ਪਨੀਰ ਵਾਲਾ ਪਾਲਕ ਰੋਲ : ਸਵਾਦ ਵੀ ਅਤੇ ਸਿਹਤਮੰਦ ਵੀ...
Published : Jun 16, 2018, 2:56 pm IST
Updated : Jun 16, 2018, 2:56 pm IST
SHARE ARTICLE
Cheese Spinach Roll Tasty and healthy reciepe
Cheese Spinach Roll Tasty and healthy reciepe

ਪਨੀਰ ਤੋਂ ਬਹੁਤ ਸਾਰੇ ਪਕਵਾਨ ਬਣਾਏ ਜਾਂਦੇ ਹਨ, ਪਨੀਰ ਦੇ ਪਕਵਾਨ ਦੀਆਂ ਕਈ ਕਿਸਮਾਂ ਹਨ। ਜਿਵੇਂ ਸ਼ਾਹੀ ਪਨੀਰ, ਮਲਾਈ ਪਨੀਰ, ਕੜ੍ਹਾਹੀ ਪਨੀਰ ਅਤੇ ਕਈ ਹੋਰ....

ਪਨੀਰ ਤੋਂ ਬਹੁਤ ਸਾਰੇ ਪਕਵਾਨ ਬਣਾਏ ਜਾਂਦੇ ਹਨ, ਪਨੀਰ ਦੇ ਪਕਵਾਨ ਦੀਆਂ ਕਈ ਕਿਸਮਾਂ ਹਨ। ਜਿਵੇਂ ਸ਼ਾਹੀ ਪਨੀਰ, ਮਲਾਈ ਪਨੀਰ, ਕੜ੍ਹਾਹੀ ਪਨੀਰ ਅਤੇ ਕਈ ਹੋਰ। ਅੱਜ ਅਸੀਂ ਤੁਹਾਨੂੰ ਪਨੀਰ ਦਾ ਪਾਲਕ ਰੋਲ ਬਣਾਉਣ ਦੀ ਵਿਧੀ ਦਸਾਂਗੇ । ਪਨੀਰ ਵਿਚ ਕੈਲਸ਼ੀਅਮ, ਫਾਸਫੋਰਸ, ਵਿਟਾਮਿਨ ਅਤੇ ਪ੍ਰੋਟੀਨ ਹੁੰਦਾ ਹੈ ਜੋ ਸਾਡੇ ਸਰੀਰ ਲਈ ਜ਼ਰੂਰੀ ਤੱਤ ਪ੍ਰਦਾਨ ਕਰਦਾ ਹੈ। ਪਨੀਰ ਇਕ ਦੁੱਧ ਉਤਪਾਦ ਹੈ ਅਤੇ ਇਹ ਮਨੁੱਖ ਲਈ ਇਕ ਮਹੱਤਵਪੂਰਨ ਅਤੇ ਪੌਸ਼ਟਿਕ ਖੁਰਾਕ ਹੈ।ਪਨੀਰ ਖਾਣ ਵਿਚ ਬਹੁਤ ਸਵਾਦ ਲਗਦਾ ਹੈ। ਤੁਸੀਂ ਪਾਲਕ ਦੀ ਸਬਜ਼ੀ ਅਤੇ ਪਰੌਠੇ ਤਾਂ ਜ਼ਰੂਰ ਖਾਧੇ ਹੋਣਗੇ।

