ ਬਣਾਉਣ ਲਈ ਪੁਰਾਣੇ ਆਲੂ ਦੀ ਚੋਣ ਕਰੋ। ਨਾਲ ਹੀ ਇਹ ਵੀ ਧਿਆਨ ਰੱਖੋ ਕਿ ਉਸ ਦਾ ਛਿਲਕਾ ਪਤਲਾ ਹੋਵੇ ਤਾਕਿ ਉਹ ਜਲਦੀ ਉਤਰ ਜਾਵੇ। ਇਸ ਨਾਲ ਪਾਪੜ ਜਲਦੀ ਅਤੇ ਸਵਾਦਿਸ਼ਟ ਬਣਦੇ ਹਨ। ਉਥੇ ਹੀ ਪੁਰਾਣੇ ਆਲੂ ਨਾ ਲਊ। ਇਸ ਨਾਲ ਪਾਪੜ ਚੰਗੇ ਨਹੀਂ ਬਣਨਗੇ।

- ਜੇਕਰ ਤੁਹਾਡੇ ਆਲੂ ਸਹੀ ਤਰ੍ਹਾਂ ਉਬਲ ਜਾਂਦੇ ਹਨ ਤਾਂ ਪਾਪੜ ਬਣਾਉਣਾ ਸੌਖਾ ਹੋਵੇਗਾ। ਇਸ ਲਈ ਆਲੂਆਂ ਨੂੰ ਛਿਲਕੇ ਸਮੇਤ ਧੋ ਕੇ ਇਸ ਨੂੰ ਕੁਕਰ ਵਿਚ ਪਾਉ। ਹੁਣ ਜ਼ਰੂਰਤ ਅਨੁਸਾਰ ਪਾਣੀ ਅਤੇ 1 ਚਮਚ ਨਮਕ ਪਾ ਕੇ ਕੁਕਰ ਦੀ ਇਕ ਸੀਟੀ ਵਜਵਾਉ। ਨਮਕ ਨਾਲ ਆਲੂ ਟੁਟਣਗੇ ਨਹੀਂ ਅਤੇ ਜਲਦੀ ਉਬਲ ਜਾਣਗੇ। ਜੇ ਇਹ ਕਿਤੇ ਟੁਟ ਜਾਣ ਤਾਂ ਇਸ ਨੂੰ ਕੁਕਰ ਤੋਂ ਕੱਢ ਕੇ ਇਕ ਸਾਈਡ ਰੱਖ ਦਿਉ। ਇਸ ਤੋਂ ਇਲਾਵਾ ਛੋਟੇ ਆਕਾਰ ਦੇ ਆਲੂ ਲਉ। ਆਲੂ ਨੂੰ ਉਬਲਣ ਤੋਂ ਬਾਅਦ ਇਸ ਨੂੰ ਹਲਕਾ ਗਰਮ ਹੋਣ ’ਤੇ ਕੱਦੂਕਸ ਕਰੋ। ਧਿਆਨ ਰੱਖੋ ਕਿ ਇਹ ਹੱਥਾਂ ’ਤੇ ਨਾ ਚਿਪਕਣ। ਨਹੀਂ ਤਾਂ ਪਾਪੜ ਬਣਾਉਣ ਵਿਚ ਮੁਸ਼ਕਲ ਆ ਸਕਦੀ ਹੈ।

- ਹੁਣ ਇਸ ਵਿਚ ਨਮਕ, ਜ਼ੀਰਾ ਅਤੇ ਲਾਲ ਮਿਰਚ ਪਾਊਡਰ ਪਾ ਕੇ ਮਿਲਾਉ। ਜੇ ਤੁਸੀਂ ਬੱਚਿਆਂ ਲਈ ਇਹ ਬਣਾ ਰਹੇ ਹੋ ਤਾਂ ਮਿਰਚ ਨਾ ਪਾਉ। ਇਸ ਨਾਲ ਹੀ ਪਾਪੜ ਦਾ ਰੰਗ ਬਦਲ ਕੇ ਲਾਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਧਨੀਆ ਪੱਤੇ ਪਾਉਣ ਦੀ ਵੀ ਗ਼ਲਤੀ ਨਾ ਕਰੋ। ਅਸਲ ਵਿਚ ਪਾਪੜ ਦੇ ਪੁਰਾਣੇ ਹੋਣ ’ਤੇ ਧਨੀਏ ਦਾ ਸਵਾਦ ਕੌੜਾ ਹੋ ਜਾਂਦਾ ਹੈ।

- ਪਾਪੜ ਬਣਾਉਣ ਲਈ ਆਲੂ ਦੇ ਮਿਸ਼ਰਣ ਨੂੰ ਵੇਲਣ ਨਾਲ ਨਾ ਵੇਲੋ। ਇਸ ਲਈ ਪਹਿਲਾਂ ਇਸ ਦੀ ਛੋਟੀ ਜਿਹੀ ਲੋਈ ਲੈ ਕੇ ਗੋਲ ਪਲੇਟ ਨਾਲ ਦਬਾ ਕੇ ਇਸ ਨੂੰ ਆਕਾਰ ਦਿਉ। ਪਾਪੜ ਜਿੰਨਾ ਜ਼ਿਆਦਾ ਫੈਲੇਗਾ ਉਨਾ ਹੀ ਜ਼ਿਆਦਾ ਪਤਲਾ ਅਤੇ ਕਿ੍ਰਸਪੀ ਬਣੇਗਾ। ਹੁਣ ਕਿਸੇ ਕਪੜੇ ’ਤੇ ਪਾਪੜ ਫੈਲਾ ਕੇ ਇਸ ਨੂੰ ਪਲਾਸਟਿਕ ਦੀ ਸੀਟ ਨਾਲ ਕਵਰ ਕਰ ਕੇ 3-4 ਦਿਨਾਂ ਤਕ ਧੁੱਪ ਵਿਚ ਸੁਕਾਉ। ਸਾਰੇ ਪਾਪੜ ਬਣਨ ਤੋਂ ਬਾਅਦ ਇਸ ਨੂੰ ਏਅਰ ਟਾਈਟ ਕੰਟੇਨਰ ਵਿਚ ਭਰ ਕੇ ਰੱਖੋ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement