ਦਹੀਂ ਪਨੀਰ ਕੋਫ਼ਤਾ ਕਰੀ ਬਣਾਉ ਅਤੇ ਪਰਵਾਰ ਨੂੰ ਖਵਾਉ
Published : May 31, 2018, 3:27 pm IST
Updated : May 31, 2018, 3:27 pm IST
SHARE ARTICLE
dahi paneer curry
dahi paneer curry

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦਹੀ ਪਨੀਰ ਕੋਫਤਾ ਕਰੀ ਰੇਸਿਪੀ ਬਣਾਉਣ ਦੇ ਬਾਰੇ ਵਿਚ| ਜਿਸਦਾ ਸਵਾਦ ਸ਼ਾਇਦ ਹੀ ਤੁਸੀਂ ਕਦੇ ਪਹਿਲਾਂ ਲਿਆ ਹੋਵੇ| ........

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦਹੀ ਪਨੀਰ ਕੋਫਤਾ ਕਰੀ ਰੇਸਿਪੀ ਬਣਾਉਣ ਦੇ ਬਾਰੇ ਵਿਚ| ਜਿਸਦਾ ਸਵਾਦ ਸ਼ਾਇਦ ਹੀ ਤੁਸੀਂ ਕਦੇ ਪਹਿਲਾਂ ਲਿਆ ਹੋਵੇ| ਇਸ ਦੇ ਲਈ ਸਮਗਰੀ ਵਿਚ ਪਨੀਰ 500 ਗ੍ਰਾਮ (ਕੱਦੂਕਸ ਕੀਤਾ ਹੋਇਆ), ਇਕ ਵਡਾ ਚਮਚ ਮੈਦਾ, 50 ਗ੍ਰਾਮ ਪੀਸਿਆ ਹੋਇਆ ਮਾਵਾ, ਕਾਜੂ ਦੇ 8-10 ਟੁਕੜੇ, ਚੁਟਕੀ ਭਰ ਕਾਲੀ ਮਿਰਚ ਪਾਊਡਰ, ਨਮਕ, ਚੁਟਕੀ ਭਰ ਕੇਸਰ, ਲੋੜ ਮੁਤਾਬਕ ਤੇਲ ਲਉ|

dahi paneer koftadahi paneer koftaਗ੍ਰੇਵੀ ਲਈ ਇਕ ਛੋਟਾ ਚਮਚ ਮੇਥੀ ਦਾਣਾ, ਇਕ ਛੋਟਾ ਚਮਚ ਹਲਦੀ, ਦੋ ਕਟੋਰੀ ਦਹੀ, ਅੱਧਾ ਵੱਡਾ ਚਮਚ ਮੈਦਾ, ਅੱਧੀ ਕਟੋਰੀ ਕਰੀਮ, ਅੱਧਾ ਵੱਡਾ ਚਮਚ ਸ਼ੱਕਰ, ਕਾਜੂ 5-6, ਬਰੀਕ ਕਟੇ ਬਦਾਮ ਅਤੇ ਪਿਸਤਾ,  ਲੂਣ ਸਵਾਦਾਨੁਸਾਰ, ਜ਼ਰੂਰਤ ਦੇ ਅਨੁਸਾਰ ਤੇਲ, ਇਕ ਵੱਡਾ ਚਮਚ ਬਰੀਕ ਕਟਿਆ ਹਰਾ ਧਨੀਆ ਲਉ| ਸਭ ਤੋਂ ਪਹਿਲਾਂ ਕੱਦੂਕਸ ਕੀਤੇ ਹੋਏ ਪਨੀਰ ਵਿਚ ਮੈਦਾ, ਲੂਣ ਅਤੇ ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਉ| ਤਿਆਰ ਮਿਸ਼ਰਣ ਤੋਂ ਛੋਟੇ-ਛੋਟੇ ਕੋਫ਼ਤੇ ਬਣਾਉ ਅਤੇ ਸਾਰੇ ਕੋਫ਼ਤਿਆਂ ਦੇ ਵਿਚ ਕਾਜੂ, ਕੇਸਰ ਅਤੇ ਮਾਵਾ ਭਰ ਕੇ ਦੁਬਾਰਾ ਗੋਲ ਕਰੋ ਮੱਧਮ ਅੱਗ 'ਤੇ ਕੜਾਹੀ ਵਿਚ ਤੇਲ ਗਰਮ ਕਰਨ ਲਈ ਰੱਖੋ|