Tasty RollTasty Roll

ਪਰ ਕਦੇ ਤੁਸੀਂ ਇਸ ਦੇ ਰੋਲ ਖਾਧੇ ਹਨ। ਜੀ ਹਾਂ ਸਵਾਦੀ ਪਨੀਰ ਪਲਾਕ ਰੋਲ ਦੀ ਰੈਸਿਪੀ। ਜੋ ਖਾਣ ਵਿਚ ਸਵਾਦ ਹੋਣ ਨਾਲ-ਨਾਲ ਤੁਹਾਡੇ ਮਨ ਨੂੰ ਭਾ ਜਾਵੇਗੀ। ਜਾਣੋ ਇਸ ਰੈਸਿਪੀ ਨੂੰ ਬਣਾਉਣ ਦੀ ਵਿਧੀ ਬਾਰੇ....ਸਮੱਗਰੀ: ਇਕ ਕਪ ਕਣਕ ਦਾ ਆਟਾ, ਇਕ ਕਪ ਦੁੱਧ, 100 ਗ੍ਰਾਮ  ਬਰੀਕ ਕਟੀ ਹੋਈ ਪਾਲਕ, ਇਕ ਅੰਡੇ ਦਾ ਘੋਲ, ਤਿੰਨ ਚਮਚ ਮੱਖਣ, ਬਰੀਕ ਕਟੇ ਹੋਏ ਪਿਆਜ, ਦੋ ਲਸਣ ਦੀ ਕਲੀਆਂ, 20 ਗ੍ਰਾਮ ਚੱਦਰ ਪਨੀਰ, 20 ਗ੍ਰਾਮ ਮੋਜੇਰਲਾ ਪਨੀਰ, ਇਕ ਚਮਚ ਟਮਾਟਰ, ਦੋ ਚਮਚ ਵਹਾਇਟ ਸੋਸ, ਸਵਾਦ ਅਨੁਸਾਰ ਨਮਕ, ਸਵਾਦ ਅਨੁਸਾਰ ਕਾਲੀ ਮਿਰਚ ਪਾਊਡਰ ਪਾਉ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਵੋ।

Paneer RollPaneer Roll

ਇਸ ਤੋਂ ਬਾਅਦ ਇਕ ਨਾਨ ਸਟਿਕ ਪੈਨ ਲਵੋ। ਜਿਸ ਨੂੰ ਗੈਸ ਉਤੇ ਘੱਟ ਕਰਕੇ ਰੱਖੋ। ਫਿਰ ਇਸ ਵਿਚ ਮੱਖਣ ਪਾਉ।ਇਸ ਦੇ ਖੁਰਨ ਤੋਂ ਬਾਅਦ ਇਸ ਵਿਚ ਕਣਕ ਅਤੇ  ਅੰਡੇ ਵਾਲਾ ਘੋਲ ਪਾ ਕੇ ਹਿਲਾਉ। ਇਸ ਨੂੰ ਸੋਨੇ-ਰੰਗਾ ਦਾ ਹੋਣ ਤੱਕ ਸੇਕ ਲੱਗਣ ਦਾਓ। ਪੂਰੇ ਘੁਲ ਜਾਣ ਤੋਂ ਬਾਅਦ ਇਸੇ ਤਰ੍ਹਾਂ ਬਣਾ ਲਵੋ। ਉਸ ਤੋਂ ਬਾਅਦ ਇਕ ਪੈਨ ਵਿਚ ਮੱਖਣ ਪਾ ਕੇ ਗੈਸ ਨੂੰ ਘੱਟ ਕਰਕੇ ਉਸ ਉਤੇ ਰੱਖ ਦਵੋ। ਫਿਰ ਇਸ ਵਿਚ ਪਿਆਜ, ਲਸਣ ਅਤੇ ਪਾਲਕ ਪਾ ਕੇ ਤੇਜ ਅੱਗ ਉੱਤੇ ਭੂੰਨੋ।

Palak paneer rollPalak Paneer Roll

ਇਸ ਤੋਂ ਬਾਅਦ ਇਸ ਵਿਚ ਪਾਲਕ ਪਨੀਰ, ਵਹਾਇਟ ਸੋਸ, ਨਮਕ ਅਤੇ ਕਾਲੀ ਮਿਰਚ ਪਾਊਡਰ ਪਾ ਕੇ 2 ਮਿੰਟ ਤੱਕ ਪਕਾਉ। ਅੱਗ ਤੋਂ ਉਤਾਰ ਕੇ ਇਸ ਮਿਸ਼ਰਣ ਨੂੰ ਰੋਲ ਉੱਤੇ ਫੈਲਾ ਕੇ ਇਸਨੂੰ ਮੋੜ ਦਿਉ। ਫਿਰ ਇਸ ਉੱਤੇ ਟਮਾਟਰ ਨੂੰ ਪੀਸ ਕੇ ਮਿਲਾ ਕੇ ਮੋਜਰੇਲਾ ਪਨੀਰ ਕੱਦੂਕਸ ਕਰਕੇ ਪਾਓ। ਫਿਰ ਇਨ੍ਹਾਂ ਨੂੰ ਖੁਲੀ ਪਲੇਟ ਵਿਚ ਰੱਖੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement