
ਪਨੀਰ ਟਿੱਕਾ ਬਣਾਉਣ ਦੀ ਵਿਧੀ
Paneer Tikka Recipe: ਸਮੱਗਰੀ: 200 ਗ੍ਰਾਮ ਮਲਾਈ ਪਨੀਰ, ਇਕ ਵੱਡੀ ਸ਼ਿਮਲਾ ਮਿਰਚ, ਦੋ ਵੱਡੇ ਟਮਾਟਰ, ਦੋ ਵੱਡੇ ਪਿਆਜ਼ (ਇਹ ਸਾਰੇ ਵਰਗਾਕਾਰ ਟੁਕੜਿਆਂ ਵਿਚ ਕੱਟੇ ਹੋਣੇ ਚਾਹੀਦੇ ਹਨ) ਦੋ ਚਮਚੇ ਚਾਟ ਮਸਾਲਾ, ਇਕ ਚਮਚਾ ਕਸੂਰੀ ਮੇਥੀ, ਇਕ ਚਮਚਾ ਲਾਲ ਮਿਰਚ, ਇਕ ਕੱਪ ਦਹੀਂ, ਨਮਕ ਸਵਾਦ ਅਨੁਸਾਰ।
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਚਾਟ ਮਸਾਲਾ, ਕਸੂਰੀ ਮੇਥੀ, ਦਹੀਂ, ਲਾਲ ਮਿਰਚ, ਨਮਕ, ਸਾਰਿਆਂ ਨੂੰ ਮਿਲਾ ਲਵੋ। ਹੁਣ ਇਸ ਵਿਚ ਪਨੀਰ ਤੇ ਸਾਰੀਆਂ ਸਬਜ਼ੀਆਂ ਮਿਕਸ ਕਰ ਕੇ ਅੱਧੇ ਘੰਟੇ ਲਈ ਰੱਖ ਦਿਉ। ਹੁਣ ਪਨੀਰ, ਟਮਾਟਰ, ਸ਼ਿਮਲਾ ਮਿਰਚ ਅਤੇ ਪਿਆਜ਼ ਦੇ ਟੁਕੜਿਆਂ ਨੂੰ ਫ਼ਰਾਈਪੈਨ ਵਿਚ ਰੱਖ ਕੇ ਮੱਠੀ ਅੱਗ ਤੇ ਸੁਨਹਿਰੀ ਰੰਗ ਦੇ ਹੋਣ ਤਕ ਸੇਕ ਲਵੋ। ਸੇਕਣ ਤੋਂ ਬਾਅਦ ਇਸ ਨੂੰ ਇਕ ਪਲੇਟ ਵਿਚ ਕੱਢ ਲਵੋ। ਹੁਣ ਇਸ ਉਪਰ ਚਾਟ ਮਸਾਲਾ ਛਿੜਕ ਦਿਉ। ਤੁਹਾਡਾ ਪਨੀਰ ਟਿੱਕਾ ਬਣ ਕੇ ਤਿਆਰ ਹੈ।