
ਦਹੀਂ ਜਾਂ ਚਟਣੀ ਨਾਲ ਲਓ ਬਰਿਆਨੀ ਦਾ ਸਵਾਦ
300 ਗ੍ਰਾਮ ਕਟਿਹਲ
60 ਗ੍ਰਾਮ ਦਹੀਂ
30 ਗ੍ਰਾਮ ਅਦਰਕ-ਲਸਣ ਦਾ ਪੇਸਟ
200 ਗ੍ਰਾਮ ਬਾਸਮਤੀ ਚਾਵਲ (4 ਮਿੰਟਾਂ ਲਈ ਉਬਲਦੇ ਪਾਣੀ ਵਿੱਚ ਪਕਾਏ), ਭਿੱਜੇ ਹੋਏ
15 ਗ੍ਰਾਮ ਗਰਮ ਮਸਾਲਾ
ਲੂਣ
5 ਗ੍ਰਾਮ ਲਾਲ ਮਿਰਚ ਪਾਊਂਡਰ
600 ਮਿ.ਲੀ. ਪਾਣੀ
30 ਮਿ.ਲੀ. ਘਿਓ
10 ਗ੍ਰਾਮ ਭੂਰਾ ਪਿਆਜ਼
kathal Biryani
ਇਕ ਚੁਟਕੀ ਕੇਸਰ
10 ਗ੍ਰਾਮ ਧਨੀਆ
5 ਗ੍ਰਾਮ ਪੁਦੀਨਾ
ਆਟਾ
ਘਰ ਬਣੇ ਮਸਾਲੇ ਲਈ:
5 ਗ੍ਰਾਮ ਸਟਾਰ ਅਨੀਜ਼
5 ਗ੍ਰਾਮ ਇਲਾਇਚੀ
kathal Biryani
5 ਗ੍ਰਾਮ ਹਰੀ ਇਲਾਇਚੀ
5 ਗ੍ਰਾਮ ਜੀਰਾ
5 ਗ੍ਰਾਮ ਸਾਬਤਾ ਧਨੀਆ
5 ਗ੍ਰਾਮ ਲੌਂਗ
5 ਗ੍ਰਾਮ ਸਾਬਤ ਲਾਲ ਮਿਰਚ
5 ਗ੍ਰਾਮ ਦਾਲਚੀਨੀ
kathal Biryani
1 - ਸਭ ਤੋਂ ਪਹਿਲਾਂਇਕ ਕਟੋਰੇ ਵਿਚ ਕਟਹਿਲ ਪਾਓ। ਇਸ ਤੋਂ ਅਦਰਕ, ਲਸਣ ਦਾ ਪੇਸਟ, ਨਮਕ, ਲਾਲ ਮਿਰਚ
ਅਤੇ ਦਹੀਂ ਪਾ ਕੇ ਮਿਕਸ ਕਰ ਲਵੋ। ਇਸ ਨੂੰ ਢੱਕ ਕੇ 3 ਘੰਟੇ ਲਈ ਰੱਖ ਦਿਓ।
2. ਹੁਣ ਦੂਸਰੇ ਬਰਤਨ ਵਿਚ ਘਿਓ ਪਾ ਕੇ ਇਸ ਵਿਚ ਮੈਰਿਨੇਟਿਡ ਕਟਹਿਲ ਨੂੰ ਪਾਓ। ਇਸ ਨੂੰ ਹਲਕੀ ਅੱਗ ਤੋ ਪਕਾਉਣਾ ਸ਼ੁਰੂ ਕਰੋ। ਪਕਾਉਣ ਲਈ ਤੁਸੀਂ ਕੜਾਹੀ ਜਾਂ ਕੁੱਕਰ ਦੀ ਵਰਤੋਂ ਕਰ ਸਕਦੇ ਹੋ। ਹਲਕੀ ਅੱਗ 'ਤੇ ਪਕਾਉਂਦੇ ਸਮੇਂ ਮਸਾਲਾ ਵੀ ਪਾਓ। ਇਸ ਤੋਂ ਬਾਅਦ 200 ਗ੍ਰਾਮ ਭਿੱਜੇ ਹੋਏ ਚਾਵਲ ਵੀ ਪਾਓ ਅਤੇ 600 ਮਿਲੀ ਗਰਮ ਪਾਣੀ ਪਾਓ।
kathal Biryani
3. ਹੁਣ ਗੁੰਨਿਆ ਹੋਇਆ ਆਟਾ ਲੈ ਕੇ ਇਸ ਨੂੰ ਸੀਲ ਕਰੋ ਅਤੇ ਹਲਕੀ ਅੱਗ 'ਤੇ 20 ਮਿੰਟ ਤੱਕ ਪਕਾਓ। ਜਦੋਂ ਤੱਕ ਬਰਿਆਨੀ ਤਿਆਰ ਹੋ ਰਹੀ ਹੈ ਤਦ ਤੱਕ ਤੁਸੀਂ ਰਾਇਤਾ ਜਾਂ ਚਟਣੀ ਤਿਆਰ ਕਰ ਲਵੋ। ਤਿਆਰ ਹੋਣ ਤੋਂ ਬਾਅਦ ਰਾਇਤੇ ਜਾਂ ਚਟਣੀ ਨਾਲ ਬਰਿਆਨੀ ਨੂੰ ਸਰਵ ਕਰੋ।