kofte with ricekofte with riceਤੇਲ ਦੇ ਗਰਮ ਹੁੰਦੇ ਹੀ ਸਾਰੇ ਕੋਫ਼ਤਿਆਂ ਨੂੰ ਸੋਨੇ-ਰੰਗਾ ਹੋਣ ਤੱਕ ਤਲ ਲਉ ਅਤੇ ਗੈਸ ਬੰਦ ਕਰ ਦਿਉ| ਹੁਣ ਇਕ ਬਰਤਨ ਵਿਚ ਦਹੀ ਨੂੰ ਚੰਗੀ ਤਰ੍ਹਾਂ ਫੈਂਟ ਲਉ ਅਤੇ ਫਿਰ ਇਸ ਵਿਚ ਮੈਦਾ, ਕਰੀਮ, ਹਲਦੀ, ਲੂਣ ਅਤੇ ਸ਼ੱਕਰ ਪਾ ਕੇ ਚੰਗੀ ਤਰ੍ਹਾਂ ਮਿਲਾਉ|  ਦੂਜੇ ਪਾਸੇ ਮੱਧਮ ਅੱਗ 'ਤੇ ਦੂਜੀ ਕੜਾਹੀ ਵਿਚ ਤੇਲ ਗਰਮ ਕਰਨ ਲਈ ਰੱਖੋ| 

meal time with familymeal time with familyਤੇਲ ਦੇ ਗਰਮ ਹੁੰਦੇ ਹੀ ਮੇਥੀ ਦਾਣਾ ਪਾਉ, ਮੇਥੀ ਦੇ ਭੁੰਨਦੇ ਹੀ ਦਹੀ ਦਾ ਮਿਸ਼ਰਣ ਪਾਉ| ਦਹੀ ਪਾਉਣ ਦੇ ਬਾਅਦ ਇਸ ਨੂੰ ਲਗਾਤਾਰ ਚਲਾਉਂਦੇ ਰਹੋ ਤਾਂਕਿ ਦਹੀ ਫਟ ਨਾ ਜਾਵੇ| ਇਕ ਉਬਾਲ ਆਉਣ ਤੋਂ ਬਾਅਦ ਕੋਫ਼ਤੇ ਪਾ ਦਿਉ| ਲਗਭਗ 5 ਮਿੰਟ ਤੱਕ ਕੋਫ਼ਤੇ ਉਬਾਲਣ ਦੇ ਬਾਅਦ ਗੈਸ ਬੰਦ ਕਰ ਦਿਉ| ਤਿਆਰ ਹੈ ਦਹੀ ਪਨੀਰ ਕੋਫ਼ਤਾ ਕਰੀ, ਹਰੇ ਧਨੀਏ ਨਾਲ ਸਜਾਉ, ਰੋਟੀ ਜਾਂ ਚਾਵਲ ਦੇ ਨਾਲ ਗਰਮਾ ਗਰਮ ਪਰੋਸੋ|

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pahalgam Terror Attack News : ਅੱਤਵਾਦੀ ਹਮਲੇ ਤੋਂ ਬਾਅਦ Jammu & Kashmir 'ਚ ਰਸਤੇ ਕਰ ਦਿੱਤੇ ਗਏ ਬੰਦ!

24 Apr 2025 5:50 PM

Pakistan ਤੋਂ ਵਾਪਿਸ ਪਰਤੇ ਭਾਰਤੀਆਂ ਨੇ ਦੱਸਿਆ, "ਓਧਰ ਕਿਹੋ ਜਿਹੇ ਨੇ ਹਾਲਾਤ" -ਕਹਿੰਦੇ ਓਧਰ ਤਾਂ ਲੋਕਾਂ ਨੂੰ ਕਿਸੇ...

24 Apr 2025 5:50 PM

Ludhiana 'ਚ ਦੇਰ ਰਾਤ ਤੱਕ Hotel ਖੋਲ੍ਹਣ ਵਾਲਿਆਂ ਨੂੰ MP SanjeevArora ਨੇ ਦਵਾ 'ਤੀ ਮਨਜ਼ੂਰੀ

15 Apr 2025 8:20 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/04/2025

15 Apr 2025 8:18 AM

ਮੁੰਡਾ-ਕੁੜੀ ਦੀ ਕੁੱਟਮਾਰ ਕਰਨ ਵਾਲੇ ਸਸਪੈਂਡ ਪੁਲਿਸ ਮੁਲਾਜ਼ਮ ਦੀ ਪੱਤਰਕਾਰ ਨਾਲ ਬਦਸਲੂਕੀ

09 Apr 2025 5:43 PM
Advertisement